ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਇਸ ਸਾਲ ਦੇ ਅੰਤ ਵਿੱਚ ਆਪਣੀਆਂ ਮਿਊਂਸਪਲ ਡਿਊਟੀ ਤੋਂ ਛੁੱਟੀ ਲੈ ਕੇ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਅਗਲੀ ਲੀਡਰ ਬਣਨ ਵੱਲ ਧਿਆਨ ਕੇਂਦਰਿਤ ਕਰਨਗੇ।
ਬੌਨੀ ਕ੍ਰੌਂਬੀ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਨ੍ਹਾਂ ਦੀ ਇਹ ਛੁੱਟੀ 7 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਕੌਂਸਲ ਨਵਾਂ ਅੰਤ੍ਰਿਮ ਮੇਅਰ ਨਿਯੁਕਤ ਕਰੇਗੀ। ਕ੍ਰੌਂਬੀ ਵੱਲੋਂ ਅਜੇ ਇਸ ਮਾਮਲੇ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਵੱਲੋਂ ਜੂਨ ਵਿੱਚ ਲੀਡਰਸ਼ਿਪ ਦੇ ਅਹੁਦੇ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਉਸ ਸਮੇਂ ਉਨ੍ਹਾਂ ਨੂੰ ਡੌਨ ਵੈਲੀ ਵੈਸਟ ਤੋਂ ਐਮਪੀਪੀ ਸਟੈਫਨੀ ਬੋਅਮੈਨ ਦਾ ਸਮਰਥਨ ਹਾਸਲ ਹੋਇਆ ਸੀ। ਉਸ ਸਮੇਂ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਸੀ ਕਿ ਕ੍ਰੌਂਬੀ ਦੇ ਮੇਅਰ ਰਹਿਣ ਦੇ ਨਾਲ ਨਾਲ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਆਗੂ ਦੀ ਦੌੜ ਵਿੱਚ ਹਿੱਸਾ ਲੈਣਾ ਮਿਸੀਸਾਗਾ ਵਾਸੀਆਂ ਦੇ ਮੂੰਹ ਉੱਤੇ ਚਪੇੜ ਦੇ ਤੁਲ ਹੋਵੇਗਾ।
ਮੇਅਰ ਦੀ ਡਿਊਟੀ ਤੋਂ ਛੁੱਟੀ ਲੈ ਕੇ ਹੁਣ ਬੌਨੀ ਕ੍ਰੌਂਬੀ ਲਿਬਰਲ ਲੀਡਰਸ਼ਿਪ ਦੌੜ ਵੱਲ ਧਿਆਨ ਦੇਣਗੇ
RELATED ARTICLES

