Parvasi News, Canada
ਵੀਕੈਂਡ ਉੱਤੇ ਟਰੱਕਰਜ਼ ਦੇ ਕਾਫਲੇ ਵਿੱਚ ਹਿੱਸਾ ਲੈਣ ਵਾਲੇ ਕੁੱਝ ਵਿਅਕਤੀਆਂ ਵੱਲੋਂ ਅੜ੍ਹਬ ਵਤੀਰਾ ਅਪਣਾਏ ਜਾਣ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਫਰੀਡਮ ਕੌਨਵੌਏ ਦੇ ਵਿਰੋਧ ਦੇ ਬਾਵਜੂਦ ਮੈਂਬਰ ਪਾਰਲੀਆਮੈਂਟ ਸੋਮਵਾਰ ਨੂੰ ਕੰਮ ਉੱਤੇ ਪਰਤ ਆਏ। ਟਰੂਡੋ ਨੇ ਆਖਿਆ ਕਿ ਉਹ ਤੇ ਉਨ੍ਹਾਂ ਦੀ ਸਰਕਾਰ ਟਰਾਂਸਪੋਰਟ ਟਰੱਕਰਜ਼ ਦੇ ਅਜਿਹੇ ਮੁਜ਼ਾਹਰਿਆਂ ਤੋਂ ਡਰਨ ਵਾਲੀ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਵਿਰੋਧ ਦਾ ਤੀਜਾ ਦਿਨ ਸੀ ਤੇ ਅਸੀਂ ਇਹ ਦਰਸ਼ਾ ਦਿੱਤਾ ਹੈ ਕਿ ਇਨ੍ਹਾਂ ਮੁਜ਼ਾਹਰਾਕਾਰੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਦਾ ਸਾਡਾ ਕੋਈ ਇਰਾਦਾ ਨਹੀਂ ਹੈ।ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਦਿਨਾਂ ਵਿੱਚ ਇਨ੍ਹਾਂ ਮੁਜ਼ਾਹਰਾਕਾਰੀਆਂ ਵਿੱਚੋਂ ਕੁੱਝ ਦੇ ਮਾੜੇ ਵਿਵਹਾਰ ਤੋਂ ਕੈਨੇਡੀਅਨਜ਼ ਹੈਰਾਨ ਹਨ। ਇਸ ਤੋਂ ਉਲਟ ਐਤਵਾਰ ਰਾਤ ਨੂੰ ਟਰੱਕਰਜ਼ ਨਾਲ ਮੀਟਿੰਗ ਕਰਨ ਤੋਂ ਬਾਅਦ ਡਿਪਟੀ ਕੰਜ਼ਰਵੇਟਿਵ ਆਗੂ ਕੈਂਡਿਸ ਬਰਜਨ ਨੇ ਆਖਿਆ ਕਿ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਇਨ੍ਹਾਂ ਟਰੱਕਰਜ਼ ਦੀ ਗੱਲ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ। ਜਿ਼ਕਰਯੋਗ ਹੈ ਕਿ ਇਨ੍ਹਾਂ ਟਰੱਕਰਜ਼ ਵੱਲੋਂ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਤੇ ਹੋਰਨਾਂ ਪਾਬੰਦੀਆਂ ਖਿਲਾਫ ਵੀਕੈਂਡ ਤੋਂ ਹੀ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …