-1.6 C
Toronto
Saturday, March 14, 2026
spot_img
Homeਦੁਨੀਆਦੋ ਪੰਜਾਬੀ ਗੁਰਸਿੱਖ ਅੰਤਰਪ੍ਰੀਤ ਸਿੰਘ ਤੇ ਹਰਜਾਪ ਸਿੰਘ ਦੀ ਮੋਟਰਸਾਈਕਲ ਐਕਸੀਡੈਂਟ 'ਚ...

ਦੋ ਪੰਜਾਬੀ ਗੁਰਸਿੱਖ ਅੰਤਰਪ੍ਰੀਤ ਸਿੰਘ ਤੇ ਹਰਜਾਪ ਸਿੰਘ ਦੀ ਮੋਟਰਸਾਈਕਲ ਐਕਸੀਡੈਂਟ ‘ਚ ਮੌਤ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਫਰਿਜ਼ਨੋ ਸ਼ਹਿਰ ਵਿੱਚ ਹੋਈ ਮੰਦਭਾਗੀ ਘਟਨਾ ਨੇ ਪੰਜਾਬੀ ਭਾਈਚਾਰਾ ਨੂੰ ਗਹਿਰੇ ਸਦਮੇਂ ਵਿੱਚ ਉਦੋਂ ਪਾ ਦਿੱਤਾ ਜਦੋਂ ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ਤੇ ਮੋਟਰਸਾਈਕਲ ਐਕਸੀਡੈਂਟ ਵਿੱਚ ਦੋ ਗੁਰਸਿੱਖ ਪੰਜਾਬੀਆਂ ਦੀ ਇੱਕ ਮੋਟਰਸਾਈਕਲ ਐਕਸੀਡੈਂਟ ਵਿਚ ਮੌਤ ਹੋ ਗਈ। ਇਸ ਹਾਦਸੇ ‘ਚ ਜਾਨ ਗੁਆਉਣ ਵਾਲੇ ਅੰਤਰਪ੍ਰੀਤ ਸਿੰਘ ਪੁੱਤਰ ਖੁਸ਼ਪਾਲ ਸਿੰਘ ਅਤੇ ਹਰਜਾਪ ਸਿੰਘ ਪੁੱਤਰ ਰਾਜੂ ਸਿੰਘ ਦੋਵੇ ਹੀ ਨੌਜਵਾਨਾਂ ਦੀ ਉਮਰ 13 ਤੋਂ 15 ਸਾਲ ਦੱਸੀ ਜੀ ਰਹੀ ਹੈ। ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਪਤਾ ਲੱਗਾ ਹੈ ਕਿ ਦੋਨੋਂ ਘਰੋਂ ਵੈਸੇ ਹੀ ਲੋਕਲ ਗੇੜਾ ਦੇਣ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਨਿੱਕਲੇ, ਐਮਾਜੌਨ ਦੀ ਵੈਨ ਨਾਲ ਜਾ ਟਕਰਾਏ ਅਤੇ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਕਰਕੇ ਸਥਾਨਕ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਹੈ।

 

RELATED ARTICLES
POPULAR POSTS