0.2 C
Toronto
Wednesday, December 3, 2025
spot_img
Homeਜੀ.ਟੀ.ਏ. ਨਿਊਜ਼ਸਮਾਜ ਵਿਚ ਬਾਰ-ਬਾਰ ਹੋਣ ਵਾਲੀਆਂ ਹਿੰਸਕ ਘਟਨਾਵਾਂ ਦੇ ਵਿਰੁੱਧ ਜ਼ਮਾਨਤ ਸਬੰਧੀ ਤਬਦੀਲੀ...

ਸਮਾਜ ਵਿਚ ਬਾਰ-ਬਾਰ ਹੋਣ ਵਾਲੀਆਂ ਹਿੰਸਕ ਘਟਨਾਵਾਂ ਦੇ ਵਿਰੁੱਧ ਜ਼ਮਾਨਤ ਸਬੰਧੀ ਤਬਦੀਲੀ ਬਾਰੇ ਬਿੱਲ ਸੀ-48 ਨੂੰ ਸਰਬਸੰਮਤੀ ਨਾਲ ਪ੍ਰਵਾਨਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਹਾਊਸ ਆਫ਼ ਕਾਮਨਜ਼ ਦੇ ਸੈਸ਼ਨ ਵਿਚ ਪਾਰਲੀਮੈਂਟ ਦੇ ਮੈਂਬਰਾਂ ਨੇ ਕਮਿਊਨਿਟੀ ਦੀ ਸੁਰੱਖ਼ਿਆ ਨੂੰ ਯਕੀਨੀ ਬਨਾਉਣ ਅਤੇ ਨਿਆਂ ਸਬੰਧੀ ਪ੍ਰਬੰਧਕੀ ਢਾਂਚੇ ਵਿਚ ਲੋਕਾਂ ਦਾ ਵਿਸ਼ਵਾਸ ਪਕੇਰਾ ਕਰਨ ਲਈ ਬਿੱਲ ਸੀ-48 ਵਿਚ ਕੀਤੀਆਂ ਗਈਆਂ ਸੋਧਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ। ਮੈਂਬਰਾਂ ਨੇ ਇਹ ਬਿੱਲ ਸੀ-48 ਹਰੇਕ ਪੱਧਰ ‘ઑਤੇ ਅਪਨਾਉਣ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ। ਮੈਂਬਰਾਂ ਵੱਲੋਂ ਕੀਤਾ ਗਿਆ ਇਹ ਫੈਸਲਾ ਹਿੰਸਕ ਕਾਰਵਾਈਆਂ ਨੂੰ ਰੋਕਣ ਅਤੇ ਆਪਣੀਆਂ ਕਮਿਊਨਿਟੀਆਂ ਦੇ ਬਚਾਅ ਲਈ ਸਹਾਈ ਸਾਬਤ ਹੋਵੇਗਾ। ਇਹ ਬਿੱਲ ਹੁਣ ਸੈਨੇਟ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾਏਗਾ। ਬਿੱਲ ਸੀ-48 ਸਮਾਜ ਵਿਚ ਬਾਰ-ਬਾਰ ਹੋਣ ਵਾਲੀਆਂ ਹਿੰਸਕ ਘਟਨਾਵਾਂ, ਜਿਨ੍ਹਾਂ ਵਿਚ ਬੰਦੂਕਾਂ, ਚਾਕੂ, ਬੀਅਰ- ਸਪਰੇਅ ਅਤੇ ਹੋਰ ਮਾਰੂ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਦੇ ਵਿਰੁੱਧ ਜ਼ਮਾਨਤ ਸਬੰਧੀ ਤਬਦੀਲੀ ਬਾਰੇ ਕਾਨੂੰਨ ਵੱਲ ਧਿਆਨ ਮੁੜ-ਕੇਂਦ੍ਰਿਤ ਕਰੇਗਾ। ਇਹ ਬਿੱਲ ਇਨ੍ਹਾਂ ਮਾਰੂ ਹਥਿਆਰਾਂ ਨਾਲ ਹੋਣ ਵਾਲੀਆਂ ਹਿੰਸਕ ਕਾਰਵਾਈਆਂ ਨੂੰ ਰੋਕਣ ਤੇ ਆਲੇ-ਦੁਆਲੇ ਦੀ ਕਮਿਊਨਿਟੀ ਨੂੰ ਸੁਰੱਖ਼ਿਅਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਏਗਾ। ਹਿੰਸਕ ਬਿਰਤੀਆਂ ਵਾਲੇ ਲੋਕਾਂ ਨੂੰ ਸੰਜਮ ਵਿਚ ਰੱਖਣ ਦੇ ਨਾਲ ਨਾਲ, ਬਿੱਲ ਸੀ-48 ਗੂੜ੍ਹੇ ਅਤਿ-ਨੇੜਲੇ ਸਾਥੀ ਨਾਲ ਹੋਣ ਵਾਲੀ ਹਿੰਸਾ (ਆਈ.ਪੀ.ਵਾਇਲੈਂਸ) ਨੂੰ ਠੱਲ੍ਹ ਪਾਉਣ ‘ਚ ਵੀ ਸਹਾਇਤਾ ਕਰੇਗਾ। ਜ਼ਮਾਨਤ ਹੋਣ ਵਾਲੀ ਸਟੇਜ ઑਤੇ ਕਾਨੂੰਨ ਵਿਚ ਅਹਿਮ ਤਬਦੀਲੀ ਲਿਆਉਣ ਨਾਲ ਨੇੜਲੇ ਸਾਥੀਆਂ ਦੇ ਹਿੰਸਾ ਨਾਲ ਪ੍ਰਭਾਵਿਤ ਹੋਣ ਤੋਂ ਹੋਰ ਵੀ ਬਚਾਅ ਹੋ ਸਕੇਗਾ ਅਤੇ ਕਾਨੂੰਨੀ ਪ੍ਰਕਿਰਿਆ ਦੌਰਾਨ ਉਨ੍ਹਾਂ ਦੀ ਸੁਰੱਖ਼ਿਆ ਤੇ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਸ ਬਿੱਲ ਰਾਹੀਂ ਕੀਤੀਆਂ ਜਾ ਰਹੀਆਂ ਇਹ ਤਬਦੀਲੀਆਂ ਸਰਕਾਰ ਵੱਲੋਂ ਕੈਨੇਡਾ-ਭਰ ‘ਚ ਲੋਕਾਂ ਦੀ ਸੁਰੱਖ਼ਿਆ ਨੂੰ ਯਕੀਨੀ ਬਨਾਉਣ ਦੀ ਵਚਨਬੱਧਤਾ ਨੂੰ ਭਲੀ-ਭਾਂਤ ਦਰਸਾਉਂਦੀਆਂ ਹਨ।

RELATED ARTICLES
POPULAR POSTS