22.7 C
Toronto
Thursday, July 9, 2026
spot_img
Homeਦੁਨੀਆਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨੂੰ ਪਿਆ ਦਿਲ ਦਾ ਦੌਰਾ

ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨੂੰ ਪਿਆ ਦਿਲ ਦਾ ਦੌਰਾ

ਹਾਲਤ ਗੰਭੀਰ, ਲੰਡਨ ‘ਚ ਚੱਲ ਰਿਹਾ ਹੈ ਇਲਾਜ
ਲੰਡਨ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦੀ ਸਿਹਤ ਦਿਨੋਂ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਲੰਡਨ ਵਿਚ ਇਲਾਜ ਕਰਵਾ ਰਹੀ ਕੁਲਸੁਮ ਨੂੰ ਦਿਲ ਦਾ ਦੌਰਾ ਪਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੇ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਕੁਲਸੁਮ ਨੂੰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਹੋਸ਼ ਨਹੀਂ ਆਇਆ। ਉਨ੍ਹਾਂ ਨੂੰ ਜੀਵਨ ਰੱਖਿਅਕ ਪ੍ਰਣਾਲੀ ‘ਤੇ ਰੱਖਿਆ ਗਿਆ ਹੈ। ਲੰਘੇ ਕੱਲ੍ਹ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਕੁਲਸੁਮ ਨੂੰ ਮਿਲਣ ਲਈ ਲੰਡਨ ਗਏ ਹਨ।

RELATED ARTICLES
POPULAR POSTS