ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਵਿੱਚ ਗੈਰ ਜ਼ਰੂਰੀ ਬਿਜਨਸ, ਜਿਵੇਂ ਕਿ ਜਿੰਮ, ਇੰਡੋਰ ਰੈਸਟੋਰੈਂਟ, ਮੂਵੀ ਥਿਏਟਰ ਤੇ ਕੰਸਰਟ ਹਾਲ ਤੱਕ ਪਹੁੰਚ ਕਰਨ ਲਈ ਕੋਵਿਡ-19 ਵੈਕਸੀਨੇਸਨ ਦਾ ਸਬੂਤ ਦੇਣਾ ਹੋਵੇਗਾ। ਇਹ ਸਭ ਪ੍ਰੋਵਿੰਸ ਦੇ ਨਵੇਂ ਵੈਕਸੀਨ ਸਰਟੀਫਿਕੇਸ਼ਨ ਪ੍ਰੋਗਰਾਮ, ਜੋ ਕਿ 22 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ, ਲਈ ਹੋ ਰਿਹਾ ਹੈ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਹ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਡੈਲਟਾ ਵੇਰੀਐਂਟ ਕਾਰਨ ਚੌਥੀ ਵੇਵ ਮੁੜ ਸਿਰ ਚੁੱਕ ਰਹੀ ਹੈ ਤੇ ਇਸ ਦੇ ਮੱਦੇਨਜਰ ਗੈਰ ਜ਼ਰੂਰੀ ਕਾਰੋਬਾਰਾਂ ਤੇ ਫੈਸਲਿਟੀਜ਼ ਨੂੰ ਖੁੱਲ੍ਹਾ ਰੱਖਣ ਲਈ ਸਰਟੀਫਿਕੇਟ ਜ਼ਰੂਰੀ ਹੈ। ਫੋਰਡ ਨੇ ਗੱਲਬਾਤ ਕਰਦਿਆਂ ਆਖਿਆ ਕਿ ਆਪਣੇ ਮੈਡੀਕਲ ਮਾਹਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਵੈਕਸੀਨ ਸਰਟੀਫਿਕੇਟ ਪਾਲਿਸੀ ਲੈ ਕੇ ਆ ਰਹੇ ਹਾਂ।
ਬਾਇਲਾਅ ਅਧਿਕਾਰੀਆਂ ਵੱਲੋਂ ਇਸ ਨੂੰ ਲਾਗੂ ਕਰਵਾਉਣ ਦਾ ਫੈਸਲਾ ਜਾਇਜ਼ ਹੈ ਤੇ ਇਹ ਲੋਕਾਂ ਤੇ ਕਾਰੋਬਾਰੀਆਂ ਵੱਲੋਂ ਸਹੀ ਢੰਗ ਨਾਲ ਕੰਮ ਕਰਨ ਲਈ ਵੀ ਜ਼ਰੂਰੀ ਹੈ। ਯੋਗ ਲੋਕ ਉਹ ਹੋਣਗੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀਆਂ ਦੋ ਡੋਜਾਂ ਲਵਾਈਆਂ ਹੋਣਗੀਆਂ ਤੇ ਉਨ੍ਹਾਂ ਕੋਲ ਪ੍ਰੋਵਿੰਸ ਵੱਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਹੋਵੇਗਾ ਜਿਸ ਸਦਕਾ ਉਹ ਕੈਸੀਨੋਜ, ਬਿੰਗੋ ਹਾਲਜ, ਕੰਸਰਟ ਵੈਨਿਊਂ, ਥਿਏਟਰਜ, ਸਿਨੇਮਾਜ, ਸਪੋਰਟਸ ਫੈਸਿਲਿਟੀਜ ਤੇ ਈਵੈਂਟਸ, ਬੈਂਕੁਏਟ ਹਾਲਜ, ਕਨਵੈਨਸਨ ਸੈਂਟਰਜ ਜਾ ਸਕਣਗੇ ਤੇ ਇੰਡੋਰ ਖਾ ਪੀ ਸਕਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਰੀਟੇਲ ਸਾਪਿੰਗ, ਸੈਲੋਂ, ਬੈਂਕਜ, ਪੂਜਾ ਵਾਲੀਆਂ ਥਾਂਵਾਂ, ਅਸੈਂਸੀਅਲ ਸੇਵਾਵਾਂ, ਕੰਮ ਵਾਲੀਆਂ ਥਾਂਵਾਂ ਜਾਂ ਪੈਟੀਓਜ ਤੇ ਹੋਰ ਆਊਟਡੋਰ ਥਾਂਵਾਂ ਲਈ ਨਹੀਂ ਹੋਵੇਗਾ। ਇਹ ਨਵਾਂ ਨਿਯਮ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਅਜਿਹੇ ਲੋਕਾਂ ਜਿਨ੍ਹਾਂ ਨੂੰ ਮੈਡੀਕਲ ਕਾਰਨਾਂ ਕਰਕੇ ਟੀਕਾ ਲਵਾਉਣ ਤੋਂ ਛੋਟ ਹੈ, ਉੱਤੇ ਲਾਗੂ ਨਹੀਂ ਹੋਵੇਗਾ।
ਓਨਟਾਰੀਓ ਨੇ ਵੈਕਸੀਨ ਪਾਸਪੋਰਟ ਸਿਸਟਮ ਦਾ ਕੀਤਾ ਖੁਲਾਸਾ
RELATED ARTICLES