ਟੋਰਾਂਟੋ/ਬਿਊਰੋ ਨਿਊਜ਼ : ਸਕਾਰਬਰੋ ਦੇ ਇਕ ਘਰ ਵਿੱਚ ਲੱਗੀ ਜਬਰਦਸਤ ਅੱਗ ਦੌਰਾਨ ਫਾਇਰ ਅਮਲੇ ਵੱਲੋਂ ਇੱਕ ਮਹਿਲਾ ਨੂੰ ਰਿਹਾਇਸ਼ੀ ਇਮਾਰਤ ਦੀ ਖਿੜਕੀ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਨੂੰ ਸਵੇਰੇ 4:00 ਵਜੇ ਬ੍ਰਿਮਲੇ ਰੋਡ ਨੇੜੇ ਲਾਅਰੈਂਸ ਐਵਨਿਊ ਈਸਟ ਦੇ ਇੱਕ ਘਰ ਵਿੱਚ ਅਮਲੇ ਨੂੰ ਸੱਦਿਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੂਜੀ ਮੰਜਿਲ ਦੀ ਖਿੜਕੀ ਵਿੱਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਆਉਂਦਾ ਨਜਰ ਆਇਆ। ਟੋਰਾਂਟੋ ਫਾਇਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਦੂਜੀ ਮੰਜਿਲ ਦੀ ਖਿੜਕੀ ਰਾਹੀਂ ਇੱਕ ਮਹਿਲਾ ਨੂੰ ਬਚਾਇਆ।ਕਈ ਹੋਰਨਾਂ ਸਥਾਨਕ ਵਾਸੀਆਂ ਨੂੰ ਵੀ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ ਤੇ ਹੁਣ ਉਹ ਟੀਟੀਸੀ ਦੀਆਂ ਬੱਸਾਂ ਵਿੱਚ ਪਨਾਹ ਲਈ ਬੈਠੇ ਹਨ। ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਅੱਗ ਉੱਤੇ ਵੀ ਜਲਦ ਹੀ ਕਾਬੂ ਪਾ ਲਿਆ ਗਿਆ।
ਸਕਾਰਬਰੋ ‘ਚ ਘਰ ਨੂੰ ਅੱਗ- ਮਹਿਲਾ ਵਾਲ਼-ਵਾਲ਼ ਬਚੀ
RELATED ARTICLES

