ਐਡਮਿੰਟਨ : ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਡਮਿੰਟਨ ਤੋਂ ਉਡਾਣ ਭਰਨ ਵਾਲੀਆਂ ਇੰਟਰਨੈਸ਼ਨਲ ਏਅਰਲਾਈਨਜ਼ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਹਨ, ਜਿਸ ਕਰਕੇ ਲੋਕਾਂ ਨੂੰ ਹੁਣ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਵਾਈ ਅੱਡੇ ਦੇ ਸੀ.ਈ.ਓ. ਟੌਮ ਰੁਥ ਨੇ ਦੱਸਿਆ ਕਿ ਦੇਸ਼ ਵਿਚ ਕੇਵਲ ਚਾਰ ਹਵਾਈ ਅੱਡੇ ਹੀ ਕੌਮਾਂਤਰੀ ਉਡਾਣਾਂ ਲਈ ਖੁੱਲ੍ਹੇ ਰੱਖੇ ਹਨ। ਐਡਮਿੰਟਨ ਹਵਾਈ ਅੱਡੇ ਰਾਹੀਂ ਹਰ ਰੋਜ਼ ਕੋਈ 20 ਤੋਂ 25 ਹਜ਼ਾਰ ਯਾਤਰੀ ਆਉਂਦੇ ਜਾਂਦੇ ਸਨ, ਜੋ ਹੁਣ ਕੁਝ ਸੈਂਕੜਿਆਂ ਦੀ ਗਿਣਤੀ ‘ਚ ਰਹਿ ਗਏ ਹਨ। ਉਧਰ ਸਿਹਤ ਵਿਭਾਗ ਦੀ ਟੀਮ ਨੇ ਹਰ ਤਰ੍ਹਾਂ ਦੀਆਂ ਸਰਜਰੀਆਂ ਅਗਲੀ ਤਰੀਕ ਤੱਕ ਰੋਕ ਦਿੱਤੀਆਂ ਹਨ।
ਐਡਮਿੰਟਨ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਅਗਲੇ ਹੁਕਮਾਂ ਤੱਕ ਬੰਦ
RELATED ARTICLES

