Breaking News
Home / ਜੀ.ਟੀ.ਏ. ਨਿਊਜ਼ / ਸਟੂਡੈਂਟਾਂ, ਡਾਕਟਰਾਂ ਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਕੈਨੇਡਾ-ਸਾਊਦੀ ਅਰਬ ਵਿਵਾਦ ਤੋਂ

ਸਟੂਡੈਂਟਾਂ, ਡਾਕਟਰਾਂ ਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਕੈਨੇਡਾ-ਸਾਊਦੀ ਅਰਬ ਵਿਵਾਦ ਤੋਂ

ਟੋਰਾਂਟੋ/ਬਿਊਰੋ ਨਿਊਜ਼ : ਰਿਆਦ ਦੀ ਡਿਪਲੋਮੈਟਿਕ ਕਮਿਊਨਿਟੀ ਨੂੰ ਅਚਾਨਕ ਹੀ ਸਮਝ ਨਹੀਂ ਆਇਆ ਕਿ ਉਹ ਹੁਣ ਆਪਣੀਆਂ ਗਰਮੀਆਂ ਕੈਨੇਡਾ ‘ਚ ਕਿਵੇਂ ਕੱਟ ਸਕਣਗੇ, ਜਦੋਂ ਬੀਤੇ ਹਫ਼ਤੇ ਸਾਊਦੀ ਅਰਬ ਨੇ ਅਚਾਨਕ ਹੀ ਕੈਨੇਡੀਅਨ ਅੰਬੈਸਡਰ ਨੂੰ ਦੇਸ਼ ਵਿਚੋਂ ਕੱਢਣ ਅਤੇ ਕੈਨੇਡਾ ਨਾਲੋਂ ਹਰ ਤਰ੍ਹਾਂ ਦੇ ਸਬੰਧ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਓਟਾਵਾ ‘ਚ ਫੈਡਰਲ ਸਰਕਾਰ ਵਲੋਂ ਕਿੰਡਗਮ ‘ਚ ਮਨੁੱਖੀ ਅਧਿਕਾਰਾਂ ਦੀ ਖ਼ਸਤਾ ਹਾਲ ਨੂੰ ਲੈ ਕੇ ਟਵਿੱਟਰ ‘ਤੇ ਟਿੱਪਣੀਆਂ ਕੀਤੀਆਂ ਸਨ।
ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਨਾਲ ਹਰ ਤਰ੍ਹਾਂ ਦੇ ਕਾਰੋਬਾਰ ‘ਤੇ ਤੁਰੰਤ ਰੋਕ ਲਗਾ ਦਿੱਤੀ ਗਈ। ਕੈਨੇਡੀਅਨ ਇਸੇਟਸ ਨੂੰ ਵੇਚਿਆ ਗਿਆ ਅਤੇ ਕੈਨੇਡੀਅਨ ਕਣਕ ਦਾ ਵੀ ਬਾਈਕਾਟ ਕਰ ਦਿੱਤਾ ਗਿਆ ਅਤੇ ਰਿਆਦ ਤੋਂ ਟੋਰਾਂਟੋ ਜਾਣ ਵਾਲੀਆਂ ਲਾਈਟਾਂ ਨੂੰ ਵੀ ਕੈਂਸਲ ਕਰ ਦਿੱਤਾ ਗਿਆ।
ਰਿਆਦ ‘ਚ ਦੋ ਮਨੁੱਖੀ ਅਧਿਕਾਰ ਦੀਆਂ ਕਾਰਕੁੰਨ ਔਰਤਾਂ ਨੂੰ ਬਿਨਾਂ ਕਿਸੇ ਦੋਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਗਰੁੱਪ ‘ਤੇ ਲਗਾਤਾਰ ਪੁਲਿਸ ਵਲੋਂ ਜ਼ੁਲਮ ਕੀਤੇ ਜਾ ਰਹੇ ਸਨ। ਕੈਨੇਡਾ ਨੇ ਇਸ ਸਬੰਧ ‘ਚ ਇਨਸਾਫ਼ ਦੀ ਗੱਲ ਕੀਤੀ ਸੀ ਪਰ ਉਸ ਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ ਗਿਆ।
ਉਧਰ ਇਸ ਰੋਕ ਨਾਲ ਕੈਨੇਡਾ ਨੂੰ ਜ਼ਿਆਦਾ ਆਰਕਿਕ ਨੁਕਸਾਨ ਨਹੀਂ ਹੋਵੇਗਾ। ਕੈਨੇਡਾ ਸਾਊਦੀ ਅਰਬ ਨੂੰ ਹਰ ਸਾਲઠ1.37ઠਬਿਲੀਅਨ ਕੈਨੇਡੀਅਨ ਡਾਲਰ ਦਾ ਐਕਸਪੋਰਟ ਕਰਦਾ ਹੈ ਅਤੇ 2.63 ਬਿਲੀਅਨ ਕੈਨੇਡੀਅਨ ਡਾਲਰ ਦਾ ਆਯਾਤ ਕਰਦਾ ਹੈ। ਇਹ ਅੰਕੜਾ ਸਾਲ 2017 ‘ਚ ਕੈਨੇਡਾ ਦੇ ਕੁੱਲ ਕਾਰੋਬਾਰ ਦਾ ਸਿਰਫ਼ 0.4 ਫ਼ੀਸਦੀ ਹੀ ਹੈ।
ਇਸ ਕਦਮ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੈਨੇਡਾ ਨੂੰ ਹੀ ਹੋਵੇਗਾ, ਕਿਉਂਕਿ ਉਸ ਦੇ ਵਿਦਿਆਰਥੀ, ਮਰੀਜ਼ਾਂ ਅਤੇ ਟਰੇਨੀ ਡਾਕਟਰਾਂ ਨੂੰ ਹੁਣ ਭਵਿੱਖ ‘ਚ ਬੇਯਕੀਨੀ ਵਿਚ ਹੀ ਰਹਿਣਾ ਪਵੇਗਾ ਅਤੇ ਜਲਦੀ ਰਿਆਤ ਵਾਪਸ ਜਾਣਾ ਪਵੇਗਾ। ਅਜਿਹੇ ਹੀ ਇਕ ਸਾਊਦੀ ਨਿਵਾਸੀ ਨੇ ਮਾਂਟ੍ਰੀਆਲ ‘ਚ ਦੱਸਿਆ ਕਿ ਉਹ ਸਦਮੇ ‘ਚ ਹੈ ਅਤੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਉਨ੍ਹਾਂ ਦੇ ਨਾਲ ਅੱਗੇ ਕੀ ਹੋਵੇਗਾ। ਉਹ ਆਪਣਾ ਨਾਂਅ ਵੀ ਨਹੀਂ ਦੱਸਣਾ ਚਾਹੁੰਦਾ। ਉਸ ਨੇ ਕਿਹਾ ਕਿ ਤੁਸੀਂ ਚਾਰ, ਪੰਜ ਜਾਂ 8 ਸਾਲਾਂ ਤੋਂ ਇੱਥੇ ਪੜ੍ਹ ਰਹੇ ਹੋਵੋ ਅਤੇ ਹੁਣ ਅਚਾਨਕ ਹੀ ਕੋਈ ਉਸ ਨੂੰ ਕਹਿ ਦੇਵੇ ਕਿ ਪੜ੍ਹਾਈ ਬੰਦ ਕਰਕੇ ਵਾਪਸ ਆਪਣੇ ਦੇਸ਼ ਚਲੇ ਜਾਓ ਤਾਂ ਤੁਹਾਡੇ ‘ਤੇ ਕੀ ਬੀਤੇਗੀ।
ਇਸ ਸਮੇਂ ਕਰੀਬ 1 ਹਜ਼ਾਰ ਸਾਊਦੀ ਮੈਡੀਕਲ ਟਰੇਨੀ ਕੈਨੇਡੀਅਨ ਟੀਚਿੰਗ ਹਸਪਤਾਲਾਂ ‘ਚ ਕੰਮ ਕਰ ਰਹੇ ਹਨ ਅਤੇ ਉਹ ਇਕ ਵਿਸਥਾਰਤ ਟ੍ਰੇਨਿੰਗ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਹੁਣ ਉਨ੍ਹਾਂ ਨੂੰ 31 ਅਗਸਤ ਤੱਕ ਕੈਨੇਡਾ ਤੋਂ ਜਾਣਾ ਪਵੇਗਾ। ਉਧਰ,ઠ ਕੈਨੇਡਾ ‘ਚ ਇਲਾਜ ਕਰਵਾ ਰਹੇ ਕੈਨੇਡੀਅਨ ਵਿਦਿਆਰਥੀਆਂ ਨੂੰ ਵੀ ਅਮਰੀਕਾ ਸਿਫ਼ਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਯੂਨੀਵਰਸਿਟੀ ਅਤੇ ਟੋਰਾਂਟੋ ਮੈਡੀਕਲ ਸਕੂਲ ਦੇ ਵਾਈਸ ਡੀਨ ਸਾਲਵੋਤਰੋ ਸਪਾਡਫੋਰਾ ਦਾ ਕਹਿਣਾ ਹੈ ਕਿ ਜ਼ਿਆਦਾ ਸਾਊਦੀ ਟਰੇਨੀਜ਼ ਸੀਨੀਅਰ ਹਨ ਅਤੇ ਫੈਲੋਸ਼ਿਪ ਕਰ ਰਹੇ ਹਨ। ਇਸ ਨਾਲ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਕੁੱਲ 216 ਵਿਦਿਆਰਥੀ ਪ੍ਰਭਾਵਿਤ ਹੋਣਗੇ।
ਦੂਜੇ ਪਾਸੇ ਲਗਭਗ 8300 ਨਾਨ ਮੈਡੀਕਲ ਸਾਊਦੀ ਵਿਦਿਆਰਥੀ ਵੀ ਪੂਰੇ ਕੈਨੇਡਾ ‘ਚ ਵੱਖ-ਵੱਖ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਹਨ ਅਤੇ ਉਹ ਵੀ ਹੁਣ ਪੜ੍ਹਾਈ ਵਿਚਾਲੇ ਛੱਡਣ ਲਈ ਮਜਬੂਰ ਹੋ ਰਹੇ ਹਨ ਅਤੇ ਇਕ ਮਹੀਨੇ ਅੰਦਰ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ। ਕੁਝ ਤਾਂ ਸ਼ਰਨ ਮੰਗਣ ਦੀ ਵੀ ਤਿਆਰੀ ਕਰ ਰਹੇ ਹਨ ਅਤੇ ਉਹ ਕਈ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਡਿਗਰੀ ਨੂੰ ਛੱਡਣਾ ਨਹੀਂ ਚਾਹੁੰਦੇ। ਉਧਰ, ਇਮੀਗਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਮੌਜੂਦਾ ਸਟੂਡੈਂਟ ਵੀਜ਼ਾ ਨੂੰ ਛੱਡ ਕੇ ਰਫਿਊਜ਼ੀ ਸਟੇਟਸ ਹਾਸਲ ਕਰਨ ਦਾ ਪ੍ਰੋਸੈੱਸ ਕਾਫ਼ੀ ਲੰਬਾ ਹੈ ਅਤੇ ਉਸ ‘ਚ ਕਾਫ਼ੀ ਸਮਾਂ ਵੀ ਲੱਗਦਾ ਹੈ।ઠ

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …