Breaking News
Home / ਦੁਨੀਆ / ਸਪੈਸ਼ਲ ਸਿਟੀਜ਼ਨਸ਼ਿਪ ਸਮਾਰੋਹ ਉਨਟਾਰੀਓ ਸਾਇੰਸ ਸੈਂਟਰ ਵਿਚ ਹੋਵੇਗਾ

ਸਪੈਸ਼ਲ ਸਿਟੀਜ਼ਨਸ਼ਿਪ ਸਮਾਰੋਹ ਉਨਟਾਰੀਓ ਸਾਇੰਸ ਸੈਂਟਰ ਵਿਚ ਹੋਵੇਗਾ

ਟੋਰਾਂਟੋ : 8 ਤੋਂ 14 ਅਕਤੂਬਰ ਤੱਕ ਸਿਟੀਜ਼ਨਸ਼ਿਪ ਹਫਤੇ ਦੇ ਤਹਿਤ ਉਨਟਾਰੀਓ ਸਾਇੰਸ ਸੈਂਟਰ ਵਿਚ ਸਪੈਸ਼ਲ ਸਿਟੀਜ਼ਨਸ਼ਿਪ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਰੋਹ ਉਨਟਾਰੀਓ ਭਰ ਵਿਚ ਨਵੇਂ ਕੈਨੇਡੀਅਨਾਂ ਨੂੰ ਸਿਟੀਜ਼ਨਸ਼ਿਪ ਦੀ ਸਹੁੰ ਚੁਕਾਉਣ ਲਈ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਮੇਜ਼ਬਾਨੀ ਇਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਤੇ ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਦੁਆਰਾ ਕੀਤੀ ਜਾ ਰਹੀ ਹੈ। ਪਹਿਲੇ ਸਮਾਰੋਹ ਵਿਚ 50 ਨਵੇਂ ਸਿਟੀਜ਼ਨਾਂ ਦਾ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਕੈਨੇਡੀਅਨ ਹੋਣ ਦੇ ਅਰਥ ਨੂੰ ਸਮਝਾਉਣ ਲਈ ਰਾਊਂਡ ਟੇਬਲ ਡਿਸਕਸ਼ਨ ਵੀ ਕੀਤੀ ਗਈ। ਇਸ ਮੌਕੇ ‘ਤੇ ਸ਼ਹਿਰ ਦੇ ਜਾਣੇ ਪਛਾਣੇ ਵਿਅਕਤੀਆਂ ਨੂੰ ਵੀ ਸੱਦਾ ਦਿੱਤਾ ਗਿਆ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …