ਓਟਵਾ/ਬਿਊਰੋ ਨਿਊਜ਼ : ਅਮਰੀਕਾ ਵੱਲੋਂ ਜਿਵੇਂ ਦੇਸ਼ ਭਰ ਦੀਆਂ ਫਾਰਮੇਸੀਜ਼ ਵਿੱਚ ਕੋਵਿਡ-19 ਵੈਕਸੀਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ ਤਰਜ਼ ਉੱਤੇ ਕੈਨੇਡੀਅਨ ਹੈਲਥ ਅਧਿਕਾਰੀਆਂ ਵੱਲੋਂ ਵੀ ਆਉਣ ਵਾਲੇ ਛੇ ਮਹੀਨਿਆਂ ਵਿੱਚ ਹਰ ਕਿਸੇ ਨੂੰ ਅਪਡੇਟਿਡ ਮੌਡਰਨਾ ਬੂਸਟਰ ਡੋਜ਼ ਦੇਣ ਲਈ ਮਨਜ਼ੂਰੀ ਦਿੱਤੀ ਗਈ ਹੈ।
ਹੈਲਥ ਕੈਨੇਡਾ ਨੇ ਨਿਰਧਾਰਤ ਪ੍ਰੈੱਸ ਕਾਨਫਰੰਸ ਤੇ ਕੋਵਿਡ-19 ਬ੍ਰੀਫਿੰਗ ਤੋਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ। ਨਵੀਂ ਵੈਕਸੀਨ ਵਾਇਰਸ ਦੇ ਐਕਸਬੀਬੀ.1.5 ਵੇਰੀਐਂਟ, ਜਿਹੜਾ ਕੋਵਿਡ-19 ਦਾ ਕਾਰਨ ਬਣਦਾ ਹੈ, ਨੂੰ ਨਿਸ਼ਾਨਾ ਬਣਾਵੇਗੀ। ਹੈਲਥ ਕੈਨੇਡਾ ਨੂੰ ਮੌਡਰਨਾ ਵੱਲੋਂ ਨਵੀਂ ਕੋਵਿਡ-19 ਵੈਕਸੀਨ ਲਈ 29 ਜੂਨ,2023 ਨੂੰ ਹੀ ਸਬਮਿਸ਼ਨ ਮਿਲ ਗਈ ਸੀ। ਦੂਜੇ ਪਾਸੇ ਓਮਾਇਕ੍ਰੌਨ ਦੇ ਸਬਵੇਰੀਐਂਟ ਲਈ ਫਾਈਜ਼ਰ ਨੇ ਵੀ ਸਬਮਿਸ਼ਨ ਕਰਵਾਈ ਹੋਈ ਹੈ ਤੇ ਹੈਲਥ ਅਧਿਕਾਰੀਆਂ ਵੱਲੋਂ ਇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਹੈਲਥ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੋਡਕਟ ਉੱਤੇ ਲੱਗੇ ਲੇਬਲ ਮੁਤਾਬਕ ਪੰਜ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇਸ ਦੀ ਇੱਕ ਡੋਜ਼ ਲਾਈ ਜਾਵੇਗੀ, ਫਿਰ ਭਾਵੇਂ ਉਨ੍ਹਾਂ ਦੀ ਕੋਵਿਡ-19 ਵੈਕਸੀਨੇਸ਼ਨ ਦੀ ਹਿਸਟਰੀ ਕਿਸੇ ਵੀ ਤਰ੍ਹਾਂ ਦੀ ਹੋਵੇ। ਛੇ ਮਹੀਨੇ ਤੇ ਚਾਰ ਸਾਲ ਦੇ ਬੱਚਿਆਂ ਨੂੰ, ਜਿਨ੍ਹਾਂ ਨੂੰ ਪਹਿਲਾਂ ਕਦੇ ਕੋਵਿਡ-19 ਵੈਕਸੀਨ ਦੀ ਕੋਈ ਡੋਜ਼ ਨਹੀਂ ਦਿੱਤੀ ਗਈ, ਦੋ ਡੋਜ਼ਾਂ ਲਾਈਆਂ ਜਾਣਗੀਆਂ। ਜੇ ਪਹਿਲਾਂ ਉਨ੍ਹਾਂ ਨੂੰ ਕੋਵਿਡ-19 ਵੈਕਸੀਨ ਦੀਆਂ ਇੱਕ ਜਾਂ ਇਸ ਤੋਂ ਵੱਧ ਡੋਜ਼ਾਂ ਲਾਈਆਂ ਗਈਆਂ ਹਨ ਤਾਂ ਉਨ੍ਹਾਂ ਨੂੰ ਇਸ ਵੈਕਸੀਨ ਦੀ ਇੱਕ ਡੋਜ਼ ਲੱਗੇਗੀ।
Check Also
ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸਰਵਿਸ ਰੋਕੀ
ਕੈਨੇਡਾ ਨੇ ਵੀ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਸੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ …