Breaking News
Home / ਜੀ.ਟੀ.ਏ. ਨਿਊਜ਼ / ਜਦ ਤੱਕ ਐਨਡੀਪੀ ਦੀ ਵਿੱਤੀ ਹਾਲਤ ਮਜ਼ਬੂਤ ਨਹੀਂ ਹੁੰਦੀ ਜਗਮੀਤ ਨਹੀਂ ਲੈਣਗੇ ਤਨਖਾਹ

ਜਦ ਤੱਕ ਐਨਡੀਪੀ ਦੀ ਵਿੱਤੀ ਹਾਲਤ ਮਜ਼ਬੂਤ ਨਹੀਂ ਹੁੰਦੀ ਜਗਮੀਤ ਨਹੀਂ ਲੈਣਗੇ ਤਨਖਾਹ

ਓਟਵਾ/ਬਿਊਰੋ ਨਿਊਜ਼ : ਜਦੋਂ ਤੱਕ ਐਨਡੀਪੀ ਦੀ ਵਿੱਤੀ ਹਾਲਤ ਮਜ਼ਬੂਤ ਨਹੀਂ ਹੁੰਦੀ ਤਦ ਤੱਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਕੋਈ ਤਨਖਾਹ ਨਹੀਂ ਲੈਣਗੇ। ਫੈਡਰਲ ਐਨਡੀਪੀ ਆਗੂ ਨੂੰ ਇਸ ਲਈ ਕੋਈ ਬੱਝਵੀਂ ਤਨਖਾਹ ਨਹੀਂ ਮਿਲਦੀ ਕਿਉਂਕਿ ਉਹ ਅਜੇ ਕਿਸੇ ਹਲਕੇ ਤੋਂ ਚੁਣੇ ਨਹੀਂ ਗਏ ਹਨ। ਉਨਾਂ ਹੁਣ ਤੱਕ ਕਦੇ ਵੀ ਆਪਣੀ ਪਾਰਟੀ ਤੋਂ ਵੀ ਕੋਈ ਤਨਖਾਹ ਨਹੀਂ ਲਈ ਹੈ। ਨਾ ਹੀ ਉਹ ਉਦੋਂ ਤੱਕ ਕਿਸੇ ਤਰਾਂ ਦਾ ਪੇਅਚੈੱਕ ਲੈਣਾ ਚਾਹੁੰਦੇ ਹਨ ਜਦੋਂ ਤੱਕ ਪਾਰਟੀ ਦੀ ਵਿੱਤੀ ਹਾਲਤ ਥੋੜੀ ਠੀਕ ਨਹੀਂ ਹੋ ਜਾਂਦੀ। ਇਹ ਜਾਣਕਾਰੀ ਉਨਾਂ ਦੇ ਪ੍ਰੈੱਸ ਸਕੱਤਰ ਨੇ ਦਿੱਤੀ।
ਇਹ ਪੁੱਛੇ ਜਾਣ ਉੱਤੇ ਕਿ ਕੁਈਨਜ਼ ਪਾਰਕ ਤੋਂ ਸਿੱਧਾ ਫੈਡਰਲ ਸਿਆਸਤ ਵਿੱਚ ਜਾਣ ਤੋਂ ਲੈ ਕੇ ਹੁਣ ਤੱਕ ਜਗਮੀਤ ਸਿੰਘ ਵੱਲੋਂ ਐਨਡੀਪੀ ਨੂੰ ਕਿੰਨੀ ਡੋਨੇਸ਼ਨ ਦਿੱਤੀ ਗਈ ਹੈ ਤਾਂ ਉਨਾਂ ਦੇ ਪ੍ਰੈੱਸ ਸਕੱਤਰ ਜੇਮਜ਼ ਸਮਿੱਥ ਨੇ ਉਕਤ ਬਿਆਨ ਦਿੱਤਾ। ਇਲੈਕਸ਼ਨਜ਼ ਕੈਨੇਡਾ ਨੂੰ ਜਮਾਂ ਕਰਵਾਈ ਗਈ ਵਿੱਤੀ ਰਿਟਰਨ ਤੋਂ ਇਹ ਸਾਹਮਣੇ ਆਇਆ ਕਿ ਜਗਮੀਤ ਸਿੰਘ ਨੇ ਅਗਸਤ 2016 ਵਿੱਚ ਪਾਰਟੀ ਨੂੰ 10 ਡਾਲਰ ਦਿੱਤੇ ਤੇ 2017 ਵਿੱਚ 5 ਡਾਲਰ ਦਿੱਤੇ, ਉਹ ਵੀ ਆਪਣੀ ਲੀਡਰਸ਼ਿਪ ਕੈਂਪੇਨ ਲਈ ਤੇ 5 ਡਾਲਰ ਪਾਰਟੀ ਨੂੰ ਵੀ ਦਿੱਤੇ। 2015 ਦੀਆਂ ਫੈਡਰਲ ਚੋਣਾਂ ਵਿੱਚ ਐਨਡੀਪੀ ਨੇ ਸਿਰਫ ਇਹੀ ਵਿੱਤੀ ਯੋਗਦਾਨ ਪਾਰਟੀ ਨੂੰ ਦਿੱਤਾ।
ਇਸ ਤੋਂ ਉਲਟ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਹਰ ਮਹੀਨੇ 100 ਡਾਲਰ ਤੋਂ ਵੱਧ ਡੋਨੇਟ ਕੀਤਾ। ਘੱਟੋ ਘੱਟ 2017 ਦੀ ਸ਼ੁਰੂਆਤ ਵਿੱਚ ਤਾਂ ਅਜਿਹਾ ਕੀਤਾ ਗਿਆ। ਇਹ ਖੁਲਾਸਾ ਵੀ ਇਲੈਕਸ਼ਨਜ਼ ਕੈਨੇਡਾ ਦੇ ਰਿਕਾਰਡ ਤੋਂ ਹੋਇਆ। ਪਾਰਲੀਮੈਂਟ ਵਿੱਚ ਆਪਣੇ ਰੁਤਬੇ ਸਦਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਦੀ ਤਨਖਾਹ ਕ੍ਰਮਵਾਰ 350,000 ਡਾਲਰ ਤੇ 260,000 ਡਾਲਰ ਸਾਲਾਨਾ ਹੈ। ਇੱਕ ਐਮਪੀ ਦੀ ਤਨਖਾਹ ਸਾਲ ਦੀ 176,000 ਡਾਲਰ ਹੈ।
ਜਗਮੀਤ ਸਿੰਘ ਕੋਲ ਅਜੇ ਹਾਊਸ ਆਫ ਕਾਮਨਜ ਵਿੱਚ ਕੋਈ ਸੀਟ ਨਹੀਂ ਹੈ ਤੇ ਉਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਉਹ ਸੀਟ ਲਈ ਚੋਣ ਨਹੀਂ ਲੜਨਗੇ। 39 ਸਾਲਾ ਕ੍ਰਿਮੀਨਲ ਡਿਫੈਂਸ ਵਕੀਲ 2011 ਤੋਂ ਲੈ ਕੇ ਪਿਛਲੇ ਸਾਲ ਅਕਤੂਬਰ ਤੱਕ ਓਨਟਾਰੀਓ ਵਿੱਚ ਐਮਪੀਪੀ ਸਨ। ਫੈਡਰਲ ਲੀਡਰਸ਼ਿਪ ਜਿੱਤਣ ਤੋਂ ਬਾਅਦ ਉਨਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਫਿਰ ਕਈ ਮਹੀਨਿਆਂ ਤੱਕ ਇਹ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਕਿ ਪਾਰਟੀ ਆਪਣੇ ਬਿਨਾ ਸੀਟ ਵਾਲੇ ਆਗੂ ਨੂੰ ਕਿਸ ਤਰਾਂ ਅਦਾਇਗੀ ਕਰੇ। ਸਮਿੱਥ ਨੇ ਆਖਿਆ ਕਿ ਇਹ ਵੀ ਤੈਅ ਕੀਤਾ ਗਿਆ ਕਿ ਉਨਾਂ ਦੇ ਆਗੂ ਨੂੰ ਐਮਪੀ ਦੇ ਬਰਾਬਰ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਪਰ ਇਸ ਬਹਾਰ ਵਿੱਚ ਜਗਮੀਤ ਸਿੰਘ ਨੇ ਨਿਯਮਿਤ ਪੇਅਚੈੱਕ ਲੈਣ ਦੇ ਇਰਾਦੇ ਨੂੰ ਤਿਆਗ ਦਿੱਤਾ ਜਦਕਿ ਐਨਡੀਪੀ ਦੀ ਵਿੱਤੀ ਹਾਲਤ ਚੰਗੀ ਹੈ। ਪਾਰਟੀ ਆਪਣੇ ਆਗੂ ਦੇ ਖਰਚੇ ਝੱਲ ਸਕਦੀ ਹੈ, ਜਿਵੇਂ ਉਹ ਕਿਸੇ ਥਾਂ ਦਾ ਦੌਰਾ ਕਰਦੇ ਹਨ ਆਦਿ, ਪਰ ਵੈਸੇ ਜਗਮੀਤ ਸਿੰਘ ਆਪਣੇ ਖਰਚੇ ਆਪ ਚੁੱਕ ਰਹੇ ਹਨ। ਸਮਿੱਥ ਨੇ ਦੱਸਿਆ ਕਿ ਸਾਡੇ ਆਗੂ ਨੇ ਤਨਖਾਹ ਨਾ ਲੈਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਪਾਰਟੀ ਦੀ ਵਿੱਤੀ ਹਾਲਤ ਸੁਧਰ ਨਹੀਂ ਜਾਂਦੀ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …