Breaking News
Home / ਜੀ.ਟੀ.ਏ. ਨਿਊਜ਼ / ਟੈਕਸੀ ਕੈਬ ਡਕੈਤੀ ਮਾਮਲੇ ‘ਚ 4 ਗ੍ਰਿਫ਼ਤਾਰ

ਟੈਕਸੀ ਕੈਬ ਡਕੈਤੀ ਮਾਮਲੇ ‘ਚ 4 ਗ੍ਰਿਫ਼ਤਾਰ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜਨ ਪੁਲਿਸ ਸੈਂਟਰ ਆਫ਼ ਦੀ ਬਿਊਰੋ ਨੇ ਜਾਂਚ ਪੜਤਾਲ ਤੋਂ ਬਾਅਦ ਟੈਕਸੀ ਕੈਬ ਰੌਬਰੀ ਮਾਮਲੇ ‘ਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਆਰੋਪੀਆਂ ‘ਤੇ ਦੋ ਡਕੈਤੀਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਇਨ੍ਹਾਂ ਨੇ ਸਭ ਤੋਂ ਪਹਿਲਾਂ 25 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 2:40 ਵਜੇ ਡਿਕਸੀ ਰੋਡ ਬਰੈਂਪਟਨ ‘ਤੇ ਇਕ ਟੈਕਸੀ ਕੈਬ ਵਾਲੇ ਨਾਲ ਮਾਰ-ਕੁੱਟ ਕੀਤੀ ਅਤੇ ਉਸ ਤੋਂ ਪੈਸੇ ਖੋਹ ਲਏ। ਦੂਜੀ ਘਟਨਾ ਵੀ ਉਸੇ ਸਵੇਰ 3:30 ਵਜੇ ਇਕ ਹੋਰ ਟੈਕਸੀ ਵਾਲੇ ਨਾਲ ਲੁੱਟ-ਖੋਹ ਕੀਤੀ। ਲੁਟੇਰਿਆਂ ਨੇ ਟੈਕਸੀ ਵਾਲੇ ਤੋਂ ਪੈਸੇ ਅਤੇ ਉਸ ਦਾ ਮੋਬਾਇਲ ਵੀ ਖੋਹ ਲਿਆ। ਗ੍ਰਿਫ਼ਤਾਰ ਕੀਤੇ ਗਏ ਚਾਰੇ ਆਰੋਪੀ 14 ਤੋਂ 17 ਸਾਲ ਉਮਰ ਦੇ ਹਨ। ਚਾਰਾਂ ਦੇ ਨਾਬਾਲਗ ਹੋਣ ਕਾਰਨ ਪੁਲਿਸ ਨੇ ਇਨ੍ਹਾਂ ਦੀ ਪਹਿਚਾਣ ਜਾਰੀ ਨਹੀਂ ਕੀਤੀ ਅਤੇ ਇਸ ਦੇ ਨਾਲ ਹੀ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿ ਜੇਕਰ ਉਨ੍ਹਾਂ ਬਾਰੇ ਕੋਈ ਹੋਰ ਜਾਣਕਾਰੀ ਹੈ ਤਾਂ ਉਹ 905-453-2121 ‘ਤੇ ਸੰਪਰਕ ਕਰਕੇ ਇਨ੍ਹਾਂ ਬਾਰੇ ਜਾਣਕਾਰੀ ਦੇ ਸਕਦੇ ਹਨ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …