-2.6 C
Toronto
Sunday, December 21, 2025
spot_img
Homeਜੀ.ਟੀ.ਏ. ਨਿਊਜ਼ਟਰਾਂਸਪੋਰਟੇਸ਼ਨ 'ਚ ਸੁਧਾਰ ਲਈ 28.5 ਬਿਲੀਅਨ ਡਾਲਰ ਦਾ ਕੀਤਾ ਜਾਵੇਗਾ ਨਿਵੇਸ਼ :...

ਟਰਾਂਸਪੋਰਟੇਸ਼ਨ ‘ਚ ਸੁਧਾਰ ਲਈ 28.5 ਬਿਲੀਅਨ ਡਾਲਰ ਦਾ ਕੀਤਾ ਜਾਵੇਗਾ ਨਿਵੇਸ਼ : ਡਗ ਫੋਰਡ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਦੇ ਟਰਾਂਸਪੋਰਟੇਸ਼ਨ ਸਬੰਧੀ ਨਵੇਂ ਨਜ਼ਰੀਏ ਨਾਲ ਓਨਟਾਰੀਓ ਭਰ ਦੇ ਟਰਾਂਜ਼ਿਟ ਯੂਜ਼ਰਜ਼ ਤੇ ਕਮਿਊਟਰਜ਼ ਨੂੰ ਜਲਦ ਹੀ ਟਰਾਂਸਪੋਰਟੇਸ਼ਨ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ। ਇਸ ਸਬੰਧੀ ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨ ਕੀਤਾ ਗਿਆ। ਫੋਰਡ ਨੇ ਓਨਟਾਰੀਓ ਦੇ ਟਰਾਂਜ਼ਿਟ ਨੈੱਟਵਰਕ ਦੇ ਪਸਾਰ ਲਈ 28.5 ਬਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ। ਇਸ ਮੌਕੇ ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ, ਇਨਫਰਾਸਟ੍ਰਕਚਰ ਮੰਤਰੀ ਮੌਂਟੀ ਮੈਕਨਾਟਨ ਵੀ ਫੋਰਡ ਦੇ ਨਾਲ ਮੌਜੂਦ ਸਨ। ਹੁਣ ਤੱਕ ਨਵੇਂ ਸਬਵੇਅਜ਼ ਦੇ ਨਿਰਮਾਣ ਤੇ ਟਰਾਂਸਪੋਰਟੇਸ਼ਨ ਵਿੱਚ ਸੁਧਾਰ ਲਈ ਐਲਾਨੀ ਗਈ ਇਹ ਸੱਭ ਤੋਂ ਵੱਡੀ ਰਕਮ ਹੈ।
ਫੋਰਡ ਨੇ ਆਖਿਆ ਕਿ ਸਾਡੀ ਸਰਕਾਰ ਟਰਾਂਸਪੋਰਟੇਸ਼ਨ ਵਿੱਚ ਇਸ ਲਈ ਨਿਵੇਸ਼ ਕਰ ਰਹੀ ਹੈ ਤਾਂ ਕਿ ਟਰਾਂਜ਼ਿਟ ਯੂਜ਼ਰਜ਼ ਤੇ ਕਮਿਊਟਰਜ਼ ਨੂੰ ਰਾਹਤ ਅਤੇ ਨਵੇਂ ਮੌਕੇ ਮਿਲ ਸਕਣ। ਉਨ੍ਹਾਂ ਅੱਗੇ ਆਖਿਆ ਕਿ ਯੰਗ ਨੌਰਥ ਸਬਵੇਅ ਐਕਸਟੈਂਸ਼ਨ ਦੀ ਲਾਈਨ 1 ਉੱਤੇ ਜ਼ਿਆਦਾ ਭੀੜ ਹੋਣ ਕਾਰਨ ਹੀ ਅਸੀਂ ਓਨਟਾਰੀਓ ਦੀ ਨਵੀਂ ਲਾਈਨ ਦਾ ਐਲਾਨ ਕੀਤਾ ਹੈ। ਇਹ ਲਾਈਨ ਸਬਵੇਅ ਨੂੰ ਇਸ ਖਿੱਤੇ ਦੇ ਸਭ ਤੋਂ ਵੱਡੇ ਇੰਪਲਾਇਮੈਂਟ ਸੈਂਟਰ ਨਾਲ ਜੋੜਦੀ ਹੈ, ਇਹ ਤਿੰਨ ਸਟੌਪ ਵਾਲਾ ਸਕਾਰਬੌਰੋ ਸਬਵੇਅ ਐਕਸਟੈਂਸ਼ਨ ਹੋਵੇਗਾ ਜਿਹੜਾ ਕਮਿਊਨਿਟੀਜ਼ ਦੀ ਬਿਹਤਰ ਸੇਵਾ ਲਈ ਬਣਾਇਆ ਜਾਵੇਗਾ, ਤੇ ਇਸ ਦੇ ਨਾਲ ਹੀ ਐਗਲਿੰਟਨ ਕਰੌਸਟਾਊਨ ਵੈਸਟ ਐਕਸਟੈਂਸ਼ਨ ਵੀ ਹੈ, ਜਿਸਦਾ ਵੱਡਾ ਹਿੱਸਾ ਅੰਡਰਗ੍ਰਾਊਂਡ ਰੱਖਿਆ ਜਾਵੇਗਾ ਤਾਂ ਕਿ ਸਾਡੀਆਂ ਸੜਕਾਂ ਉੱਤੇ ਭੀੜ ਭਾੜ ਨਾ ਹੋਵੇ। ਇਹ ਸਾਡੀ ਯੋਜਨਾ ਹੀ ਨਹੀਂ ਸਾਡੀ ਤਰਜੀਹ ਵੀ ਹੈ। ਪ੍ਰੋਵਿੰਸ ਇਨ੍ਹਾਂ ਚਾਰ ਟਰਾਂਜ਼ਿਟ ਪ੍ਰੋਜੈਕਟਸ ਨੂੰ ਤਿਆਰ ਕਰਨ ਲਈ ਸਰਕਾਰ 11.2 ਬਿਲੀਅਨ ਡਾਲਰ ਨਿਵੇਸ਼ ਕਰੇਗੀ।

RELATED ARTICLES
POPULAR POSTS