ਓਟਵਾ : ਇਸ ਵਾਰੀ ਕੈਨੇਡੀਅਨ ਪਰਿਵਾਰਾਂ ਨੂੰ ਫੈਡਰਲ ਚਾਈਲਡ ਬੈਨੇਫਿਟਸ ਵਿੱਚ ਸੱਭ ਤੋਂ ਘੱਟ ਸਾਲਾਨਾ ਵਾਧਾ ਮਿਲਿਆ ਹੈ। ਮਹਾਂਮਾਰੀ ਕਾਰਨ ਮਹਿੰਗਾਈ ਵਿੱਚ ਵਾਧਾ ਹੋਣ ਕਾਰਨ ਅਜਿਹਾ ਹੋਇਆ ਮੰਨਿਆ ਜਾ ਰਿਹਾ ਹੈ।
ਮੰਗਲਵਾਰ ਨੂੰ ਸਰਕਾਰ ਨੇ ਇਹ ਐਲਾਨ ਕੀਤਾ ਕਿ ਕੈਨੇਡਾ ਚਾਈਲਡ ਬੈਨੇਫਿਟ ਪੇਅਮੈਂਟਸ ਪੰਜ ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ 6,833 ਡਾਲਰ ਤੇ 6 ਤੋਂ 17 ਸਾਲ ਦੇ ਬੱਚਿਆਂ ਲਈ 5,765 ਡਾਲਰ ਤੱਕ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਅਦਾਇਗੀਆਂ ਵਿੱਚ ਸਿਰਫ ਇੱਕ ਫੀ ਸਦੀ ਹੀ ਵਾਧਾ ਹੋਇਆ ਹੈ।
ਸੋਸ਼ਲ ਡਿਵੈਲਪਮੈਂਟ ਮੰਤਰੀ ਅਹਿਮਦ ਹੁਸੈਨ ਦਾ ਕਹਿਣਾ ਹੈ ਕਿ ਬੈਨੇਫਿਟ ਦਾ ਗਰੀਬੀ ਦਰ ਅਤੇ ਅਜਿਹੇ ਪਰਿਵਾਰਾਂ ਉੱਤੇ ਅਸਰ ਪਿਆ ਹੈ, ਜਿਹੜੇ ਗਰੀਬੀ ਦੀ ਮਾਰ ਸਹਿ ਰਹੇ ਹਨ। ਉਨ੍ਹਾਂ ਹੁੱਭ ਕੇ ਦੱਸਿਆ ਕਿ ਸਰਕਾਰ ਵੱਲੋਂ ਵਾਧੂ ਚਾਈਲਡ ਬੈਨੇਫਿਟ ਅਦਾਇਗੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਵਿੱਤੀ ਵਰ੍ਹੇ ਵਿੱਚ ਇਨ੍ਹਾਂ ਵਾਧੂ ਦੀਆਂ ਅਦਾਇਗੀਆਂ ਕਾਰਨ ਇਨ੍ਹਾਂ ਬੈਨੇਫਿਟਸ ਉੱਤੇ ਕੁੱਲ 27 ਬਿਲੀਅਨ ਡਾਲਰ ਦਾ ਖਰਚਾ ਆਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …