18 C
Toronto
Monday, September 15, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੀਆਂ ਮੁੱਖ ਟੈਲੀਕੌਮ ਕੰਪਨੀਆਂ ਦਰਮਿਆਨ ਹੋਇਆ ਅਹਿਮ ਸਮਝੌਤਾ

ਕੈਨੇਡਾ ਦੀਆਂ ਮੁੱਖ ਟੈਲੀਕੌਮ ਕੰਪਨੀਆਂ ਦਰਮਿਆਨ ਹੋਇਆ ਅਹਿਮ ਸਮਝੌਤਾ

ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀਆਂ ਮੁੱਖ ਟੈਲੀਕੌਮ ਕੰਪਨੀਆਂ ਵੱਲੋਂ ਐਮਰਜੈਂਸੀ ਰੋਮਿੰਗ ਤੇ ਕਿਸੇ ਵੀ ਤਰ੍ਹਾਂ ਦੀ ਵੱਡੀ ਗੜਬੜੀ (ਇਕਿਉਪਮੈਂਟ ਫੇਲ੍ਹ ਹੋਣ ਵਰਗੀ) ਦੇ ਚੱਲਦਿਆਂ ਆਪਸੀ ਸਹਿਯੋਗ ਕਰਨ ਲਈ ਰਸਮੀ ਸਹਿਮਤੀ ਪ੍ਰਗਟਾਈ।
ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸੈਂਪੇਨ ਨੇ ਮੰਗਲਵਾਰ ਨੂੰ ਵੈਨਕੂਵਰ ਵਿੱਚ ਕੈਬਨਿਟ ਰਟਰੀਟ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਕੰਪਨੀਆਂ ਵਿੱਚ ਇਹ ਸਮਝੌਤਾ ਹੋਇਆ ਹੈ ਕਿ ਜੇ ਕਿਸੇ ਕੰਪਨੀ ਦੇ ਨੈੱਟਵਰਕ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਦੂਜੀਆਂ ਕੰਪਨੀਆਂ ਵੱਲੋਂ ਮਦਦ ਤੇ ਸਹਿਯੋਗ ਕਰਨਾ ਦਾ ਵਾਅਦਾ ਕੀਤਾ ਗਿਆ ਹੈ ਤਾਂ ਕਿ ਕੈਨੇਡੀਅਨ ਆਪਣੇ ਪਿਆਰਿਆਂ ਦੇ ਸੰਪਰਕ ਵਿੱਚ ਰਹਿ ਸਕਣ, 911 ਤੱਕ ਪਹੁੰਚ ਕਰ ਸਕਣ, ਕਾਰੋਬਾਰੀ ਲੈਣਦੇਣ ਬਿਨਾਂ ਅੜਿੱਕਿਆਂ ਦੇ ਕਰ ਸਕਣ।
ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਤਹਿਤ ਕੰਪਨੀਆਂ ਵੱਲੋਂ ਸਪੱਸ਼ਟ ਤੇ ਸਮੇਂ ਸਿਰ ਕਮਿਊਨਿਕੇਸਨ ਮੁਹੱਈਆ ਕਰਵਾਉਣ ਲਈ ਵੀ ਸਮਝੌਤਾ ਕੀਤਾ ਗਿਆ ਹੈ। ਇਹ ਡੀਲ 8 ਜੁਲਾਈ ਨੂੰ ਰੌਜਰਜ਼ ਕਮਿਊਨਿਕੇਸ਼ਨਜ਼ ਇਨਕਾਰਪੋਰੇਸ਼ਨ ਦੀਆਂ ਸੇਵਾਵਾਂ ਵਿੱਚ ਹੋਈ ਗੜਬੜੀ ਕਾਰਨ ਕੀਤਾ ਗਿਆ। ਇਸ ਗੜਬੜੀ ਕਾਰਨ ਕਈ ਮਿਲੀਅਨ ਕੈਨੇਡੀਅਨ ਪ੍ਰਭਾਵਿਤ ਹੋਏ। ਇਸ ਗੜਬੜੀ ਤੋਂ ਬਾਅਦ ਵਾਲੇ ਦਿਨਾਂ ਵਿੱਚ ਸੈਂਪੇਨ ਨੇ ਰੌਜਰਜ਼ ਦੇ ਸੀਈਓਜ਼ ਤੇ ਹੋਰਨਾਂ ਟੈਲੀਕੌਮ ਕੰਪਨੀਆਂ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਬੈਕਅੱਪ ਪਲੈਨ ਤਿਆਰ ਕਰਨ ਲਈ ਦਬਾਅ ਪਾਇਆ ਸੀ ਤੇ ਅਜਿਹਾ ਕਰਨ ਲਈ ਉਨ੍ਹਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ।

 

RELATED ARTICLES
POPULAR POSTS