Breaking News
Home / ਜੀ.ਟੀ.ਏ. ਨਿਊਜ਼ / ਰੇਡੀਓ ‘ਹਮਸਫ਼ਰ’ ਦਾ ਹੁਣ ਜੀਟੀਏ ਵਿੱਚ ਵੀ ਸ਼ਾਨਦਾਰ ਸਫ਼ਰ ਸ਼ੁਰੂ

ਰੇਡੀਓ ‘ਹਮਸਫ਼ਰ’ ਦਾ ਹੁਣ ਜੀਟੀਏ ਵਿੱਚ ਵੀ ਸ਼ਾਨਦਾਰ ਸਫ਼ਰ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ 30 ਸਾਲ ਤੋਂ ਮਾਂਟ੍ਰਿਆਲ ਵਿੱਚ ਰੇਡੀਓ ‘ਹਮਸਫ਼ਰ’ ਰਾਹੀਂ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਬਰਾਡਕਾਸਟਿੰਗ ਦੇ ਖੇਤਰ ਵਿੱਚ ਕੰਮ ਸ਼ੁਰੂ ਕਰਨ ਵਾਲੇ ਜਸਵੀਰ ਸਿੰਘ ਸੰਧੂ ਅਤੇ ਉਨ੍ਹਾਂ ਦੇ ਛੋਟੇ ਭਰਾ ਅਵਤਾਰ ਸਿੰਘ ਸੰਧੂ ਹੋਰਾਂ ਨੇ ਹੁਣ ਜੀਟੀਏ ਇਲਾਕੇ ਵਿੱਚ ਵੀ 1350 ਏਐਮ ਸਟੇਸ਼ਨ ਰਾਹੀਂ ਬਰਾਡਕਾਸਟਿੰਗ ਦੇ ਖੇਤਰ ਸਾਊਥ ਏਸ਼ੀਅਨ ਭਾਈਚਾਰੇ ਲਈ ਵੀ ਸ਼ਾਨਦਾਰ ਸ਼ੁਰੂਆਤ ਕਰ ਦਿੱਤੀ ਹੈ। ਵਰਨਣਯੋਗ ਹੈ ਕਿ 1350 ਏਐਮ ਸਟੇਸ਼ਨ ਦੀ ਸ਼ੁਰੂਆਤ 16 ਮਾਰਚ ਤੋਂ ਬਾਕਾਇਦਾ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਹਫਤੇ ਦੇ ਸੱਤੇ ਦਿਨ, 24 ਘੰਟੇ ਲਗਾਤਾਰ 11 ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਸਟੇਸ਼ਨ ਤੋਂ ਵੱਖ-ਵੱਖ ਪ੍ਰੋਡਿਊਸਰਾਂ/ਹੋਸਟਾਂ ਰਾਹੀਂ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਕੰਪਨੀ ਦੇ ਡਾਇਰੈਕਟਰ ਜਸਵੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਸ ਸਟੇਸ਼ਨ ਦੀ ਮੁੱਖ ਕਵਰੇਜ ਭਾਵੇਂ ਕਿ ਸਾਰੇ ਜੀਟੀਏ ਵਿੱਚ ਹੈ ਪਰੰਤੂ ਬਰੈਂਪਟਨ ਅਤੇ ਮਿੱਸੀਸਾਗਾ ਦੇ ਇਲਾਕੇ ਵਿੱਚ ਰਹਿੰਦੀ ਪੰਜਾਬੀ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਲਈ ਇਹ ਸਟੇਸ਼ਨ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰੇਗਾ।
ਉਨ੍ਹਾਂ ਦੱਸਿਆ ਕਿ ਮਾਂਟ੍ਰਿਆਲ ਵਿੱਚ ਉਨ੍ਹਾਂ ਨੇ 1990 ਵਿੱਚ ਰੇਡੀਓ ਹਮਸਫ਼ਰ ਰਾਹੀਂ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਤਿੰਨ ਸਟੇਸ਼ਨ ਚਲਾ ਰਹੇ ਹਨ, ਜਿਨ੍ਹਾਂ ਵਿੱਚ ਪੰਜਾਬੀ-ਹਿੰਦੀ ਤੋਂ ਇਲਾਵਾ ਫਰੈਂਚ ਭਾਸ਼ਾ ਦੇ ਸਟੇਸ਼ਨ ਵੀ ਸ਼ਾਮਲ ਹਨ।
ਇਸ ਸਟੇਸ਼ਨ ਨੂੰ ਚਲਾਉਣ ਲਈ ਰੇਡੀਓ ਸਟੂਡੀਓ ਬਰੈਂਪਟਨ ਵਿੱਚ ਸਥਾਪਤ ਕੀਤਾ ਗਿਆ ਹੈ। ਜਸਵੀਰ ਸਿੰਘ ਸੰਧੂ ਹੋਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਜੀਟੀਏ ਇਲਾਕੇ ਦੇ ਰੇਡੀਓ ਬਰਾਡਕਾਸਟਿੰਗ ਦੇ ਖੇਤਰ ਨਾਲ ਜੁੜੇ ਬਹੁਤ ਸਾਰੇ ਲੋਕ ਪ੍ਰੋਡਿਊਸਰ/ਹੋਸਟ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਬੜੀ ਜਲਦੀ ਇਹ 1350 ਏਐਮ ਸਟੇਸ਼ਨ ਵੀ ਆਪਣੇ ਭਾਈਚਾਰੇ ਵਿੱਚ ਪ੍ਰਸਿੱਧ ਹੋ ਗਿਆ ਹੈ। ਵੈਸੇ ਵੀ ਪਿਛਲੇ ਚਾਰ ਮਹੀਨਿਆਂ ਤੋਂ ਲੋਕ ਇਸ ਸਟੇਸ਼ਨ ‘ਤੇ ਗੀਤ-ਸੰਗੀਤ ਸੁਣ ਰਹੇ ਸਨ। ਪ੍ਰੰਤੂ ਰੋਜ਼ਾਨਾ ਪ੍ਰੋਗਰਾਮਾਂ ਦੀ ਬਾਕਾਇਦਾ ਸ਼ੁਰੂਆਤ ਹੋ ਗਈ ਹੈ। ਵਧੇਰੇ ਜਾਣਕਾਰੀ ਲਈ www.1350.ca ਨੂੰ ਵਿਜ਼ਿਟ ਕਰੋ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …