Breaking News
Home / ਜੀ.ਟੀ.ਏ. ਨਿਊਜ਼ / ਮੁਸੀਬਤ ਦੇ ਮਾਰਿਆਂ ਲਈ ਗੁਰੂਘਰਾਂ ਨੇ ਖੋਲ੍ਹੇ ਬੂਹੇ

ਮੁਸੀਬਤ ਦੇ ਮਾਰਿਆਂ ਲਈ ਗੁਰੂਘਰਾਂ ਨੇ ਖੋਲ੍ਹੇ ਬੂਹੇ

ਮਾਲਟਨ ਗੁਰਦੁਆਰੇ ਵੱਲੋਂ ਲੋੜਵੰਦਾਂ ਲਈ 24 ਘੰਟੇ ਲੰਗਰ
ਮਾਲਟਨ/ਬਿਊਰੋ ਨਿਊਜ਼ : ਮਾਲਟਨ ਗੁਰੂ ਘਰ ਦੀ ਸੇਵਾਦਾਰ ਕਮੇਟੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੁਰੂ ਘਰ ਦੇ ਮੁੱਖ ਦੁਆਰ ‘ਤੇ 2 ਸੇਵਾਦਾਰ 24 ਘੰਟੇ ਜ਼ਰੂਰਮੰਦ ਲੋਕਾਂ ਲਈ ਲੰਗਰ ਦੀ ਸੇਵਾ ਨਾਲ ਹਾਜ਼ਰ ਹਨ। ਉਹਨਾਂ ਦੱਸਿਆਂ ਕਿ ਲੰਗਰ ਹਾਲ ਨੂੰ ਫਿਲਹਾਲ ਬੰਦ ਕੀਤਾ ਗਿਆ ਹੈ ਪ੍ਰੰਤੂ ਗੁਰੂ ਘਰ ਦੇ ਮੁੱਖ ਦੁਆਰ ‘ਤੇ ਤਿਆਰ ਕੀਤਾ ਗਿਆ ਲੰਗਰ ਜਿਸ ਵਿਚ ਚਾਵਲ, ਦਾਲ ਅਤੇ ਪ੍ਰਸ਼ਾਦੇ ਸ਼ਾਮਲ ਹਨ ਪੈਕ ਕਰਕੇ ਵੰਡੇ ਜਾ ਰਹੇ ਹਨ। ਕੋਈ ਵੀ ਜ਼ਰੂਰਤ ਮੰਦ ਵਿਅਕਤੀ 24 ਘੰਟੇ ਕਿਸੇ ਸਮੇਂ ਆ ਕੇ ਲੰਗਰ ਪ੍ਰਾਪਤ ਕਰ ਸਕਦਾ ਹੈ। ਇਸ ਵਿਚ ਬਾਹਰੋ ਪੜ੍ਹਨ ਆਏ ਵਿਦਿਆਰਥੀਆਂ, ਬਜ਼ੁਰਗਾਂ ਅਤੇ ਬੇਸਹਾਰਾ ਲੋਕਾਂ ਲਈ ਪ੍ਰਬੰਧ ਕੀਤਾ ਗਿਆ ਹੈ। ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਨਿਤਨੇਮ ਲਈ ਗੁਰੂਘਰ ਦੇ ਦਰਵਾਜ਼ੇ ਸਵੇਰੇ ਹੀ ਖੋਲ੍ਹ ਦਿੱਤੇ ਜਾਣਗੇ ਅਤੇ ਰਾਤ 9:00 ਵਜੇ ਤੱਕ ਖੁੱਲ੍ਹੇ ਰਹਿਣਗੇ। ਕਮੇਟੀ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਇਕੱਠ ਜਾਂ ਗਰੁੱਪਾਂ ਵਿਚ ਨਾ ਆਵੇ। ਜਿਹੜੇ ਵੀ ਵਿਅਕਤੀ ਨੂੰ ਖਾਂਸੀ, ਬੁਖਾਰ ਹੋਵੇ ਉਹ ਘਰਾਂ ਵਿਚ ਹੀ ਕੀਰਤਨ ਸੁਣਨ ਅਤੇ ਅਰਾਮ ਕਰਨ। ਹੋਰ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਨਾਲ ਫੋਨ ਨੰਬਰ 905-671-1662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …