ਰਾਜਾ ਵੜਿੰਗ ਨੇ ਕੱਟੀ ਪਿੰਡ ਬਾਦਲ ਦੇ ਮਜ਼ਦੂਰ ਘਰ ਰਾਤ
ਬਠਿੰਡਾ/ਬਿਊਰੋ ਨਿਊਜ਼
ਜਿਊਂ ਜਿਊਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਲੀਡਰਾਂ ਨੂੰ ਹੁਣ ਗਰੀਬਾਂ ਦੀ ਯਾਦ ਵੀ ਆਉਣ ਲੱਗ ਪਈ ਹੈ। ਇਸੇ ਤਹਿਤ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਲੰਘੀ ਰਾਤ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਇਕ ਮਜ਼ਦੂਰ ਦੇ ਘਰ ਕੱਟੀ। ਵੜਿੰਗ ਚੋਣ ਪ੍ਰਚਾਰ ਤੋਂ ਵਿਹਲੇ ਹੋ ਕੇ ਰਾਤ ਕਰੀਬ ਦਸ ਵਜੇ ਮਜ਼ਦੂਰ ਦੇ ਘਰ ਪੁੱਜੇ ਅਤੇ ਉਨ੍ਹਾਂ ਹੇਠਾਂ ਬੈਠ ਕੇ ਰੋਟੀ ਵੀ ਖਾਧੀ। ਵੜਿੰਗ ਨੇ ਕਿਹਾ ਕਿ ਇਹ ਮਜ਼ਦੂਰ ਪਰਿਵਾਰ ਦੇ 12 ਮੈਂਬਰ ਛੋਟੇ ਜਿਹੇ ਦੋ ਕਮਰਿਆਂ ਦੇ ਮਕਾਨ ਵਿਚ ਰਹਿ ਰਹੇ ਹਨ। ਜਦਕਿ ਬਾਦਲਾਂ ਦੇ ਕੁੱਤਿਆਂ ਤੇ ਘੋੜਿਆਂ ਲਈ ਏਅਰ ਕੰਡੀਸ਼ਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕਦੇ ਵੀ ਆਮ ਤੇ ਗ਼ਰੀਬ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਨਹੀਂ ਜਾਣਿਆ। ਵੜਿੰਗ ਨੇ ਕਿਹਾ ਕਿ ਬਾਦਲ ਜਦੋਂ ਖੇਤਾਂ ਵਿਚ ਟਰੈਕਟਰ ਚਲਾਉਂਦੇ ਸਨ ਤਾਂ ਉਸ ਸਮੇਂ ਸੁਹਾਗੇ ‘ਤੇ ਬੈਠਣ ਵਾਲੇ ਲੋਕ ਅਜੇ ਵੀ ਉਸੇ ਤਰ੍ਹਾਂ ਹਨ ਪਰ ਬਾਦਲ ਆਪ ਜਹਾਜ਼ਾਂ ਤੱਕ ਪਹੁੰਚ ਗਏ ਹਨ। ਵੜਿੰਗ ਦਾ ਇਲਜ਼ਾਮ ਸੀ ਕਿ ਬਾਦਲਾਂ ਨੇ ਕਦੇ ਕਿਸੇ ਗਰੀਬ ਦਾ ਭਲਾ ਨਹੀਂ ਕੀਤਾ।
Check Also
ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਬੀਬੀਐੱਮਬੀ ਹਰਿਆਣਾ ਨੂੰ ਪਾਣੀ ਛੱਡਣ ’ਚ ਨਾਕਾਮ
ਪਾਣੀ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਹੁੰਚੇ ਨੰਗਲ ਡੈਮ ਨੰਗਲ/ਬਿਊਰੋ ਨਿਊਜ਼ : …