Breaking News
Home / ਦੁਨੀਆ / ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਪੰਜਾਬੀ ਮਹਿਤਾਬ ਸੰਧੂ ਉੱਚ ਅਦਾਲਤ ਦੇ ਜੱਜ ਨਿਯੁਕਤ

ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਪੰਜਾਬੀ ਮਹਿਤਾਬ ਸੰਧੂ ਉੱਚ ਅਦਾਲਤ ਦੇ ਜੱਜ ਨਿਯੁਕਤ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਵੱਲੋਂ ਆਰੇਂਜ ਕਾਊਂਟੀ ਦੀ ਉੱਚ ਅਦਾਲਤ ਵਿਚ ਭਾਰਤੀ ਮੂਲ ਦੇ ਪੰਜਾਬੀ ਮਹਿਤਾਬ ਸੰਧੂ ਨੂੰ ਜੱਜ ਨਿਯੁਕਤ ਕੀਤਾ ਗਿਆ ਹੈ। ਸੰਧੂ ਦੀ ਨਿਯੁਕਤੀ ਜੱਜ ਸਟੀਵਨ ਬਰਾਮਬਰਗ ਦੀ ਸੇਵਾਮੁਕਤੀ ਕਾਰਨ ਖਾਲੀ ਹੋਈ ਅਸਾਮੀ ‘ਤੇ ਹੋਈ ਹੈ। ਨਿਊਸੋਮ ਵੱਲੋਂ ਬੀਤੇ ਦਿਨ ਕੈਲੀਫੋਰਨੀਆ ਦੀਆਂ ਉੱਚ ਅਦਾਲਤਾਂ ਵਿਚ ਕੁਲ 11 ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ‘ਚ ਸੰਧੂ ਦੀ ਜੱਜ ਵਜੋਂ ਨਿਯੁਕਤੀ ਵੀ ਸ਼ਾਮਿਲ ਹੈ। ਸੰਧੂ ਨੂੰ ਨਿਆਂ ਖੇਤਰ ‘ਚ ਕਾਫੀ ਤਜ਼ਰਬਾ ਹੈ। ਉਹ 2022 ਤੋਂ ਅਨਾਹੀਮ ਸਿਟੀ ਅਟਾਰਨੀ ਦਫਤਰ ‘ਚ ਅਸਿਸਟੈਂਟ ਅਟਾਰਨੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ। 2012 ਤੋਂ 2021 ਤੱਕ ਉਹ ਸੈਨ ਬਰਨਾਰਡੀਨੋ ਕਾਊਂਟੀ ਵਿਚ ਡਿਪਟੀ ਡਿਸਟ੍ਰਿਕਟ ਅਟਾਰਨੀ ਰਹੇ ਜਿਥੇ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਸਮੇ ‘ਚ ਅਹਿਮ ਤਜ਼ਰਬਾ ਤੇ ਪ੍ਰਸਿੱਧੀ ਹਾਸਲ ਕੀਤੀ। ਸੰਧੂ ਨੇ ਕਾਨੂੰਨ ਦੀ ਡਿਗਰੀ ਯੁਨੀਵਰਸਿਟੀ ਆਫ ਸੈਨ ਡੀਏਗੋ ਸਕੂਲ ਆਫ ਲਾਅ ਤੋਂ ਕੀਤੀ। ਉਹ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਹਨ।

Check Also

ਪਰਵਾਸੀ ਮੀਡੀਆ ਗਰੁੱਪ ਦੇ ਸੰਸਥਾਪਕ ਤੇ ਚੇਅਰਮੈਨ ਰਾਜਿੰਦਰ ਸੈਣੀ ‘ਵੱਕਾਰੀ ਕਿੰਗ ਚਾਰਲਸ  ਤਾਜਪੋਸ਼ੀ ਮੈਡਲ’ ਨਾਲ ਸਨਮਾਨਿਤ

ਟੋਰਾਂਟੋ : ਕੈਨੇਡਾ ’ਚ ਸਾਊਥ ਏਸ਼ੀਅਨ ਮੀਡੀਆ ਕਮਿਊਨਿਟੀ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ …