-1.1 C
Toronto
Saturday, December 6, 2025
spot_img
Homeਜੀ.ਟੀ.ਏ. ਨਿਊਜ਼ਚੋਣਾਂ 'ਚ ਵਿਦੇਸ਼ੀ ਦਖ਼ਲ ਦੀ ਜਨਤਕ ਜਾਂਚ ਨੂੰ ਆਕਾਰ ਦੇਣ ਲਈ ਵਿਰੋਧੀ...

ਚੋਣਾਂ ‘ਚ ਵਿਦੇਸ਼ੀ ਦਖ਼ਲ ਦੀ ਜਨਤਕ ਜਾਂਚ ਨੂੰ ਆਕਾਰ ਦੇਣ ਲਈ ਵਿਰੋਧੀ ਪਾਰਟੀਆਂ ਨਾਲ ਰਲ ਕੇ ਕੰਮ ਕਰਾਂਗੇ : ਪੌਲੀਏਵਰ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਦੀ ਜਨਤਕ ਜਾਂਚ ਨੂੰ ਆਕਾਰ ਦੇਣ ਲਈ ਉਹ ਹੋਰਨਾਂ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਰਲ ਕੇ ਕੰਮ ਕਰਨਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੌਲੀਏਵਰ ਨੇ ਆਖਿਆ ਕਿ ਇਸ ਜਾਂਚ ਦੀ ਅਗਵਾਈ ਇੰਡੀਪੈਂਡੈਂਟ ਸ਼ਖ਼ਸ ਤੋਂ ਕਰਵਾਈ ਜਾਵੇ ਤੇ ਜਾਂਚ ਦੌਰਾਨ ਜਿਹੜਾ ਪੱਖਪਾਤ ਤੋਂ ਦੂਰ ਹੋਵੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇਗਾ। ਇਹ ਯਕੀਨੀ ਬਣਾਉਣ ਲਈ ਉਹ ਆਪਣੇ ਸਾਰੇ ਵਿਰੋਧੀ ਧਿਰ ਦੇ ਭਾਈਵਾਲਾਂ ਨਾਲ ਰਲ ਕੇ ਕੰਮ ਕਰਨਗੇ। ਉਨ੍ਹਾਂ ਅੱਗੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਸ਼ਖ਼ਸ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਜਾਂ ਟਰੂਡੋ ਫਾਊਂਡੇਸ਼ਨ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅੱਗੇ ਆਖਿਆ ਕਿ ਅਜਿਹੇ ਸ਼ਖ਼ਸ ਦਾ ਕਿਸੇ ਵਿਦੇਸ਼ੀ ਤਾਨਾਸ਼ਾਹੀ ਨਾਲ ਵੀ ਕੋਈ ਸੰਪਰਕ ਨਹੀਂ ਹੋਣਾ ਚਾਹੀਦਾ। ਉਸ ਦਾ ਅਕਸ ਗੈਰ ਪੱਖਪਾਤੀ ਤੇ ਨਿਊਟਰਲ ਰਹਿਣ ਵਾਲੇ ਇਨਸਾਨ ਵਾਲਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨਿਕ ਲੀਬਲਾਂਕ ਨੇ ਆਖਿਆ ਸੀ ਕਿ ਸਰਕਾਰ ਇਸ ਮਾਮਲੇ ਦੀ ਜਨਤਕ ਜਾਂਚ ਲਈ ਤਿਆਰ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਚੁਫੇਰਿਓਂ ਹੋ ਰਹੇ ਵਿਰੋਧ ਮਗਰੋਂ ਦੋ ਮਹੀਨੇ ਸਪੈਸ਼ਲ ਰੈਪੋਰਟਰ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਜੌਹਨਸਟਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਲੀਬਲਾਂਕ ਨੇ ਆਖਿਆ ਕਿ ਸਰਕਾਰ ਵਿਦੇਸ਼ੀ ਦਖ਼ਲ ਦੇ ਮਾਮਲੇ ਦੀ ਜਾਂਚ ਤੇ ਇਸ ਦੇ ਮੁਲਾਂਕਣ ਲਈ ਜਨਤਕ ਪ੍ਰਕਿਰਿਆ ਸ਼ਰੂ ਕਰਨ ਲਈ ਕਾਹਲੀ ਹੈ। ਇਸ ਲਈ ਸਰਕਾਰ ਵਿਰੋਧੀ ਧਿਰਾਂ ਨਾਲ ਰਲ ਕੇ ਕੰਮ ਕਰਨਾ ਚਾਹੁੰਦੀ ਹੈ।

RELATED ARTICLES
POPULAR POSTS