Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਅਸਮਾਨ ਛੂਹ ਰਹੀਆਂ ਹਨ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ

ਕੈਨੇਡਾ ‘ਚ ਅਸਮਾਨ ਛੂਹ ਰਹੀਆਂ ਹਨ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ

ਓਟਵਾ/ਬਿਊਰੋ ਨਿਊਜ਼ : ਕੁੱਝ ਮਹੀਨਿਆਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਅਰਥਸਾਸਤਰੀਆਂ ਦਾ ਕਹਿਣਾ ਹੈ ਕਿ ਇੱਕ ਵਾਰੀ ਮਹਿੰਗਾਈ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਗਰੌਸਰੀ ਦੀਆਂ ਕੀਮਤਾਂ ਲੰਮੇਂ ਸਮੇਂ ਤੱਕ ਇਸ ਤਰ੍ਹਾਂ ਤੇਜ ਹੀ ਰਹਿਣਗੀਆਂ।
ਕਾਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕਨੌਮਿਸਟ ਪੈਡਰੋ ਐਂਟਿਊਨਜ ਨੇ ਆਖਿਆ ਕਿ ਮਹਿੰਗਾਈ ਬਾਰੇ ਜਾਰੀ ਕੀਤੇ ਗਏ ਡਾਟਾ ਵਿੱਚ ਗਰੌਸਰੀ ਦੀਆਂ ਕੀਮਤਾਂ ਕੁੱਝ ਹੱਦ ਤੱਕ ਮੱਠੀਆਂ ਪੈਣ ਦਾ ਸੰਕੇਤ ਵੀ ਮਿਲਿਆ ਹੈ। ਦਸੰਬਰ ਦੇ ਮਹੀਨੇ ਸਟੋਰਜ ਤੋਂ ਖਰੀਦੇ ਗਏ ਫੂਡ ਦੀਆਂ ਕੀਮਤਾਂ 11 ਫੀਸਦੀ ਤੱਕ ਵੱਧ ਸਨ, ਜੋ ਕਿ ਨਵੰਬਰ ਵਿੱਚ ਫੂਡ ਦੀਆਂ 11.4 ਫੀਸਦੀ ਕੀਮਤਾਂ ਤੋਂ ਮਾਮੂਲੀ ਘੱਟ ਸਨ। 2021 ਦੇ ਮੁਕਾਬਲੇ 2022 ਵਿੱਚ ਗਰੌਸਰੀ ਦੀਆਂ ਕੀਮਤਾਂ 9.8 ਫੀਸਦੀ ਨਾਲ ਵੱਧ ਰਹੀਆਂ। 1981 ਤੋਂ ਫੂਡ ਦੀਆਂ ਕੀਮਤਾਂ ਐਨੀ ਤੇਜੀ ਨਾਲ ਤੇ ਇਸ ਹੱਦ ਤੱਕ ਕਦੇ ਨਹੀਂ ਵਧੀਆਂ।
2022 ਵਿੱਚ ਤਾਂ ਸਟੈਟੇਸਟਿਕਸ ਕੈਨੇਡਾ ਵੱਲੋਂ ਟਰੈਕ ਕੀਤੀ ਗਈ ਹਰੇਕ ਫੂਡ ਆਈਟਮ ਦੀਆਂ ਕੀਮਤਾਂ ਵੱਧ ਪਾਈਆਂ ਗਈਆਂ। ਸਿਰਫ ਡੱਬਾਬੰਦ ਸਾਮਨ (ਮੱਛੀ) ਦੀਆਂ ਕੀਮਤਾਂ ਹੀ ਘਟੀਆਂ। ਆਮ ਤੋਂ ਆਮ ਖਾਣ-ਪੀਣ ਵਾਲੀਆਂ ਚੀਜਾਂ ਦੀਆਂ ਕੀਮਤਾਂ ਵੱਧ ਹੀ ਪਾਈਆਂ ਗਈਆਂ ਜਿਵੇਂ ਸੀਰੀਅਲਜ ਦੀਆਂ ਕੀਮਤਾਂ 13.6 ਫੀਸਦੀ, ਪ੍ਰੋਸੈਸਡ ਮੀਟ 9.6 ਫੀਸਦੀ, ਤਾਜਾ ਸਬਜੀਆਂ 8.3 ਫੀਸਦੀ, ਤਾਜਾ ਫਲ 10.4 ਫੀਸਦੀ ਤੇ ਡੇਅਰੀ ਉਤਪਾਦ ਦੀਆਂ ਕੀਮਤਾਂ 8.6 ਫੀਸਦੀ ਵੱਧ ਰਹੀਆਂ।

 

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …