Breaking News
Home / ਜੀ.ਟੀ.ਏ. ਨਿਊਜ਼ / ਪ੍ਰਧਾਨ ਮੰਤਰੀ ਦੀ ਪਤਨੀ ਨੂੰ ਧਮਕਾਉਣ ਦੇ ਦੋਸ਼ ‘ਚ ਮਹਿਲਾ ਗ੍ਰਿਫਤਾਰ

ਪ੍ਰਧਾਨ ਮੰਤਰੀ ਦੀ ਪਤਨੀ ਨੂੰ ਧਮਕਾਉਣ ਦੇ ਦੋਸ਼ ‘ਚ ਮਹਿਲਾ ਗ੍ਰਿਫਤਾਰ

ਲੀਥਬ੍ਰਿਜ਼, ਅਲਬਰਟਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਜਿਰਿਓ ਟਰੂਡੋ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਆਰਸੀਐਮਪੀ ਨੇ ਲੀਥਬ੍ਰਿਜ ਨਿਵਾਸੀ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੀਥਬ੍ਰਿਜ ਐਟਲਾਂਟਾ ਨਿਵਾਸੀ ਮਹਿਲਾ 49 ਸਾਲਾ ਲੀਜ਼ਾ ਸੇਮੌਰ ਪੀਟਰਸ ਲਗਾਤਾਰ ਸੋਫੀ ਨੂੰ ਆਨਲਾਈਨ ਧਮਕੀ ਭਰੇ ਪੋਸਟ ਕਰ ਰਹੀ ਸੀ।
ਮਾਮਲੇ ਦੀ ਸ਼ਿਕਾਇਤ ਆਰਸੀਐਮਪੀ ਨੂੰ ਕੀਤੀ ਗਈ ਅਤੇ ਉਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਆਰਸੀਐਮਪੀ ਇੰਟੀਗ੍ਰੇਟਿਡ ਨੈਸ਼ਨਲ ਸਕਿਉਰਿਟੀ ਇਨਫੋਰਸਮੈਂਟ ਟੀਮ ਨੇ ਅਲਬਰਟਾ  ਵਿਚ ਮਾਮਲੇ ਦੀ ਜਾਂਚ ਕੀਤੀ ਅਤੇ 11 ਮਈ ਨੂੰ ਕੈਨੇਡਾ ਸਰਕਾਰ ਨੂੰ ਧਮਕਾਏ ਜਾਣ ਦੇ ਮਾਮਲਿਆਂ ‘ਤੇ ਕਾਰਵਾਈ ਤੇਜ਼ ਕੀਤੀ। ਉਸ ‘ਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਾਰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੀਟਰਸ ਨੂੰ ਕੁਝ ਸ਼ਰਤਾਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ। ਉਹ ਭਵਿੱਖ ਵਿਚ ਸੋਫੀ ਅਤੇ ਟਰੂਡੋ ਪਰਿਵਾਰ ਦੇ 100 ਮੀਟਰ ਦੇ ਦਾਇਰੇ ਵਿਚ ਨਹੀਂ ਆਵੇਗੀ ਅਤੇ ਨਾ ਹੀ ਉਸ ਨਾਲ ਕਦੀ ਸੰਪਰਕ ਕਰੇਗੀ। ਉਹ ਕਿਸੇ ਵੀ ਰਾਜਨੀਤਕ ਪਾਰਟੀ ਦੇ ਸਮਾਗਮ ਆਦਿ ਵਿਚ ਵੀ ਸ਼ਾਮਲ ਨਹੀਂ ਹੋ ਸਕੇਗੀ।
ਉਸ ਨੂੰ 8 ਜੂਨ ਨੂੰ ਫਿਰ ਤੋਂ ਅਦਾਲਤ ਵਿਚ ਪੇਸ਼ ਹੋਣਾ ਪਵੇਗਾ। ਪੁਲਿਸ ਨੇ ਮਾਮਲੇ ਦੀ ਜ਼ਿਆਦਾ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ 21 ਫਰਵਰੀ ਨੂੰ 41 ਸਾਲਾ ਸਸਕਾਚੈਵਾਨ ਨਿਵਾਸੀ ਕ੍ਰਿਸਟੋਫਰ ਹੇਅਜ਼ ਨੂੰ ਵੀ ਪ੍ਰਧਾਨ ਮੰਤਰੀ ਨੂੰ ਦੋ ਪੋਸਟ ਕਰਕੇ ਧਮਕਾਉਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਸੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …