20 C
Toronto
Sunday, September 28, 2025
spot_img
Homeਜੀ.ਟੀ.ਏ. ਨਿਊਜ਼ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਯਾਤਰਾ ਸਮੇਂ ਪਾਬੰਦੀਆਂ ਤੋਂ ਮਿਲੇਗੀ...

ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਯਾਤਰਾ ਸਮੇਂ ਪਾਬੰਦੀਆਂ ਤੋਂ ਮਿਲੇਗੀ ਛੋਟ : ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟਰੈਵਲ ਸਬੰਧੀ ਪਾਬੰਦੀਆਂ ਤੇ ਇਕਾਂਤਵਾਸ ਦੇ ਨਿਯ਼ਮਾਂ ਵਿੱਚ ਸਿਰਫ ਉਨ੍ਹਾਂ ਨੂੰ ਹੀ ਛੋਟ ਮਿਲੇਗੀ ਜਿਹੜੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਡੋਜਾਂ ਲਵਾ ਚੁੱਕੇ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਉਹ ਸਮਝਦੇ ਹਨ ਕਿ ਸਾਰੇ ਕੈਨੇਡੀਅਨ ਟਰੈਵਲ ਕਰਨ ਲਈ ਕਾਹਲੇ ਹਨ ਪਰ ਜਦੋਂ ਤੱਕ ਬਹੁਤਿਆਂ ਨੂੰ ਵੈਕਸੀਨ ਦੀ ਦੂਜੀ ਡੋਜ ਨਹੀਂ ਦੇ ਦਿੱਤੀ ਜਾਂਦੀ ਓਦੋਂ ਤੱਕ ਸਾਰਿਆਂ ਨੂੰ ਹਲੀਮੀ ਬਣਾਈ ਰੱਖਣੀ ਹੋਵੇਗੀ।
ਉਨ੍ਹਾਂ ਆਖਿਆ ਕਿ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਕੈਨੇਡੀਅਨਾਂ ਦੀ ਹਿਫਾਜ਼ਤ ਕਰਨ ਲਈ ਭਾਵੇਂ ਇੱਕ ਡੋਜ਼ ਕਾਫੀ ਹੈ ਪਰ ਅਜੇ ਵੀ ਇਹ ਮੁਕੰਮਲ ਸੁਰੱਖਿਆ ਨਹੀਂ ਹੈ। ਟਰੂਡੋ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਵੈਕਸੀਨ ਦੀਆਂ ਦੋਵੇਂ ਡੋਜਾਂ ਲਵਾਉਣ ਤੇ ਇਸੇ ਲਈ ਪਾਬੰਦੀਆਂ ਵਿੱਚ ਢਿੱਲ ਉਦੋਂ ਦਿੱਤੀ ਜਾਵੇਗੀ ਜਦੋਂ ਕੈਨੇਡੀਅਨ ਪੂਰੀ ਤਰ੍ਹਾਂ ਵੈਕਸੀਨੇਟ ਨਹੀਂ ਹੋ ਜਾਂਦੇ।
ਟਰੂਡੋ ਨੇ ਆਖਿਆ ਕਿ ਸਰਕਾਰ ਪ੍ਰੋਵਿੰਸਾਂ ਨਾਲ ਸਲਾਹ ਮਸਵਰਾ ਕਰਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਬੰਦੀਆਂ ਹਟਾਉਣ ਲਈ ਕਿਹੜੇ ਕਦਮ ਢੁਕਵੇਂ ਰਹਿਣਗੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਰਹੱਦੀ ਪਾਬੰਦੀਆਂ ਵਧਾਏ ਜਾਣ ਦੀ ਲੋੜ ਉੱਤੇ ਜ਼ੋਰ ਦੇ ਰਹੀ ਹੈ ਤਾਂ ਕਿ ਪ੍ਰੋਵਿੰਸ ਵਿੱਚ ਫੈਲ ਰਹੇ ਵੇਰੀਐਂਟ ਨੂੰ ਰੋਕਿਆ ਜਾ ਸਕੇ। ਇਹ ਪੁੱਛੇ ਜਾਣ ਉੱਤੇ ਕਿ ਕੀ ਸਰਕਾਰ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਵਿਚਾਰ ਕਰ ਰਹੀ ਹੈ ਤਾਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੀ ਟੀਮ ਮੈਡੀਕਲ ਪ੍ਰੋਫੈਸਨਲਜ਼ ਤੇ ਐਪਿਡੇਮੌਲੋਜਿਸਟਸ ਤੇ ਅਮਰੀਕਾ ਨਾਲ ਗੱਲ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਇਸ ਬਾਰੇ ਐਲਾਨ ਵੀ ਕੀਤਾ ਜਾਵੇਗਾ।

 

RELATED ARTICLES
POPULAR POSTS