ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਵਿਚ ਬਣੇ ਹੋਏ ਸਪੋਰਟਸ ਪਲੈਕਸ ਵਿਚ ਵਾਧਾ ਕਰਨ ਲਈ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਮੇਅਰ ਪੈਟਰਿਕ ਬਰਾਊਨ ਨਾਲ ਮਿਲ ਕੇ ਕਈ ਐਲਾਨ ਕੀਤੇ ਗਏ। ਖੇਡਾਂ ਦੇ ਇਸ ਮਹੱਤਵਪੂਰਨ ਅਦਾਰੇ ਨੂੰ ਅਜੋਕੇ ਮਾਪਦੰਡਾਂ ‘ઑਤੇ ਪੂਰਾ ਉਤਰਨ ਦੇ ਯੋਗ ਬਨਾਉਣ ਅਤੇ ਖਿਡਾਰੀਆਂ ਨੂੰ ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਦੋਹਾਂ ਨੇਤਾਵਾਂ ਨੇ ਫ਼ੈੱਡਰਲ ਤੇ ਸਥਾਨਕ ਸਰਕਾਰਾਂ ਦੀ ਸਾਂਝ-ਭਿਆਲੀ ਦੀ ਭਰਪੂਰ ਸਰਾਹਨਾ ਅਤੇ ਵਕਾਲਤ ਕੀਤੀ।
ਇਸ ਅਹਿਮ ਪ੍ਰਾਜੈੱਕਟ ઑਤੇ ਕੀਤੀ ਜਾ ਰਹੀ ਭਾਰੀ ਫ਼ੰਡਿੰਗ ਸਰਕਾਰ ਦੀ ਕਮਿਊਨਿਟੀ ਦੇ ਵਿਕਾਸ, ਸਥਿਰਤਾ ਅਤੇ ਬਰੈਂਪਟਨ-ਵਾਸੀਆਂ ਦੀ ਖ਼ੁਸ਼ਹਾਲੀ ਦੀ ਵਚਨਬੱਧਤਾ ਨੂੰ ਹੋਰ ਪਕੇਰਾ ਕਰੇਗੀ।
ਸੂਜ਼ਨ ਫ਼ੈਨਲ ਸਪੋਰਟਸ ਪਲੈਕਸ ਦੇ ਇਸ ਦੌਰੇ ਦੌਰਾਨ ਸੋਨੀਆ ਸਿੱਧੂ ਨੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਿਨ੍ਹਾਂ ਨਾਲ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿਚ ਇਨਕਲਾਬੀ ਵਾਧਾ ਹੋਵੇਗਾ।
ਇਹ ਪ੍ਰਾਜੈੱਕਟ ਇਸ ਸਪੋਰਟਸ ਪਲੈਕਸ ਗਰੇਟਰ ਟੋਰਾਂਟੋ ਏਰੀਏ ਵਿਚ ਸਥਿਰ ਇਨਫ਼ਰਾਸਟਰਕਚਰ ਅਤੇ ਨਵੀਨਤਾ ਲਈ ઑਫ਼ਲੈਗਸ਼ਿਪ਼ ਵਾਲੀ ਉਦਾਹਰਣ ਸਾਬਤ ਹੋਵੇਗਾ। ਇਸ ਮੌਕੇ ਦੋਹਾਂ ਨੇਤਾਵਾਂ ਵੱਲੋਂ ਕੀਤੇ ਗਏ ਸਾਂਝੇ ਐਲਾਨ ਵਿਚ ਇਹ ਮਦਾਂ ਸ਼ਾਮਲ ਹਨ :
ੲਗਰੀਨ ਮਿਊਂਸੀਪਲ ਫ਼ੰਡ ਦੀ ਕਮਿਊਨਿਟੀ ਬਿਲਡਿੰਗਜ਼ ਰੈਟਰੋਫਿਟ ਇਨੀਸ਼ੀਏਟਿਵ (ਸੀਬੀਆਰ) ਵਿੱਚੋਂ ਇਸ ਪ੍ਰਾਜੈੱਕਟ ਲਈ 10 ਮਿਲੀਅਨ ਡਾਲਰ ਦੀ ਇਨਵੈੱਸਟਮੈਂਟ ਕੀਤੀ ਜਾਏਗੀ। ਇਸ ਨਾਲ ਇੱਥੇ ਮੌਜੂਦ ਵਰਤਮਾਨ ਸਹੂਲਤਾਂ ਨੂੰ ਸਮੇਂ ਦੇ ਹਾਣ ਦੀਆਂ ਬਣਾ ਕੇ ਹੋਰ ਊਰਜਾਦਾਇਕ ਅਤੇ ਵਾਤਾਵਰਣ ਦੇ ਪੱਖੋਂ ਸਥਿਰ ਬਣਾਇਆ ਜਾਏਗਾ।
ੲ 15.7 ਮਿਲੀਅਨ ਦੀ ਹੋਰ ਰਾਸ਼ੀ ઑਐਨੱਰਜੀ-ਐਫ਼ੀਸ਼ੈਂਟ ਰੈਟਰੋਫ਼ਿਟਸ਼ ਲਈ ਦਿੱਤੀ ਜਾਏਗੀ ਜਿਸ ਨਾਲ ਇਸ ਸਪੋਰਟਸ ਪਲੈਕਸ ਨੂੰ ਹੋਰ ਵੀ ਵਾਤਾਵਰਣ ਦੇ ਅਨੁਕੂਲ ਬਣਾਇਆ ਜਾਏਗਾ। ਸਪੋਰਟਸ ਪਲੈਕਸ ਵਿਚ ਕੀਤੇ ਜਾ ਰਹੇ ਇਹ ਵਾਧੇ ਵਾਤਾਵਰਣ ਵਿਚ ਕਾਰਬਨ ਡਾਇਉਕਸਾਈਡ ਦੀ ਮਾਤਰਾ ਘਟਾਉਣ ਵਿਚ ਸਹਾਈ ਹੋਣਗੇ ਅਤੇ ਇਸ ਦੇ ਨਾਲ ਇੱਥੇ ਸਮੁੱਚੀਆਂ ਸਹੂਲਤਾਂ ਖਿਡਾਰੀਆਂ ਲਈ ਹੋਰ ਵੀ ਆਰਾਮਦਾਇਕ ਹੋਣਗੀਆਂ।
ઑੲ ਸੂਜ਼ਨ ਫ਼ੈਨਲ ਯੂਥ ਹੱਬ਼ ਬਨਾਉਣ ਲਈ ਸੋਨੀਆ ਸਿੱਧੂ ਵੱਲੋਂ 565,000 ਡਾਲਰ ਦੀ ਫ਼ੈੱਡਰਲ ਫੰਡਿੰਗ ਨੂੰ ਮੁੜ ਉਜਾਗਰ ਕੀਤਾ ਗਿਆ। ਇਹ ਹੱਬ ਕਮਿਊਨਿਟੀ ਦੇ ਨੌਜੁਆਨਾਂ ਦੇ ਸਰੀਰਕ ਤੇ ਦਿਮਾਗੀ ਵਿਕਾਸ ਲਈ ਲੋੜੀਂਦੇ ਸਰੋਤ ਅਤੇ ਸਾਧਨ ਪੈਦਾ ਕਰਨ ਲਈ ਇੱਥੇ ਪਹਿਲਾਂ ਹੀ ਲੋੜੀਂਦੀਆਂ ਸੇਵਾਵਾਂ ਦੇ ਰਹੀ ਹੈ।
ਇਸ ਪ੍ਰਾਜੈੱਕਟ ਬਾਰੇ ਆਪਣਾ ਉਤਸ਼ਾਹ ਪ੍ਰਗਟ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਸੂਜ਼ਨ ਫ਼ੈਨਲ ਸਪੋਰਟਸ ਪਲੈਕਸ ਪਿਛਲੇ ਕਈ ਸਾਲਾਂ ਤੋਂ ਬਰੈਂਪਟਨ ਸਾਊਥ ਦਾ ਮਹੱਤਵਪੂਰਨ ਅੰਗ ਰਿਹਾ ਹੈ ਅਤੇ ਇਨ੍ਹਾਂ ਉਪਰਾਲਿਆਂ ਨਾਲ ਅਸੀਂ ਇਸ ਨੂੰ ਕਮਿਊਨਿਟੀ ਲਈ ਹੋਰ ਵੀ ਸਥਿਰ ਅਤੇ ਉਪਯੋਗੀ ਬਨਾੳਣ ਦੀ ਕੋਸ਼ਿਸ਼ ਕਰ ਰਹੇ ਹਾਂ। ਫ਼ੈੱਡਰਲ ਅਤੇ ਮਿਊਂਸੀਪਲ ਸਰਕਾਰਾਂ ਦੇ ਸਾਂਝੇ ਯਤਨਾਂ ਨਾਲ ਇਸ ਨੂੰ ਹੋਰ ਹਰਾ-ਭਰਾ, ਵਾਤਾਵਰਣ-ਪ੍ਰੇਮੀ ਅਤੇ ਲੋਕਾਂ ਲਈ ਲਾਭਦਾਇਕ ਬਣਾਇਆ ਜਾ ਰਿਹਾ ਹੈ।
ਸੂਜ਼ਨ ਫ਼ੈਨਲ ਸਪੋਰਟਸ ਪਲੈਕਸ ਪ੍ਰਾਜੈੱਕਟ ਸਰਕਾਰ ਦੇ ਕੈਨੇਡਾ ਨੂੰ ਹੋਰ ਹਰਿਆਵਲਾ, ਲਚਕੀਲਾ ਅਤੇ ਵਾਤਾਵਰਣ-ਪ੍ਰੇਮੀ ਬਨਾਉਣ ਦੇ ਦ੍ਰਿੜ ਸੰਕਲਪ ਨਾਲ ਮੇਲ਼ ਖਾਂਦਾ ਹੈ। ਇਸ ਨਾਲ ਹੋਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਗਰੀਨ-ਹਾਊਸ ਗੈਸਾਂ ਦਾ ਰਿਸਾਅ ਘਟੇਗਾ ਅਤੇ ਇਹ ਪ੍ਰਾਜੈਕਟ ਬਰੈਂਪਟਨ-ਵਾਸੀਆਂ, ਖ਼ਾਸ ਤੌਰ ‘ઑਤੇ ਨੌਜੁਆਨਾਂ ਦੇ ਜ਼ਿਹਨੀ ਵਿਕਾਸ ਵਿਚ ਵਾਧਾ ਕਰੇਗਾ।
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਸਾਊਥ ਵਿਚ ਸੂਜ਼ਨ ਫ਼ੈਨਲ ਸਪੋਰਟਸ ਪਲੈਕਸ਼ ਦੇ ਵਾਧੇ ਲਈ ਹੋਰ ਫ਼ੰਡ ਮੁਹੱਈਆ ਕੀਤੇ ਜਾਣਗੇ : ਐੱਮ.ਪੀ. ਸੋਨੀਆ ਸਿੱਧੂ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …