ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਚੀਫ ਜਸਟਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੱਜਾਂ ਦੇ ਆਚਰਣ ਦੀ ਨਿਗਰਾਨੀ ਕਰਨ ਵਾਲੀ ਨੈਸ਼ਨਲ ਬਾਡੀ ਤੋਂ ਮੰਗ ਕੀਤੀ ਹੈ ਕਿ ਸ਼ਿਕਾਇਤਾਂ ਨਾਲ ਨਜਿੱਠਣ ਦੀ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਵੱਲ ਵਧੇਰੇ ਧਿਆਨ ਦਿੱਤਾ ਜਾਵੇ।
ਸੁਪਰੀਮ ਕੋਰਟ ਆਫ ਕੈਨੇਡਾ ਤੋਂ ਰੱਸਲ ਬ੍ਰਾਊਨ ਦੇ ਰਿਟਾਇਰ ਹੋਣ ਤੋਂ ਇੱਕ ਦਿਨ ਬਾਅਦ ਰਿਚਰਡ ਵੈਗਨਰ ਨੇ ਆਖਿਆ ਕਿ ਗਲਤ ਆਚਰਣ ਦੇ ਦੋਸ਼ਾਂ ਵਿੱਚ ਹੀ ਜਾਂਚ ਨੂੰ ਖ਼ਤਮ ਕਰਨ ਤੋਂ ਉਹ ਖੁਸ਼ ਨਹੀਂ ਹਨ। ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਵੈਗਨਰ ਨੇ ਆਖਿਆ ਕਿ ਇਸ ਸਮੇਂ ਕੈਨੇਡੀਅਨ ਜਿਊਡੀਸ਼ੀਅਲ ਕਾਊਂਸਲ ਵੱਲੋਂ ਮੌਜੂਦਾ ਸ਼ਿਕਾਇਤਾਂ ਦੀ ਪ੍ਰਕਿਰਿਆ ਦਾ ਜਿਹੜਾ ਧਿਆਨ ਰੱਖਿਆ ਜਾਂਦਾ ਹੈ ਉਹ ਬਹੁਤਾ ਵਧੀਆ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਇਹ ਜਨਤਾ ਲਈ ਅਸਪਸ਼ਟ ਹੈ ਤੇ ਪਾਰਦਰਸ਼ੀ ਵੀ ਨਹੀਂ ਹੈ।
ਜਿਊਡੀਸ਼ੀਅਲ ਕਾਊਂਸਲ ਦੀ ਪ੍ਰਧਾਨਗੀ ਕਰਨ ਵਾਲੇ ਚੀਫ ਜਸਟਿਸ ਵੈਗਨਰ ਨੇ ਆਖਿਆ ਕਿ ਇਸ ਸਮੇਂ ਜਿਹੜੀ ਸ਼ਿਕਾਇਤ ਜਨਤਕ ਕੀਤੀ ਜਾਂਦੀ ਹੈ ਉਸ ਵਿੱਚ ਸੱਭ ਆਰਪਾਰ ਨਜ਼ਰ ਆਉਣ ਵਾਲਾ ਨਹੀਂ ਹੁੰਦਾ ਤੇ ਇਸ ਸਥਿਤੀ ਤੋਂ ਉਹ ਸਹਿਜ ਨਹੀਂ ਹਨ।ਉਨ੍ਹਾਂ ਆਖਿਆ ਕਿ ਉਹ ਉਡੀਕ ਕਰ ਰਹੇ ਹਨ ਕਿ ਮੌਜੂਦਾ ਫੈਡਰਲ ਬਿੱਲ, ਜਿਹੜਾ ਪਾਰਲੀਆਮੈਂਟ ਵਿੱਚ ਵਿਚਾਰ ਅਧੀਨ ਹੈ, ਪਾਸ ਹੋ ਜਾਵੇ ਤਾਂ ਕਿ ਇਸ ਸਾਰੀ ਨਿਆਂਇਕ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਘੱਟ ਖਰਚੀਲਾ ਬਣਾਇਆ ਜਾ ਸਕੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …