Breaking News
Home / ਜੀ.ਟੀ.ਏ. ਨਿਊਜ਼ / ਬਾਬਿਆਂ ਦੇ ਦੰਦਾਂ ਦੀ ਸੰਭਾਲ ਕਰੇਗੀ ਉਨਟਾਰੀਓ ਸਰਕਾਰ

ਬਾਬਿਆਂ ਦੇ ਦੰਦਾਂ ਦੀ ਸੰਭਾਲ ਕਰੇਗੀ ਉਨਟਾਰੀਓ ਸਰਕਾਰ

ਉਨਟਾਰੀਓ ਵਲੋਂ ਘੱਟ ਆਮਦਨ ਵਾਲੇ ਬਜ਼ੁਰਗਾਂ ਲਈ ਦੰਦਾਂ ਦੀ ਬਕਾਇਦਾ ਤੇ ਮੁਫਤ ਸੰਭਾਲ ਦੀ ਸ਼ੁਰੂਆਤ
ਟੋਰਾਂਟੋ : ਹਾਲ ਵਿਚ ਦਿੱਤੀ ਜਾਂਦੀ ਸਿਹਤ ਸੰਭਾਲ (ਹਾਲਵੇਅ ਹੈਲਥ ਕੇਅਰ) ਨੂੰ ਖਤਮ ਕਰਨ ਲਈ ਆਪਣੀ ਵਿਆਪਕ ਪਲੈਨ ਦੇ ਹਿੱਸੇ ਵਜੋਂ, ਉਨਟਾਰੀਓ ਉਨ੍ਹਾਂ ਪ੍ਰੋਗਰਾਮਾਂ ਵਿਚ ਪੈਸੇ ਲਾ ਰਿਹਾ ਹੈ, ਜਿਹੜੇ ਬਜ਼ੁਰਗਾਂ ਨੂੰ ਆਪਣੀਆਂ ਕਮਿਊਨਿਟੀਆਂ ਵਿਚ ਲੰਮਾ ਸਮਾਂ ਸਿਹਤਮੰਦ ਰੱਖਦੇ ਹਨ। ਹਰ ਸਾਲ ਦੰਦਾਂ ਦੀਆਂ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ, ਜਿਵੇਂ ਮਸੂੜਿਆਂ ਦੀ ਬਿਮਾਰੀ, ਇਨਫੈਕਸ਼ਨਾਂ ਅਤੇ ਲੰਮਾ ਸਮਾਂ ਰਹਿਣ ਵਾਲੀ ਦਰਦ, ਕਾਰਨ 60,000 ਤੋਂ ਜ਼ਿਆਦਾ ਮਰੀਜ਼ ਐਮਰਜੈਂਸੀ ਡਿਪਾਰਟਮੈਂਟਾਂ ਵਿਚ ਜਾਂਦੇ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਬਜ਼ੁਰਗਾਂ ਦੀ ਹੁੰਦੀ ਹੈ। ਬਹੁਤ ਸਾਰੇ ਘੱਟ ਆਮਦਨ ਵਾਲੇ ਬਜ਼ੁਰਗਾਂ ਨੂੰ ਦੰਦਾਂ ਦੀ ਬਕਾਇਦਾ ਸੰਭਾਲ ਪ੍ਰਾਪਤ ਕਰਨ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਇਸ ਦਾ ਖਰਚਾ ਨਹੀਂ ਦੇ ਸਕਦੇ, ਜਿਸ ਨਾਲ ਉਨ੍ਹਾਂ ਦੀ ਸਮੁੱਚੀ ਤੰਦਰੁਸਤੀ ‘ਤੇ ਅਸਰ ਪੈਂਦਾ ਹੈ। ਇਸ ਕਰਕੇ ਹੀ ਸਰਕਾਰ ਉਨਟਾਰੀਓ ਦੇ ਨਵੇਂ ਸੀਨੀਅਰ ਡੈਂਟਲ ਕੇਅਰ ਪ੍ਰੋਗਰਾਮ (ਓ.ਐਸ.ਡੀ.ਸੀ.ਪੀ.) ‘ਤੇ ਸਲਾਨਾ 9 ਕਰੋੜ (90 ਮਿਲੀਅਨ) ਡਾਲਰ ਦੇ ਕਰੀਬ ਲਾ ਰਹੀ ਹੈ। ਇਹ ਪ੍ਰੋਗਰਾਮ ਘੱਟ ਆਮਦਨ ਵਾਲੇ ਯੋਗ ਬਜ਼ੁਰਗਾਂ ਦੇ ਦੰਦਾਂ ਲਈ ਸੂਬੇ ਭਰ ਵਿਚ ਬਕਾਇਦਾ ਅਤੇ ਮੁਫਤ ਸੰਭਾਲ ਪ੍ਰਦਾਨ ਕਰੇਗਾ। ਅਜਿਹਾ ਕਰਕੇ ਸਰਕਾਰ ਦੰਦਾਂ ਨਾਲ ਸਬੰਧਤ ਐਮਰਜੈਂਸੀ ਜਾਣ ਵਾਲਿਆਂ ਦੀ ਗਿਣਤੀ ਘਟਾਉਣ ਦੀ ਉਮੀਦ ਕਰਦੀ ਹੈ, ਜਿਸ ਨਾਲ ਹਾਲਾਂ ਵਿਚ ਦਿੱਤਾ ਜਾਂਦੀ ਸਿਹਤ ਸੰਭਾਲ (ਹਾਲਵੇਅ ਹੈਲਥ ਕੇਅਰ) ਨੂੰ ਖਤਮ ਕਰਨ ਵਿਚ ਮੱਦਦ ਹੋਵੇਗੀ। ਅੱਜ ਬਜ਼ੁਰਗਾਂ ਵਲੋਂ ਇਸ ਪ੍ਰੋਗਰਾਮ ਲਈ ਅਰਜ਼ੀ ਕਰਨ ਲਈ ਸੌਖ ਨਾਲ ਵਰਤੀ ਜਾ ਸਕਣ ਵਾਲੀ ਵੈਬ ਪੋਰਟਲ : (ontario.ca/SeniorsDental) ਨੂੰ ਸ਼ੁਰੂ ਕਰਨ ਲਈ ਪ੍ਰੀਮੀਅਰ ਡੱਗ ਫੋਰਡ, ਡਿਪਟੀ ਪ੍ਰੀਮੀਅਰ ਅਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਅਤੇ ਮਨਿਸਟਰ ਫਾਰ ਸੀਨੀਅਰਜ਼ ਐਂਡ ਐਕਸੈਸਬਿਲਟੀ ਰੇਅਮੰਡ ‘ਚੋ ਰੈਕਸਡੇਲ ਕਮਿਊਨਿਟੀ ਹੈਲਥ ਸੈਂਟਰ ਵਿਖੇ ਗਏ। ਯੋਗ ਬਜ਼ੁਰਗ ਅੱਜ ਤੋਂ ਹੀ ਆਨਲਾਈਨ ਜਾਂ ਕਿਸੇ ਸਥਾਨਕ ਪਬਲਿਕ ਹੈਲਥ ਯੂਨਿਟ ਤੋਂ ਫਾਰਮ ਲੈ ਕੇ ਇਸ ਪ੍ਰੋਗਰਾਮ ਲਈ ਅਰਜ਼ੀ ਕਰ ਸਕਦੇ ਹਨ। ਪ੍ਰੀਮੀਅਰ ਫੋਰਡ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉਨਟਾਰਓ ਦੇ ਘੱਟ ਆਮਦਨ ਵਾਲੇ ਬਜ਼ੁਰਗ ਮਾ ਨਾਲ ਉਮਰ ਵਿਚ ਵੱਡੇ ਹੋਣ ਸਕਣ ਅਤੇ ਜ਼ਿੰਦਗੀ ਦੀ ਅਜਿਹੀ ਕੁਆਲਿਟੀ ਦਾ ਆਨੰਦ ਲੈ ਸਕਣ, ਜਿਸ ਦੇ ਉਹ ਹੱਕਦਾਰ ਹਨ। ਇਹ ਇਕ ਹੋਰ ਠੋਸ ਢੰਗ ਹੈ, ਜਿਸ ਨਾਲ ਸਾਡੀ ਸਰਕਾਰ ਹਾਲਾਂ ਵਿਚ ਦਿੱਤੀ ਜਾਂਦੀ ਸਿਹਤ ਸੰਭਾਲ (ਹਾਲਵੇਅ ਹੈਲਥ ਕੇਅਰ) ਅਤੇ ਹਸਪਤਾਲਾਂ ਵਿਚ ਉਡੀਕ ਦਾ ਸਮਾਂ ਖਤਮ ਕਰਨ ਦੀ ਆਪਣੀ ਵਚਨਵੱਧਤਾ ਪੂਰੀ ਕਰ ਰਹੀ ਹੈ। ਮਨਿਸਟਰ ਐਲੀਅਟ ਨੇ ਕਿਹਾ ਕਿ ਬਜ਼ੁਰਗਾਂ ਨੂੰ ਦੰਦਾਂ ਦੀ ਵਧੀਆ ਸੰਭਾਲ ਤੱਕ ਪਹੁੰਚ ਪ੍ਰਦਾਨ ਕਰਕੇ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਬਾਹਰ ਰੱਖ ਕੇ ਇਹ ਨਵਾਂ ਪ੍ਰੋਗਰਾਮ ਹਾਲਾਂ ਵਿਚ ਦਿੱਤੀ ਜਾਂਦੀ ਸਿਹਤ ਸੰਭਾਲ (ਹਾਲਵੇਅ ਹੈਲਥ ਕੇਅਰ) ਨੂੰ ਖਤਮ ਕਰਨ ਦੀ ਸਾਡੀ ਪਲੈਨ ਦਾ ਇਕ ਅਹਿਮ ਹਿੱਸਾ ਹੈ। ਉਨਟਾਰੀਓ ਸੰਭਾਲ ਦਾ ਇਕ ਅਜਿਹਾ ਜੁੜਵਾਂ ਪ੍ਰਬੰਧ ਉਸਾਰ ਰਿਹਾ ਹੈ, ਜਿਹੜਾ ਸਿਹਤ ਸੰਭਾਲ ਦੇ ਆਪਣੇ ਸਮੁੱਚੇ ਸਫਰ ਦੌਰਾਨ ਉਨਟਾਰੀਓ ਦੇ ਸਾਰੇ ਲੋਕਾਂ ਦੀ ਮੱਦਦ ਕਰਦਾ ਹੈ। ਦੰਦਾਂ ਦਾ ਇਹ ਨਵਾਂ ਪ੍ਰੋਗਰਾਮ ਯੋਗ ਬਜ਼ੁਰਗਾਂ ਦੀ ਦੰਦਾਂ ਦੀ ਅਜਿਹੀ ਵਧੀਆ ਸੰਭਾਲ ਲੈਣ ਵਿਚ ਮੱਦਦ ਕਰੇਗ, ਜਿਸ ਦੇ ਉਹ ਹੱਕਦਾਰ ਹਨ। ਬਜ਼ੁਰਗਾਂ ਨੂੂੰ ਸਿਹਤਮੰਦ ਰੱਖ ਕੇ, ਅਸੀਂ ਸਾਰੇ ਸੂਬੇ ਵਚ ਬਜ਼ੁਰਗਾਂ ਦੀਆਂ ਹਸਪਤਾਲ ਵਿਚਲੀਆਂ ਐਮਰਜੈਂਸੀ ਫੇਰੀਆਂ ਘਟਾਉਣ ਵਿਚ ਵੀ ਮੱਦਦ ਕਰ ਸਕਦੇ ਹਾਂ। ਉਨਟਾਰੀਓ ਦੇ 19,300 ਡਾਲਰ ਜਾਂ ਘੱਟ ਆਮਦਨ ਵਾਲੇ 65 ਸਾਲਾਂ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਜਾਂ 32,300 ਡਾਲਰ ਜਾਂ ਘੱਟ ਸਾਂਝੀ ਆਮਦਨ ਵਾਲੇ 65 ਸਾਲਾਂ ਜਾਂ ਇਸ ਤੋਂ ਵੱਧ ਉਮਰ ਦੇ ਜੋੜੇ, ਜਿਹਨਾਂ ਕੋਲ ਡੈਂਟਲ ਬੈਨੇਫਿਟਸ ਨਾ ਹੋਣ, ਉਨਟਾਰੀਓ ਸੀਨੀਅਰਜ਼ ਡੈਂਟਲ ਕੇਅਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਯੋਗ ਹੋਣਗੇ। ਦੰਦਾਂ ਦੀ ਸੰਭਾਲ ਦਾ ਇਹ ਨਵਾਂ ਪ੍ਰੋਗਰਾਮ ਕੁਝ ਮੋਬਾਇਲ ਡੈਂਟਲ ਕਲੀਨਿਕਾਂ ਸਮੇਤ ਪਬਲਿਕ ਹੈਲਥ ਯੂਨਿਟਾਂ ਦੇ ਨਾਲ ਨਾਲ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਅਬਰਿਜਨਲ ਹੈਲਥ ਐਕਸੈਸ ਸੈਂਟਰਾਂ ਵਿਚ ਉਪਲਬਧ ਹੋਵੇਗਾ। ਇਸ ਸਬੰਧੀ ਹੋਰ ਜਾਣਕਾਰੀ ਲਈ ਫੋਨ ਨੰਬਰ 416-916-0204 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ontarioca/SeniorsDental ਤੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ।
ਹਰ ਸਾਲ ਘੱਟ ਆਮਦਨ ਵਾਲੇ 1 ਲੱਖ ਤੋਂ ਵੱਧ ਬਜ਼ੁਰਗਾਂ ਲਈ ਲਾਹੇਵੰਦ ਹੋਵੇਗੀ ਯੋਜਨਾ
ਉਨਟਾਰੀਓ ਸਿਹਤਮੰਦ ਭਾਈਚਾਰੇ ਉਸਾਰਨ ਅਤੇ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਹਰ ਇਕ ਲਈ ਜ਼ਿੰਦਗੀ ਨੂੰ ਵਾਰਾ-ਖਾਣ ਯੋਗ ਬਣਾਉਣ ਲਈ ਵਚਨਬੱਧ ਹੈ। ਇਹ ਅਨੁਮਾਨ ਹੈ ਕਿ ਇਸ ਪ੍ਰੋਗਰਾਮਦੇ ਪੂਰੀ ਤਰ੍ਹਾਂ ਲਾਗੂ ਹੋ ਜਾਣ ਬਾਅਦ ਹਰ ਸਾਲ ਘੱਟ ਆਮਦਨ ਵਾਲੇ 100,000 ਬਜ਼ੁਰਗਾਂ ਨੂੰ ਇਸ ਪ੍ਰੋਗਰਾਮ ਦਾ ਫਾਇਦਾ ਹੋਵੇਗਾ। ਘੱਟ ਆਮਦਨ ਵਾਲੇ ਦੋ-ਤਿਹਾਈ ਬਜ਼ੁਰਗਾਂ ਕੋਲ ਦੰਦਾਂ ਦੀ ਇੰਸੋਰੈਂਸ ਤੱਕ ਪਹੁੰਚ ਨਹੀਂ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …