Breaking News
Home / ਦੁਨੀਆ / ਸਿੱਖ ਭਾਈਚਾਰੇ ਨੇ ‘ਸ਼ੱਟ ਡਾਊਨ’ ਤੋਂ ਪ੍ਰਭਾਵਿਤ ਅਮਰੀਕੀ ਮੁਲਾਜ਼ਮਾਂ ਲਈ ਲਾਇਆ ਲੰਗਰ

ਸਿੱਖ ਭਾਈਚਾਰੇ ਨੇ ‘ਸ਼ੱਟ ਡਾਊਨ’ ਤੋਂ ਪ੍ਰਭਾਵਿਤ ਅਮਰੀਕੀ ਮੁਲਾਜ਼ਮਾਂ ਲਈ ਲਾਇਆ ਲੰਗਰ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਮੈਕਸੀਕੋ ਨਾਲ ਲਗਦੀ ਸਰਹੱਦ ਉਪਰ ਕੰਧ ਬਣਾਉਣ ਦੇ ਮਾਮਲੇ ਵਿਚ ਪਏ ਅੜਿੱਕੇ ਕਾਰਨ ਚਲ ਰਹੇ ‘ਸ਼ੱਟ ਡਾਊਨ’ ਤੋਂ ਪ੍ਰਭਾਵਿਤ ਹੋਏ ਮੁਲਾਜ਼ਮਾਂ ਲਈ ਸੈਨ ਐਨਟੋਨੀਓ, ਟੈਕਸਾਸ ਵਿਚ ਸਿੱਖ ਭਾਈਚਾਰੇ ਨੇ ਲੰਗਰ ਲਾਇਆ ਹੈ। ਸੈਨ ਐਨਟੋਨੀਓ ਦੇ ਗੁਰੂਘਰ ਸਿੱਖ ਸੈਂਟਰ ਦੇ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਅਮਰੀਕੀ ਮੁਲਾਜ਼ਮਾਂ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਦਾ ਸਮਰਥਨ ਕਰਦਾ ਹੈ। ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੁਰੂਘਰ ਵਿਚ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਵਰਣਨਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਸਰਹੱਦ ਉਪਰ ਕੰਧ ਬਣਾਉਣ ਵਾਸਤੇ 5.7 ਅਰਬ ਡਾਲਰ ਦੀ ਮੰਗ ਕਰ ਰਿਹਾ ਹੈ ਜਦਕਿ ਡੈਮੋਕਰੈਟਸ ਦਾ ਤਰਕ ਹੈ ਕਿ ਇਹ ਲੋਕਾਂ ਦੇ ਪੈਸੇ ਦੀ ਬਰਬਾਦੀ ਹੈ। ਇਸ ਪੈਦਾ ਹੋਏ ਟਕਰਾਅ ਕਾਰਨ ਹਜ਼ਾਰਾਂ ਅਮਰੀਕੀ ਮੁਲਾਜ਼ਮ ਤਨਖਾਹ ਤੋਂ ਬਿਨ ਦਿਨ ਕੱਟਣ ਲਈ ਮਜਬੂਰ ਹਨ। ਸੰਘੀ ਸਰਕਾਰ ਦੇ ਪ੍ਰਮੁੱਖ ਵਿਭਾਗਾਂ ਦੇ 80000 ਤੋਂ ਵੱਧ ਮੁਲਾਜ਼ਮ ਬਿਨਾ ਕੰਮ ਤੋਂ ਵਿਹਲੇ ਫਿਰ ਰਹੇ ਹਨ। ਸ਼ੱਟ ਡਾਊਨ ਚੌਥੇ ਹਫ਼ਤੇ ਵਿਚ ਦਾਖਲ ਹੋ ਗਿਆ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …