ਵਾਸ਼ਿੰਗਟਨ/ਬਿਊਰੋ ਨਿਊਜ਼
ਟਰੰਪ ਪ੍ਰਸ਼ਾਸਨ ਦੀ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਉਸਾਰੂ ਵਾਰਤਾ ਦੇ ਹਾਲਾਤ ਬਣਦੇ ਹਨ ਤਾਂ ਅਮਰੀਕਾ ਪੂਰੀ ਹਮਾਇਤ ਦੇਵੇਗਾ। ਅਧਿਕਾਰੀ ਨੇ ਇਹ ਵੀ ਕਿਹਾ ਕਿ ਸਰਹੱਦ ਪਾਰੋਂ ਦਹਿਸ਼ਤਗਰਦੀ ਰੋਕਣ ਨਾਲ ਵਾਰਤਾ ਦਾ ਮਾਹੌਲ ਬਣਨ ਦੇ ਭਾਰਤ ਦੇ ਸਟੈਂਡ ਨੂੰ ਅਮਰੀਕਾ ਸਮਝਦਾ ਹੈ। ਦੱਖਣ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਪ੍ਰਿੰਸੀਪਲ ਡਿਪਟੀ ਅਸਿਸਟੈਂਟ ਐਲਿਸ ਵੈਲਜ਼ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵਿਚਕਾਰ ਹਾਂ-ਪੱਖੀ ਸੁਨੇਹਿਆਂ ਦੇ ਆਦਾਨ-ਪ੍ਰਦਾਨ ਦਾ ਅਮਰੀਕਾ ਸਵਾਗਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰਾਂ ਤੇ ਡੀਜੀਐਮਓਜ਼ ਦਰਮਿਆਨ ਵਾਰਤਾ ਜਾਂ ਲੋਕਾਂ ਵਿਚਕਾਰ ਬਣੇ ਰਾਬਤੇ ਰਾਹੀਂ ਦੋਵੇਂ ਸਰਕਾਰਾਂ ਅੱਗੇ ਵੱਧ ਸਕਦੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਵੈਲਜ਼ ਨੇ ਕਿਹਾ ਕਿ ਅਮਰੀਕਾ, ਭਾਰਤ ਅਤੇ ਪਾਕਿਸਤਾਨ ਦਰਮਿਆਨ ਵਾਰਤਾ ਦੀ ਹਮਾਇਤ ਕਰਦਾ ਹੈ ਜਿਸ ਨਾਲ ਦੋਵੇਂ ਮੁਲਕਾਂ ਵਿਚ ਤਣਾਅ ਘੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਦੋ ਸੁਨੇਹੇ ਘੱਲੇ ਹਨ ਜਿਸ ਤਹਿਤ ਉਸ ਨਾਲ ਉਸਾਰੂ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ ਅਤੇ ਸਾਰੇ ਦਹਿਸ਼ਤੀ ਗੁੱਟਾਂ ਨਾਲ ਨਜਿੱਠਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਕਿਹਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …