Breaking News
Home / ਦੁਨੀਆ / ਪਿਛਲੇ 10 ਸਾਲਾਂ ਤੋਂ ਇਟਲੀ ‘ਚ ਜਨਮਦਰ 2.5 ਫੀਸਦੀ ਡਿੱਗੀ, ਕਈ ਪਿੰਡਾਂ ‘ਚ ਸਕੂਲ ਅਤੇ ਦੁਕਾਨਾਂ ਹੋ ਗਈਆਂ ਬੰਦ

ਪਿਛਲੇ 10 ਸਾਲਾਂ ਤੋਂ ਇਟਲੀ ‘ਚ ਜਨਮਦਰ 2.5 ਫੀਸਦੀ ਡਿੱਗੀ, ਕਈ ਪਿੰਡਾਂ ‘ਚ ਸਕੂਲ ਅਤੇ ਦੁਕਾਨਾਂ ਹੋ ਗਈਆਂ ਬੰਦ

ਅਬਾਦੀ ਵਧਾਉਣ ਦੇ ਲਈ ਵਿਦੇਸ਼ੀਆਂ ਨੂੰ ਅਨੋਖੇ ਆਫ਼ਰ ਦੇ ਰਹੇ ਨੇ ਇਟਲੀ ਦੇ ਪਿੰਡ, 80 ਰੁਪਏ ‘ਚ ਘਰ ਅਤੇ ਹਰ ਬੱਚੇ ਦੇ ਜਨਮ ‘ਤੇ 2 ਲੱਖ ਰੁਪਏ ਮਿਲਣਗੇ
ਇਥੇ ਹੋਣ ਵਾਲੀਆਂ ਮੌਤਾਂ ਦੀ ਤੁਲਨਾ ‘ਚ ਘੱਟ ਬੱਚੇ ਲੈ ਰਹੇ ਨੇ ਜਨਮ
ਰੋਮ : ਇਟਲੀ ‘ਚ ਪਿਛਲੇ 10 ਸਾਲਾਂ ‘ਚ ਜਨਮਦਰ ‘ਚ ਰਿਕਾਰਡ 2.5 ਫੀਸਦੀ ਦੀ ਗਿਰਾਵਟ ਆਉਣ ਤੋਂ ਬਾਅਦ ਇਥੋਂ ਦੇ ਕਈ ਪਿੰਡ ਵਿਦੇਸ਼ੀਆਂ ਨੂੰ ਆਪਣੇ ਇਥੇ ਵਸਾਉਣ ਦੀ ਮੁਹਿੰਮ ‘ਚ ਜੁਟ ਗਏ ਹਨ। ਇਸ ਦੇ ਲਈ ਕਈ ਅਨੋਖੇ ਆਫ਼ਰ ਦਿੱਤੇ ਜਾ ਰਹੇ ਹਨ। ਲੋਕਾਨਾ ਕਸਬੇ ਨੇ ਆਫ਼ਰ ਦਿੱਤਾ ਹੈ ਕਿ ਜੇਕਰ ਕੋਈ ਵਿਦੇਸ਼ੀ ਇਥੇ ਵਸਣਾ ਚਾਹੇ ਤਾਂ ਉਸ ਨੂੰ ਸਵਾ 7 ਲੱਖ ਰੁਪਏ ਦਿੱਤੇ ਜਾਣਗੇ। ਅਲਪਾਈਨ ਪਿੰਡ ਦੇ ਮੇਅਰ ਨੇ ਤਾਂ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਇਥੇ ਆਉਣ ਵਾਲੇ ਜੋੜੇ ਨੂੰ ਹਰ ਬੱਚਾ ਪੈਦਾ ਕਰਨ ‘ਤੇ 2 ਲੱਖ ਰੁਪਏ ਦਿੱਤੇ ਜਾਣਗੇ, ਨਾਲ ਹੀ ਪਿੰਡ ਤੋਂ ਸ਼ਹਿਰ ਤੱਕ ਜਾਣ ਦੇ ਲਈ ਰੋਜ਼ਾਨਾ ਪਬਲਿਕ ਟਰਾਂਸਪੋਰਟ ਬਿਲਕੁਲ ਫਰੀ। ਓਲੋਲਾਈ ਪਿੰਡ ਨੇ ਤਾਂ ਇਥੇ ਵਸਣ ਵਾਲਿਆਂ ਨੂੰ ਮਾਤਰ 80 ਰੁਪਏ ‘ਚ ਬਣੇ-ਬਣਾਏ ਮਕਾਨ ਦੇਣ ਦਾ ਆਫ਼ਰ ਦਿੱਤਾ ਹੈ।
ਇਥੇ ਹਰ ਸਾਲ ਜਿੰਨੇ ਬੱਚੇ ਜਨਮ ਲੈ ਰਹੇ ਹਨ, ਉਸ ਤੋਂ ਕਿਤੇ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਪੀਡਮਾਂਟ ਦੇ ਇਕ ਛੋਟੇ ਜਿਹੇ ਪਿੰਡ ਲੋਕਾਨਾ ਦੇ ਮੇਅਰ ਜਿਯੋਵਾਨੀ ਬੂਨੇ ਨੇ ਐਲਾਨ ਕੀਤਾ ਹੈ ਕਿ ਇਥੇ ਵਸਣ ਦੀ ਇੱਛਾ ਰੱਖਣ ਵਾਲੇ ਕਿਸੇ ਜੋੜੇ ਦਾ ਇਕ ਬੱਚਾ ਹੈ, ਤਾਂ ਉਨ੍ਹਾਂ ਨੂੰ ਸਲਾਨਾ 5 ਲੱਖ ਰੁਪਏ ਵੀ ਦਿੱਤੇ ਜਾਣਗੇ। ਲੋਕਾਨਾ ਪਿੰਡ ਫਰਾਂਸ ਅਤੇ ਸਵਿਟਜ਼ਰਲੈਂਡ ਦੀ ਸਰਹੱਦ ‘ਤੇ ਵਸਿਆ ਹੈ।
ਸਾਲ 1900 ਦੀ ਸ਼ੁਰੂਆਤ ‘ਚ ਇਥੇ 7 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਹਨ। 1500 ਲੋਕ ਬਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਦੇ ਚਲਦੇ ਸਕੂਲ ਬੰਦ ਹੋਣ ਦੀ ਹਾਲਤ ‘ਚ ਹੈ। ਹਰ ਸਾਲ ਲਗਭਗ 40 ਲੋਕਾਂ ਦੀ ਮੌਤ ਹੋ ਰਹੀ ਹੈ, ਜਦਕਿ ਕੇਵਲ 10 ਬੱਚੇ ਪੈਦਾ ਹੁੰਦੇ ਹਨ। 30 ਸਾਲ ਤੋਂ ਇਟਲੀ ਦੇ ਪਿੰਡਾਂ ਦੀ ਕਮੋਵੇਸ਼ ਇਹੀ ਸਥਿਤੀ ਹੈ। ਹਰ ਚਾਰ ‘ਚੋਂ ਇਕ ਪਿੰਡ ਘੋਸਟ ਟਾਊਨ (ਭੂਤੀਆ) ਬਣ ਚੁੱਕਿਆ ਹੈ। 139 ਪਿੰਡਾਂ ‘ਚ 150 ਤੋਂ ਵੀ ਘੱਟ ਵਿਅਕਤੀ ਬਚੇ ਹਨ। ਇਥੇ ਸਕੂਲ, ਦੁਕਾਨਾਂ ਸਭ ਕੁਝ ਬੰਦ ਹੋ ਚੁੱਕਾ ਹੈ।
ਸਾਨੂੰ ਬੱਚਿਆਂ ਤੇ ਨੌਜਵਾਨਾਂ ਦੀ ਜ਼ਿਆਦਾ ਜ਼ਰੂਰਤ
ਇਟਲੀ ਦੇ ਬਾਗੋਮੇਜਵੇਲ ਪਿੰਡ ਦੇ ਮੇਅਰ ਅਲਬਰਟੋ ਪ੍ਰਿਯੋਨੀ ਦਾ ਕਹਿਣਾ ਹੈ ਕਿ ‘ਸਾਨੂੰ ਬੱਚਿਆਂ ਅਤੇ ਨੌਜਵਾਨਾਂ ਦੀ ਜ਼ਰੂਰਤ ਹੈ। ਇਥੇ ਜਨਮ ਲੈਣ ਵਾਲੇ ਹਰ ਬੱਚੇ ਨੂੰ 71 ਹਜ਼ਾਰ ਰੁਪਏ ਅਤੇ ਨਵਾਂ ਬਿਜਨਸ ਸ਼ੁਰੂ ਕਰਨ ਵਾਲਿਆਂ ਨੂੰ 1.62 ਲੱਖ ਰੁਪਏ ਦਿੱਤੇ ਜਾਣਗੇ। ਕੋਈ ਟੈਕਸ ਵੀ ਨਹੀਂ ਲੱਗੇਗਾ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …