24.8 C
Toronto
Wednesday, September 17, 2025
spot_img
Homeਜੀ.ਟੀ.ਏ. ਨਿਊਜ਼'ਭੰਗ' ਦੇ ਕਾਨੂੰਨੀ ਕਰਨ ਤੋਂ ਬਾਅਦ ਰੂਸ ਦੀ ਕੈਨੇਡਾ ਨੂੰ ਚਿਤਾਵਨੀ

‘ਭੰਗ’ ਦੇ ਕਾਨੂੰਨੀ ਕਰਨ ਤੋਂ ਬਾਅਦ ਰੂਸ ਦੀ ਕੈਨੇਡਾ ਨੂੰ ਚਿਤਾਵਨੀ

ਓਟਾਵਾ/ਬਿਊਰੋ ਨਿਊਜ਼
ਰੂਸ ਨੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਬਣਾਉਣ ਦੇ ਕੈਨੇਡਾ ਦੇ ਫੈਸਲੇ ਨੂੰ ‘ਅਸਵਿਕਾਰਯੋਗ’ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਉਲਟ ਦੱਸਦੇ ਹੋਏ ਇਸ ਕਦਮ ਦੀ ਸਖਤ ਨਿੰਦਾ ਕੀਤੀ ਤੇ ਚਿਤਾਵਨੀ ਦਿੱਤੀ ਕਿ ਇਸ ਨਾਲ ਵਿਦੇਸ਼ਾਂ ਵਿਚ ਤਸਕਰੀ ਵਧੇਗੀ।
ਓਟਾਵਾ ਵਿਚ ਰੂਸੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਇਸ ਦਾ ਪੂਰਾ ਸ਼ੱਕ ਹੈ ਕਿ ਇਹ ਲੀਗਲਾਈਜ਼ੇਸ਼ਨ ਨਸ਼ੀਲੇ ਪਦਾਰਥਾਂ ‘ਤੇ ਕੰਟਰੋਲ ਨੂੰ ਲੈ ਕੇ ਬਣੇ ਅੰਤਰਰਾਸ਼ਟਰੀ ਕਾਨੂੰਨ ਦੇ ਖਿਲਾਫ ਸਾਬਿਤ ਹੋਵੇਗਾ। ਰੂਸ ਮੁਤਾਬਕ ਨਸ਼ੀਲੇ ਪਦਾਰਥਾਂ ‘ਤੇ ਕੰਟਰੋਲ ਵਿਵਸਥਾ ਨੂੰ ਜਾਣਬੁੱਝ ਕੇ ਨਸ਼ਟ ਕਰਕੇ, ਕੈਨੇਡਾ ਸਰਕਾਰ ਦੁਨੀਆ ਦਾ ਸਭ ਤੋਂ ਵੱਡਾ ਨਸ਼ੀਲਾ ਪਦਾਰਥ ਬਣਾ ਰਿਹਾ ਹੈ। ਕੈਨੇਡਾ ਚਾਹੇ ਜਿੰਨਾ ਵੀ ਦਾਅਵਾ ਕਰੇ ਕਿ ਰਾਸ਼ਟਰੀ ਸਰਹੱਦਾਂ ਤੋਂ ਬਾਹਰ ਭੰਗ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ ਪਰ ਇਸ ਨਾਲ ਨਿਸ਼ਚਿਤ ਰੂਪ ਨਾਲ ਹੋਰਾਂ ਦੇਸ਼ਾਂ ਵਿਚ ਇਸ ਦੀ ਤਸਕਰੀ ‘ਚ ਕਾਫੀ ਵਾਧਾ ਹੋਵੇਗਾ।
ਰੂਸੀ ਦੂਤਘਰ ਨੇ ਬਿਆਨ ਵਿਚ ਕਿਹਾ ਕਿ ਰੂਸ, ਕੈਨੇਡਾ ਤੇ ਹੋਰਾਂ ਦੇਸ਼ਾਂ ਨੂੰ ਭੰਗ ਤੇ ਉਸ ਨਾਲ ਬਣੀਆਂ ਚੀਜ਼ਾਂ ਦੀ ਤਸਕਰੀ ਦੀਆਂ ਸੰਭਾਵਿਤ ਕੋਸ਼ਿਸ਼ਾਂ ਨੂੰ ਰੋਕਣ ਲਈ ਸ਼ਾਇਦ ਹੋਰ ਉਪਾਅ ਕਰਨੇ ਪੈਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ 17 ਅਕਤੂਬਰ ਨੂੰ ਭੰਗ ਦੀ ਵਰਤੋਂ ਨੂੰ ਕਾਨੂੰਨੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2015 ਵਿਚ ਆਪਣੇ ਚੋਣ ਪ੍ਰਚਾਰ ‘ਚ ਭੰਗ ਦੀ ਵਰਤੋਂ ਨੂੰ ਕਾਨੂੰਨੀ ਬਣਾਉਣ ਦਾ ਵਾਅਦਾ ਕੀਤਾ ਸੀ।

RELATED ARTICLES
POPULAR POSTS