7.2 C
Toronto
Sunday, April 19, 2026
spot_img
Homeਦੁਨੀਆਉਪ ਰਾਸ਼ਟਰਪਤੀ ਬਣਨ 'ਚ ਕੋਈ ਦਿਲਚਸਪੀ ਨਹੀਂ: ਨਿੱਕੀ ਹੇਲੀ

ਉਪ ਰਾਸ਼ਟਰਪਤੀ ਬਣਨ ‘ਚ ਕੋਈ ਦਿਲਚਸਪੀ ਨਹੀਂ: ਨਿੱਕੀ ਹੇਲੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ-ਅਮਰੀਕੀ ਤੇ ਸੀਨੀਅਰ ਰਿਪਬਲਿਕਨ ਪਾਰਟੀ ਆਗੂ ਨਿੱਕੀ ਹੇਲੀ ਨੇ ਕਿਹਾ ਕਿ ਉਸਦੀ ਉਪ ਰਾਸ਼ਟਰਪਤੀ ਬਣਨ ‘ਚ ਕੋਈ ਦਿਲਚਸਪੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਵਿਚ ਉਹ ਇਕੋ-ਇਕ ਮਹਿਲਾ ਹੈ। ਹੇਲੀ ਨੇ ਕਿਹਾ ਕਿ ਉਹ ਅਗਲੀ ਅਮਰੀਕੀ ਰਾਸ਼ਟਰਪਤੀ ਬਣਨ ਲਈ ਮੁਹਿੰਮ ਚਲਾ ਰਹੀ ਹੈ ਤੇ ‘ਜਿੱਤਣ ਲਈ ਲੜ ਰਹੀ ਹੈ।’ ਹੇਲੀ ਦੀਆਂ ਇਹ ਟਿੱਪਣੀਆਂ ਆਇਓਵਾ ਕਾਕਸ ਤੋਂ ਪਹਿਲਾਂ ਆਈਆਂ ਹਨ ਜਿੱਥੋਂ ਰਿਪਬਲਿਕਨਾਂ ਤੇ ਡੈਮੋਕਰੈਟਾਂ ਨੇ ਆਪੋ-ਆਪਣੇ ਉਮੀਦਵਾਰ ਚੁਣਨ ਦੀ ਲੰਮੀ ਪ੍ਰਕਿਰਿਆ ਆਰੰਭ ਦਿੱਤੀ ਹੈ। ਰਾਸ਼ਟਰਪਤੀ ਚੋਣਾਂ ਇਸ ਸਾਲ 5 ਨਵੰਬਰ ਨੂੰ ਹੋਣਗੀਆਂ। ਗੌਰਤਲਬ ਹੈ ਕਿ ਨਿਕੀ ਹੇਲੀ ਸਾਊਥ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਹੈ। ਰਿਪਬਲਿਕਨਾਂ ਨੇ ਆਇਓਵਾ ਕਾਕਸ ਤੋਂ ਨਵੰਬਰ 2024 ਦੀਆਂ ਚੋਣਾਂ ਲਈ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿੱਥੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਹੇਲੀ ਉਤੇ ਲੀਡ ਬਣਾਈ ਹੋਈ ਹੈ। ਸਰਵੇਖਣ ਮੁਤਾਬਕ ਕਾਕਸ ਵਿਚ ਸ਼ਾਮਲ ਕਰੀਬ 48 ਪ੍ਰਤੀਸ਼ਤ ਰਿਪਬਲਿਕਨ ਟਰੰਪ ਨੂੰ ਉਮੀਦਵਾਰ ਚੁਣਨਗੇ।

RELATED ARTICLES
POPULAR POSTS