ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਰਲਫ ਗੁਡੇਲ ਦੇ ਤਾਜ਼ਾ ਬਿਆਨਾਂ ‘ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਨੇ ਨਿਰਾਸ਼ਾ ਪ੍ਰਗਟਾਈ ਹੈ। ਕੈਨੇਡਾ ਨੂੰ ਅੱਤਵਾਦ ਸਬੰਧੀ ਖਤਰਿਆਂ ‘ਚ ਸਿੱਖ ਖਾਲਿਸਤਾਨੀ ਅੱਤਵਾਦੀਆਂ ਤੋਂ ਖਤਰੇ ਦਾ ਜ਼ਿਕਰ ਪਬਲਿਕ ਸੇਫਟੀ ਰਿਪੋਰਟ ਆਫ਼ ਕੈਨੇਡਾ ‘ਚ ਕੀਤੇ ਜਾਣ ਤੋਂ ਬਾਅਦ ਵਿਵਾਦ ਚੱਲ ਰਿਹਾ ਹੈ। ਸਿੱਖ ਸੰਗਠਨ ਰਿਪੋਰਟ ਤੋਂ ਸਿੱਖ ਖਾਲਿਸਤਾਨੀ ਅੱਤਵਾਦ ਦਾ ਜ਼ਿਕਰ ਰਿਪੋਰਟ ਹਟਾਉਣ ਦੀ ਮੰਗ ਕਰ ਰਿਹਾ ਹੈ ਜਦਕਿ ਮੰਤਰੀ ਗੁਡੇਲ ਦਾ ਕਹਿਣਾ ਹੈ ਕਿ ਇਸ ਸਬੰਧ ‘ਚ ਵਿਚਾਰ ਚਰਾ ਤੋਂ ਬਾਅਦ ਹੀ ਕੋਈ ਕਦਮ ਉਠਾਇਆ ਜਾਵੇਗਾ। ਗੁਡੇਲ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਕੈਨੇਡਾ ਦੇ ਸਾਹਮਣੇ ਮੌਜੂਦਾ ਕੁਝ ਚੁਣੌਤੀਆਂ ਨੂੰ ਲੈ ਕੇ ਰਿਪੋਰਟ ਦੀ ਭਾਸ਼ਾ ਨੂੰ ਲੈ ਕੇ ਕੁਝ ਕਮਿਊਨਿਟੀਆਂ ਨੂੰ ਠੇਸ ਪਹੁੰਚੀ ਹੈ ਜੋ ਕਿ ਕੈਨੇਡਾ ਸਰਕਾਰ ਦੇ ਦ੍ਰਿਸ਼ਟੀਕੋਣ ਅਨੁਸਾਰ ਸਹੀ ਨਹੀਂ ਹੈ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਸਿੱਖ ਕਮਿਊਨਿਟੀ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਨਹੀਂ ਹੈ ਅਤੇ ਅਜਿਹੇ ‘ਚ ਉਨ੍ਹਾਂ ਨੂੰ ਅੱਤਵਾਦ ਨਾਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਰਿਪੋਰਟ ‘ਚ ਇਹ ਬਦਲਾਅ ਭਾਰਤ ਦੇ ਦਬਾਅ ਤੋਂ ਬਾਅਦ ਕੀਤਾ ਗਿਆ ਹੈ। ਹਾਲਾਂਕਿ 2018 ਦੀ ਰਿਪੋਰਟ ‘ਚ ਇਸ ਬਾਰੇ ‘ਚ ਜ਼ਿਕਰ ਕੀਤਾ ਗਿਆ ਹੈ ਅਤੇ ਉਸ ਨੂੰ 2019 ਦੀ ਰਿਪੋਰਟ ‘ਚ ਸ਼ਾਮਲ ਕੀਤਾ ਗਿਆ ਹੈ। ਗੁਡੇਲ ਦਾ ਕਹਿਣਾ ਹੈ ਕਿ ਭਾਰਤ ‘ਚ ਅਲੱਗ ਦੇਸ਼ ਬਣਾਉਣ ਦੇ ਲਈ ਹਿੰਸਕ ਰਸਤੇ ਦੀ ਚੋਣ ਕਰਨ ਵਾਲੇ ਅੱਤਵਾਦੀਆਂ ਦੇ ਲਈ ਇਸ ਤਰ੍ਹਾਂ ਦਾ ਜ਼ਿਕਰ ਜ਼ਰੂਰੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …