8.2 C
Toronto
Thursday, October 23, 2025
spot_img
Homeਜੀ.ਟੀ.ਏ. ਨਿਊਜ਼ਸਕੂਲੀ ਵਿਦਿਆਰਥੀਆਂ ਦੇ ਟੈਸਟ ਰੱਦ

ਸਕੂਲੀ ਵਿਦਿਆਰਥੀਆਂ ਦੇ ਟੈਸਟ ਰੱਦ

ਓਨਟਾਰੀਓ : ਓਨਟਾਰੀਓ ਸਰਕਾਰ ਵੱਲੋਂ ਲੰਘੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਬਾਕੀ ਰਹਿੰਦੇ 2019-2020 ਸਕੂਲ ਵਰੇ ਲਈ ਪ੍ਰੋਵਿੰਸ ਵੱਲੋਂ ਐਲੀਮੈਂਟਰੀ ਤੇ ਹਾਈ ਸਕੂਲ ਵਿਦਿਆਰਥੀਆਂ ਦੇ ਸਟੈਂਡਰਡਾਈਜ਼ਡ ਟੈਸਟ ਰੱਦ ਕੀਤੇ ਜਾ ਰਹੇ ਹਨ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਇਹ ਕਦਮ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਬੇਹੱਦ ਦਬਾਅ ਵਿੱਚੋਂ ਲੰਘ ਰਹੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਰਾਹਤ ਦੇਣ ਲਈ ਚੁੱਕੇ ਗਏ ਹਨ। ਇੱਕ ਬਿਆਨ ਵਿੱਚ ਲਿਚੇ ਨੇ ਆਖਿਆ ਕਿ ਪਿਛਲੇ ਕੁੱਝ ਦਿਨਾਂ ਵਿੱਚ ਉਨਾਂ ਦੇ ਮੰਤਰਾਲੇ ਵੱਲੋਂ ਐਲੀਮੈਂਟਰੀ ਤੇ ਸੈਕੰਡਰੀ ਵਿਦਿਆਰਥੀਆਂ ਦੇ ਮਾਪਿਆਂ, ਵਿਦਿਆਰਥੀਆਂ, ਐਜੂਕੇਟਰਜ਼ ਤੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਸਟੈਂਡਰਡਾਈਜ਼ਡ ਟੈਸਟਾਂ ਦੇ ਸਬੰਧ ਵਿੱਚ ਸਲਾਹ ਮਸ਼ਵਰਾ ਕੀਤਾ ਗਿਆ ਸੀ। ਇਸ ਸਲਾਹ ਮਸ਼ਵਰੇ ਤੋਂ ਬਾਅਦ ਆਪਣੇ ਵਿਦਿਆਰਥੀਆਂ ਤੇ ਅਮਲੇ ਦੀ ਹਿਫਾਜ਼ਤ ਲਈ ਬਾਕੀ ਰਹਿੰਦੇ 2019-2020 ਸਕੂਲ ਵਰੇ ਵਾਸਤੇ ਪ੍ਰੋਵਿੰਸ ਵੱਲੋਂ ਐਲੀਮੈਂਟਰੀ ਤੇ ਹਾਈ ਸਕੂਲ ਵਿਦਿਆਰਥੀਆਂ ਦੇ ਸਟੈਂਡਰਡਾਈਜ਼ਡ ਟੈਸਟ ਰੱਦ ਕਰ ਦਿੱਤੇ ਗਏ ਹਨ।

RELATED ARTICLES
POPULAR POSTS