ਕੋਰੋਨਾ ਵਾਇਰਸ ਕਾਰਨ ਜਿਥੇ ਦੁਨੀਆ ਭਰ ਵਿਚ ਸਹਿਮ ਪਾਇਆ ਜਾ ਰਿਹਾ ਹੈ, ਉਥੇ ਕੈਨੇਡਾ ਵਿਚ ਠੱਗ ਕਿਸਮ ਦੇ ਕੁਝ ਗਰੌਸਰੀ ਸਟੋਰਾਂ ਵਾਲਿਆਂ ਨੇ ਕਈ ਵਸਤਾਂ ਦੇ ਭਾਅ ਦੁੱਗਣੇ ਕਰ ਦਿੱਤੇ। ਇਹ ਰੁਝਾਨ ਜ਼ਿਆਦਾਤਰ ਪੰਜਾਬੀ ਸਟੋਰਾਂ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਉਦਾਹਰਨ ਵਜੋਂ ਜਿਸ ਆਟੇ ਦੇ ਥੈਲੇ ਦੀ ਕੀਮਤ 11 ਡਾਲਰ ਆਮ ਹੈ, ਹੁਣ ਉਸ ਦੀ ਕੀਮਤ 22 ਡਾਲਰ ਕਰ ਦਿੱਤੀ ਗਈ ਹੈ, ਕਈ ਸਬਜ਼ੀਆਂ ਦੇ ਭਾਅ ਬਹੁਤ ਵਧਾ ਦਿੱਤੇ ਗਏ ਹਨ। ਕੁਝ ਸਟੋਰਾਂ ਵਲੋਂ ਪੁਲਿਸ ਸੁਰੱਖਿਆ ਵੀ ਲਈ ਗਈ ਹੈ, ਤਾਂ ਕਿ ਗਾਹਕ ਹੱਦ ਵਿਚ ਰਹਿ ਕੇ ਹੀ ਆਪਣਾ ਸਾਮਾਨ ਖਰੀਦ ਕੇ ਲਿਜਾ ਸਕਣ, ਜਦਕਿ ਪੈਟਰੋਲ ਤੇ ਡੀਜ਼ਲ ਸਸਤਾ ਹੋ ਗਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …