Breaking News
Home / ਦੁਨੀਆ / ਮੋਦੀ ਦੇ ਨਾਲਐਡਵੈਂਚਰ ਸਫ਼ਰਦਾ ਰੋਮਾਂਚਦੱਸ ਰਹੇ ਨੇ ‘ਮੈਨਵਰਸਿਜਵਾਈਲਡ’ਦੇ ਹੋਸਟਬੇਅਰ ਗ੍ਰਿਲਸ

ਮੋਦੀ ਦੇ ਨਾਲਐਡਵੈਂਚਰ ਸਫ਼ਰਦਾ ਰੋਮਾਂਚਦੱਸ ਰਹੇ ਨੇ ‘ਮੈਨਵਰਸਿਜਵਾਈਲਡ’ਦੇ ਹੋਸਟਬੇਅਰ ਗ੍ਰਿਲਸ

ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲੀ ਵਾਰ ਸ਼ੂਟਿੰਗ ਵਾਲੇ ਦਿਨ ਹੀ ਜੰਗਲ ‘ਚ ਮਿਲਿਆ, ਉਥੇ ਮੈਂ ਰਾਜਨੀਤੀ ਤੋਂ ਅਲੱਗ ਚੰਚਲ ਮੋਦੀ ਨੂੰ ਮਹਿਸੂਸ ਕੀਤਾ
ਲੰਡਨ : 14 ਫਰਵਰੀ ਨੂੰ ਉਤਰਾਖੰਡ ਦੇ ਜਿਮ ਕਾਰਬੇਟ ਪਾਰਕ ‘ਚ ਜੰਗਲ ਅਤੇ ਨਦੀ ਦੇ ਵਿਚਾਲੇ ਮੈਂ ਅਤੇ ਪ੍ਰਧਾਨ ਮੰਤਰੀ ਮੋਦੀ ‘ਮੈਨ ਵਰਸਿਜ ਵਾਈਲਡ’ ਸ਼ੋਅ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਾਂ। ਇਹ ਬਹੁਤ ਹੀ ਰੋਮਾਂਚਕ ਯਾਤਰਾ ਸੀ, ਜਿਸ ‘ਚ ਜੰਗਲ, ਨਦੀ ਅਤੇ ਸ਼ੇਰ, ਮਗਰਮੱਛ ਜਿਹੇ ਸਾਰੇ ਜਾਨਵਰ ਸਨ। ਅਸੀਂ ਸ਼ੂਟਿੰਗ ਸ਼ੁਰੂ ਕਰਨੀ ਸੀ। ਉਸ ਤੋਂ ਕੁਝ ਘੰਟੇ ਪਹਿਲਾਂ ਮੌਸਮ ਖਰਾਬ ਚੱਲ ਰਿਹਾ ਸੀ। ਬਾਰਿਸ਼ ਦੇ ਨਾਲ ਬਿਜਲੀ ਵੀ ਚਮਕ ਰਹੀ ਸੀ। ਅਸੀਂ ਪਹਿਲਾਂ ਜੰਗਲ ‘ਚ ਇਕੱਠੇ ਚੱਲਣਾ ਸੀ, ਫਿਰ ਨਦੀ ਪਾਰ ਕਰਨੀ ਸੀ। ਨਦੀ ਦੇ ਕੋਲ ਪਹੁੰਚੇ ਤਾਂ ਪਾਣੀ ਦਾ ਪੱਧਰ ਦੇਖ ਕੇ ਸੁਰੱਖਿਆ ਮੁਲਾਜ਼ਮ ਅਤੇ ਉਨ੍ਹਾਂ ਦੀ ਟੀਮ ਘਬਰਾ ਗਈ ਪ੍ਰੰਤੂ ਮੋਦੀ ਪੂਰੀ ਸ਼ੂਟਿੰਗ ‘ਚ ਸ਼ਾਂਤ ਚਿੱਤ ਅਤੇ ਐਨਰਜੀ ਨਾਲ ਭਰੇ ਰਹੇ। ਜੀਅ ਭਰ ਕੇ ਹੱਸੇ, ਨਦੀ ਪਾਰ ਕਰਨ ਦੇ ਲਈ ਮੈਂ ਬਾਂਸ, ਤਿਰਪਾਲ ਅਤੇ ਖਰ-ਪਤਵਾਰ ਨਾਲ ਗੋਲ ਡੋਂਗੀ ਬਣਾਈ ਸੀ, ਜੋ ਬੇਹੱਦ ਛੋਟੀ ਸੀ ਅਤੇ ਪਾਣੀ ਦਾ ਪੱਧਰ ਜ਼ਿਆਦਾ। ਪ੍ਰਧਾਨ ਮੰਤਰੀ ਦੀ ਐਸਪੀਜੀ ਟੀਮ ਨੂੰ ਡਰ ਸੀ ਕਿ ਕਿਤੇ ਦੋਵੇਂ ਹੜ੍ਹ ਹੀ ਨਾ ਜਾਣ। ਜਦੋਂ ਮੋਦੀ ਕਿਸ਼ਤੀ ਦੇ ਕੋਲ ਪਹੁੰਚੇ ਤਾਂ ਪਹਿਲਾਂ ਹੱਸੇ, ਫਿਰ ਬੋਲੀ ਬੇਅਰ, ਚਲੋ ਚਲਦੇ ਹਾਂ। ਜਦੋਂ ਤੱਕ ਉਨ੍ਹਾਂ ਦੀ ਸੁਰੱਖਿਆ ਟੀਮ ਕੋਈ ਪ੍ਰਤੀਕ੍ਰਿਆ ਦਿੰਦੀ ਜਾਂ ਸਾਨੂੰ ਰੋਕਦੀ, ਸਾਡੀ ਕਿਸ਼ਤੀ ਚੱਲ ਪਈ ਸੀ, ਯਾਤਰਾ ਖਤਮ ਹੋਣ ਤੱਕ ਅਸੀਂ ਪੂਰੀ ਤਰ੍ਹਾਂ ਭਿੱਜ ਚੁੱਕੇ ਸੀ। ਮੋਦੀ ਚਾਹੁੰਦੇ ਸਨ ਕਿ ਯਾਤਰਾ ਦੇ ਅੰਤ ‘ਚ ਅਸੀਂ ਵਾਤਾਵਰਣ ਨੂੰ ਲੈ ਕੇ ਪ੍ਰਾਰਥਨਾ ਕਰਨ। ਇਹ ਮੇਰੇ ਲਈ ਦਿਲ ਨੂੰ ਛੂਹਣ ਵਾਲੀ ਗੱਲ ਸੀ। ਯਾਤਰਾ ਖਤਮ ਹੋਣ ਤੱਕ ਅਸੀਂ ਦੋਸਤ ਬਣ ਚੁੱਕੇ ਸੀ। ਇਸ ਦੌਰਾਨ ਮੈਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਸਖਸ਼ ਮੋਦੀ ਦਾ ਚੰਚਲ ਅਤੇ ਨਿਮਰਤਾ ਵਾਲਾ ਪੱਖ ਦੇਖਣ ਨੂੰ ਮਿਲਿਆ। 12 ਅਗਸਤ ਨੂੰ ਦੁਨੀਆ ਵੀ ਇਸ ਨੂੰ ਦੇਖੇਗੀ। ਯਾਤਰਾ ਦੇ ਲਈ ਪ੍ਰਧਾਨ ਮੰਤਰੀ ਦਫ਼ਤਰ ਅਤੇ ਡਿਸਕਵਰੀ ਲਗਾਤਾਰ ਸੰਪਰਕ ‘ਚ ਸਨ। ਉਨ੍ਹਾਂ ਨੇ ਹੀ ਲੋਕੇਸ਼ਨ ਦੇ ਲਈ ਜਿਮ ਕਾਰਬੇਟ ਨੂੰ ਚੁਣਿਆ, ਉਥੇ ਜ਼ਰੂਰੀ ਚੀਜ਼ਾਂ ਪਹੁੰਚਾਈਆਂ। ਮੇਰੀ ਤਾਂ ਮੋਦੀ ਨਾਲ ਪਹਿਲੀ ਮੁਲਾਕਾਤ ਹੀ ਸ਼ੂਟਿੰਗ ਵਾਲੇ ਦਿਨ ਜੰਗਲ ‘ਚ ਹੋਈ ਸੀ। ਇਹੀ ਯਾਤਰਾ ਦੀ ਖੂਬਸੂਰਤੀ ਵੀ ਸੀ। ਅਸੀਂ ਜ਼ਿਆਦਾ ਪਲਾਨਿੰਗ ਨਹੀਂ ਚਾਹੁੰਦੇ ਸੀ। ਕਈ ਚੀਜ਼ਾਂ ਅਸੀਂ ਮੌਕੇ ‘ਤੇ ਹੀ ਤਹਿ ਕੀਤੀਆਂ। ਮੋਟੇ ਤੌਰ ‘ਤੇ ਪਲਾਨ ਇਹ ਸੀ ਕਿ ਜੰਗਲ ਤੋਂ ਹੋ ਕੇ ਨਦੀ ਪਾਰ ਕਰਾਂਗੇ ਅਤੇ ਸਥਿਤੀਆਂ ਦੇ ਹਿਸਾਬ ਨਾਲ ਅੱਗੇ ਦਾ ਪ੍ਰੋਗਰਾਮ ਤਹਿ ਕਰਾਂਗੇ ਤਾਂ ਕਿ ਮੋਦੀ ਦੇ ਵਿਅਕਤੀਤਵ ਦੇ ਬਾਕੀ ਪੱਖਾਂ ਨੂੰ ਵੀ ਦੇਖਿਆ ਜਾ ਸਕੇ।
ਪ੍ਰਧਾਨ ਮੰਤਰੀ ਜੰਗਲ ‘ਚ ਉਤਸ਼ਾਹੀ ਨੌਜਵਾਨ ਦੀ ਤਰ੍ਹਾਂ ਰਹੇ। ਇਸ ਐਡਵੈਂਚਰ ‘ਚ ਮੇਰਾ ਇਕ ਮਕਸਦ ਸੀ, ਯਾਤਰਾ ਅਤੇ ਮੋਦੀ ਦੋਵਾਂ ਦੀ ਸੁਰੱਖਿਆ ਬਣਾਈ ਰੱਖਣਾ। ਉਨ੍ਹਾਂ ਦਾ ਮੰਨਣਾ ਸੀ ਕਿ ਜੰਗਲ ਹਮੇਸ਼ਾ ਲੋਕਾਂ ਨੂੰ ਕੁਦਰਤ ਦੇ ਨੇੜੇ ਲਿਆਉਂਦਾ ਹੈ। ਇਹ ਦੇਖ ਇਕ ਸਕਾਊਟ ਦੇ ਤੌਰ ‘ਤੇ ਮੈਨੂੰ ਬਹੁਤ ਖੁਸ਼ੀ ਹੋਈ। ਸਕਾਊਟ ਦਾ ਬੈਕਗਰਾਊਂਡ ਰੋਮਾਂਚਕ ਯਾਤਰਾਵਾਂ ‘ਚ ਮੇਰੇ ਮਦਦ ਕਰਦਾ ਹੈ। ਮੇਰਾ ਇਹ ਸਫ਼ਰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਮੈਂ ਛੋਟਾ ਸੀ। ਮੇਰੇ ਪਿਤਾ ਜੋ ਇਸ ਦੁਨੀਆ ‘ਚ ਨਹੀਂ, ਉਨ੍ਹਾਂ ਦੇ ਇਕ ਦੋਸਤ, ਪਰਬਤਰੋਹੀ ਅਤੇ ਕਮਾਂਡੋ ਦੀ ਤਰ੍ਹਾਂ ਮੈਨੂੰ ਪਹਾੜਾਂ ‘ਤੇ ਚੜ੍ਹਨਾ ਸਿਖਾਇਆ। ਹਰ ਮੁਸ਼ਕਿਲ ਪ੍ਰਸਥਿਤੀ ‘ਚ ਜਿਊਂਦੇ ਰਹਿਣ ਦਾ ਹੁਨਰ ਸਿਖਾਇਆ। ਉਹ ਜਦੋਂ ਤੱਕ ਜਿਊਂਦਾ ਰਹੇ ਮੁਸ਼ਕਿਲ ਯਾਤਰਾਂ ‘ਚ ਸੰਕਟ ਦੇ ਸਮੇਂ ਮੇਰੀ ਮਦਦ ਕੀਤੀ। ਖੈਰ ਮੋਦੀ ਦੇ ਨਾਲ ਰੋਮਾਂਚਕ ਯਾਤਰਾ ਦੀ ਗੱਲ ‘ਤੇ ਵਾਪਸ ਆਉਂਦੇ ਹਾਂ। ਪ੍ਰਧਾਨ ਮੰਤਰੀ ਅਤੇ ਮੈਂ ਇਸ ਦੇ ਜਰੀਏ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਭਾਰਤ ਕਿੰਨੇ ਅਸਧਾਰਨ ਆਯਾਮੋਂ ਨੂੰ ਸਮੇਟੀ ਬੈਠਾ ਹੈ।
ਸੁਰੱਖਿਆ ਅਤੇ ਵਾਤਾਵਰਣ ਦੇ ਲਿਹਾਜ ਨਾਲ ਇਹ ਕਿੰਨਾ ਤਾਕਤਵਰ ਹੋ ਸਕਦਾ ਹੈ। ਮੈਂ ਕਹਾਂਗਾ ਕਿ ਮੋਦੀ ਦੇ ਕੋਲ ਜਲਵਾਯੂ ਪਰਿਵਰਤਨ ਨੂੰ ਲੈ ਕੇ ਵਿਸ਼ਵ ਨੂੰ ਦਿਸ਼ਾ ਦਿਖਾਉਣ ਦੀ ਯੋਗਤਾ ਹੈ। ਇਹ ਯਾਤਰਾ ਉਨ੍ਹਾਂ ਦੇ ਲਈ ਕਲੀਨ ਫਿਊਚਰ ਇੰਡੀਆ ਦੇ ਸੰਦਰਭ ‘ਚ ਵਿਜਨ ਦੱਸਣ ਦਾ ਮੌਕਾ ਵੀ ਸੀ। ਉਹ ਜਾਣਦੇ ਹਨ ਕਿ ਭਾਰਤ ‘ਚ ਪਲਾਸਟਿਕ ਅਤੇ ਈਂਧਨ ਦਾ ਇਸਤੇਮਾਲ ਘੱਟ ਕਰਨਾ ਵਾਤਾਵਰਣ ਦੇ ਲਈ ਕਿੰਨਾ ਜ਼ਰੂਰੀ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …