ਓਟਵਾ/ਬਿਊਰੋ ਨਿਊਜ਼ : ਪੈਟ੍ਰਿਕ ਬ੍ਰਾਊਨ ਦੀ ਕੈਂਪੇਨ ਵੱਲੋਂ ਇਹ ਆਖਿਆ ਗਿਆ ਹੈ ਕਿ ਬਹੁਤੀ ਸੰਭਾਵਨਾ ਇਹ ਹੈ ਕਿ ਪੈਟ੍ਰਿਕ ਬ੍ਰਾਊਨ ਨੂੰ ਲੀਡਰਸ਼ਿਪ ਦੌੜ ਤੋਂ ਡਿਸਕੁਆਲੀਫਾਈ ਕਰਨ ਦੇ ਫੈਡਰਲ ਕੰਸਰਵੇਟਿਵ ਪਾਰਟੀ ਦੇ ਫੈਸਲੇ ਨੂੰ ਚੁਣੌਤੀ ਦੇਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਵੇ ਤੇ ਇਸ ਦੇ ਮੱਦੇਨਜ਼ਰ ਬ੍ਰਾਊਨ ਪਾਰਟੀ ਦੀ ਅਗਵਾਈ ਕਰਨ ਲਈ ਜੀਨ ਚਾਰੈਸਟ ਲਈ ਵੋਟ ਕਰਨਗੇ।
ਕੈਂਪੇਨ ਟੀਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬ੍ਰਾਊਨ ਵੱਲੋਂ ਖੁਦ ਨੂੰ ਡਿਸਕੁਆਲੀਫਾਈ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਬਾਰੇ ਸਾਰੇ ਕਾਨੂੰਨੀ ਬਦਲ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਪਹਿਲੀ ਵਾਰੀ ਉਨ੍ਹਾਂ ਇਹ ਵੀ ਮੰਨਿਆ ਕਿ 10 ਸਤੰਬਰ ਨੂੰ ਪਾਰਟੀ ਵੱਲੋਂ ਆਪਣਾ ਆਗੂ ਚੁਣਿਆ ਜਾਣਾ ਹੈ ਤੇ ਉਸ ਤੋਂ ਪਹਿਲਾਂ ਅਜਿਹਾ ਕੁੱਝ ਹੋਣ ਦੀ ਸੰਭਾਵਨਾ ਘੱਟ ਹੀ ਹੈ। ਇਹ ਵੀ ਦੱਸਿਆ ਗਿਆ ਕਿ ਬ੍ਰਾਊਨ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਨ ਕਿ ਐਮਪੀ ਪਿਏਰ ਪੌਲੀਏਵਰ ਦੀ ਥਾਂ ਉੱਤੇ ਉਹ ਕਿਸੇ ਨੂੰ ਵੀ ਵੋਟ ਪਾਉਣਗੇ। ਬ੍ਰਾਊਨ ਪੌਲੀਏਵਰ ਨੂੰ ਆਪਣਾ ਮੁੱਖ ਵਿਰੋਧੀ ਮੰਨਦੇ ਸਨ। ਉਨ੍ਹਾਂ ਦੀ ਕੈਂਪੇਨ ਟੀਮ ਨੇ ਦੱਸਿਆ ਕਿ ਬ੍ਰਾਊਨ ਚਾਰੈਸਟ ਲਈ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …