Breaking News
Home / ਜੀ.ਟੀ.ਏ. ਨਿਊਜ਼ / ‘ਕੈਨੇਡਾ ਡੇਅ’ ਨਾ ਮਨਾਉਣ ਦੀ ਮੰਗ ਉੱਠੀ

‘ਕੈਨੇਡਾ ਡੇਅ’ ਨਾ ਮਨਾਉਣ ਦੀ ਮੰਗ ਉੱਠੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਹਰੇਕ ਸਾਲ 1 ਜੁਲਾਈ ਨੂੰ ਦੇਸ਼ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਪਿਛਲੇ ਦਿਨੀਂ ਬ੍ਰਿਟਿਸ਼ ਕੋਲੰਬੀਆ ‘ਚ ਮੂਲ ਵਾਸੀਆਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰਕੇ ਰੱਖਣ ਲਈ 19ਵੀਂ ਤੇ 20ਵੀਂ ਸਦੀ ਦੌਰਾਨ ਚੱਲਦੇ ਰਹੇ ਇਕ ਸਕੂਲ ਦੇ ਅਹਾਤੇ ‘ਚੋਂ 215 ਬੱਚਿਆਂ ਦੇ ਪਿੰਜਰ, ਕੱਪੜੇ ਅਤੇ ਹੋਰ ਨਿਸ਼ਾਨੀਆਂ ਮਿਲਣ ਤੋਂ ਬਾਅਦ ਦੇਸ਼ ਭਰ ‘ਚ ਸੋਗ ਦੀ ਲਹਿਰ ਹੈ। ਜਿਸ ਕਾਰਨ ਇਸ ਵਾਰ ਕੈਨੇਡਾ ਡੇਅ ਨਾ ਮਨਾਉਣ ਦੀ ਮੰਗ ਜ਼ੋਰ ਫੜ ਰਹੀ ਹੈ।
ਸੋਸ਼ਲ ਮੀਡੀਆ ਰਾਹੀਂ ‘ਕੈਨੇਡਾ ਡੇਅ’ ਦੇ ਜਸ਼ਨ ਨਾ ਮਨਾਉਣ ਬਾਰੇ ਲਹਿਰ ਤੇਜ਼ ਹੋ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮੂਲ ਵਾਸੀ ਭਾਈਚਾਰਿਆਂ ਵਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਕੈਨੇਡਾ ਡੇਅ ਵਾਲੇ ਦਿਨ ਜ਼ੋਰਦਾਰ ਰੋਸ ਮੁਜ਼ਾਹਰੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …