-5.1 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼ਹੋਟਲ ਕੁਆਰਨਟਾਈਨ ਸਟੇਅ ਹੁਣ ਹੋਵੇਗੀ ਖਤਮ

ਹੋਟਲ ਕੁਆਰਨਟਾਈਨ ਸਟੇਅ ਹੁਣ ਹੋਵੇਗੀ ਖਤਮ

ਸਿਹਤ ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਵੈਕਸੀਨੇਟ ਹੋ ਚੁੱਕੇ ਵਿਅਕਤੀਆਂ ਨੂੰ ਇਕਾਂਤਵਾਸ ‘ਚ ਰਹਿਣ ਦੀ ਨਹੀਂ ਹੈ ਜ਼ਰੂਰਤ
ਓਟਵਾ/ਬਿਊਰੋ ਨਿਊਜ਼ : ਪੂਰੀ ਤਰ੍ਹਾਂ ਵੈਕਸੀਨੇਸਨ ਕਰਵਾ ਚੁੱਕੇ ਕੈਨੇਡੀਅਨਜ ਖੁਦ ਨੂੰ 14 ਦਿਨਾਂ ਲਈ ਆਈਸੋਲੇਟ ਕੀਤੇ ਬਿਨਾਂ ਦੇਸ਼ ਤੋਂ ਬਾਹਰ ਟਰੈਵਲ ਕਰਨ ਜਾਂ ਦੇਸ਼ ਪਰਤਣ ਉਪਰੰਤ ਹੋਟਲ ਵਿੱਚ ਕੁਆਰਨਟੀਨ ਕੀਤੇ ਬਿਨਾਂ ਟਰੈਵਲ ਕਰ ਸਕਣਗੇ। ਇਹ ਸਿਲਸਿਲਾ ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ। ਸਿਹਤ ਮੰਤਰੀ ਪੈਟੀ ਹਾਜਦੂ ਵੱਲੋਂ ਫੈਡਰਲ ਸਰਕਾਰ ਦੇ ਮਹਾਂਮਾਰੀ ਸਬੰਧੀ ਸਰਹੱਦੀ ਪਾਬੰਦੀਆਂ ਵਿੱਚ ਪੜਾਅਵਾਰ ਢਿੱਲ ਦੇਣ ਦੇ ਫੈਸਲੇ ਦਾ ਐਲਾਨ ਕੀਤਾ ਗਿਆ। ਇਨ੍ਹਾਂ ਪਾਬੰਦੀਆਂ ਵਿੱਚ ਲੱਗਭਗ ਇੱਕ ਸਾਲ ਤੋਂ ਬਾਅਦ ਢਿੱਲ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲਾਜ਼ਮੀ ਹੋਟਲ ਕੁਆਰਨਟੀਨ ਨੂੰ ਖਤਮ ਕਰਨ ਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨਾਂ ਨੂੰ ਘੁੰਮਣ ਫਿਰਨ ਦੀ ਖੁੱਲ੍ਹ ਦੇਣ ਦੀ ਮੰਗ ਉੱਠਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਹ ਤਬਦੀਲੀਆਂ ਕਿਸ ਹੱਦ ਤੱਕ ਹਕੀਕਤ ਦਾ ਰੂਪ ਧਾਰਨ ਕਰਨਗੀਆਂ ਇਸ ਦਾ ਪਤਾ ਆਉਣ ਵਾਲੇ ਦਿਨਾਂ ਉੱਤੇ ਨਿਰਭਰ ਕਰੇਗਾ ਜਦੋਂ ਨਵੇਂ ਕੇਸਾਂ ਦੀ ਗਿਣਤੀ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਜਾਵੇਗਾ ਤੇ ਵੈਕਸੀਨੇਸ਼ਨ ਦੀ ਦਰ ਵਿੱਚ ਵੀ ਵਾਧਾ ਹੋ ਜਾਵੇਗਾ। ਹਾਜਦੂ ਨੇ ਆਖਿਆ ਕਿ ਇਹ ਮਾਪਦੰਡ ਬਹੁਤ ਹੀ ਜ਼ਰੂਰੀ ਹਨ ਤੇ ਜੇ ਅਸੀਂ ਆਪਣੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਤੇ ਕੋਵਿਡ ਮੁਕਤ ਰੱਖ ਸਕੇ ਤਾਂ ਸਾਨੂੰ ਪਹਿਲਾਂ ਵਾਲੀਆਂ ਸਖਤੀਆਂ ਨਹੀਂ ਕਰਨੀਆਂ ਪੈਣਗੀਆਂ। ਜਿਨ੍ਹਾਂ ਟਰੈਵਲਰਜ਼ ਨੇ ਕੈਨੇਡਾ ਆਉਣ ਤੋਂ 14 ਦਿਨ ਪਹਿਲਾਂ ਆਪਣੀ ਵੈਕਸੀਨੇਸ਼ਨ ਮੁਕੰਮਲ ਕਰਵਾ ਲਈ ਹੋਵੇਗੀ ਉਸ ਨੂੰ ਹੀ ਸਰਕਾਰ ਪੂਰੀ ਤਰ੍ਹਾਂ ਵੈਕਸੀਨੇਟ ਹੋਇਆ ਮੰਨੇਗੀ। ਯੋਗ ਟਰੈਵਲਰਜ ਉਹ ਹੋਣਗੇ ਜਿਨ੍ਹਾਂ ਨੇ ਦੇਸ਼ ਵਿੱਚ ਅਧਿਕ੍ਰਿਤ ਕੋਵਿਡ-19 ਵੈਕਸੀਨ, ਜਿਵੇਂ ਕਿ ਫਾਈਜ਼ਰ ਬਾਇਓਐਨਟੈਕ, ਮੌਡਰਨਾ, ਐਸਟ੍ਰਾਜੈਨੇਕਾ ਜਾਂ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਦੀਆਂ ਪੂਰੀਆਂ ਡੋਜਾਂ ਲਵਾਈਆਂ ਹੋਣਗੀਆਂ। ਹਾਲਾਂਕਿ ਜੌਹਨਸਨ ਐਂਡ ਜੌਹਨਸਨ ਦੀ ਇੱਕ ਡੋਜ ਵੀ ਦੇਸ਼ ਵਿੱਚ ਕਿਸੇ ਨੂੰ ਨਹੀਂ ਲਾਈ ਗਈ।
ਇਨ੍ਹਾਂ ਟਰੈਵਲਰਜ਼ ਨੂੰ ਡਿਪਾਰਚਰ ਤੋਂ ਪਹਿਲਾਂ ਪੀ ਸੀ ਆਰ ਟੈਸਟ ਦਿਖਾਉਣਾ ਹੋਵੇਗਾ ਤੇ ਕੈਨੇਡਾ ਪਹੁੰਚਣ ਉੱਤੇ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ। ਕੈਨੇਡਾ ਪਹੁੰਚਣ ਵਾਲੇ ਟਰੈਵਲਰਜ਼ ਨੂੰ ਆਪਣੇ ਇੱਥੋਂ ਵਾਲੇ ਟੈਸਟ ਦੇ ਨੈਗੇਟਿਵ ਆਉਣ ਤੱਕ ਖੁਦ ਨੂੰ ਆਈਸੋਲੇਟ ਕਰਨਾ ਹੋਵੇਗਾ।

 

RELATED ARTICLES
POPULAR POSTS