Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਰਕਾਰ ਵਰਕਿੰਗ ਪਰਿਵਾਰਾਂ ਲਈ ਤਿਆਰ ਕਰ ਰਹੀ ਹੈ ਨਵੀਆਂ ਚਾਈਲਡ ਕੇਅਰ ਸਪੇਸਿਜ-

ਓਨਟਾਰੀਓ ਸਰਕਾਰ ਵਰਕਿੰਗ ਪਰਿਵਾਰਾਂ ਲਈ ਤਿਆਰ ਕਰ ਰਹੀ ਹੈ ਨਵੀਆਂ ਚਾਈਲਡ ਕੇਅਰ ਸਪੇਸਿਜ-

ਬਰੈਂਪਟਨ/ਬਿਊਰੋ ਨਿਊਜ਼ :ਬਰੈਂਪਟਨ ਵਿੱਚ ਵਰਕਿੰਗ ਪਰਿਵਾਰਾਂ ਦੀ ਮਦਦ ਲਈ ਓਨਟਾਰੀਓ ਸਰਕਾਰ ਐਗਨਸ ਟੇਲਰ ਪਬਲਿਕ ਸਕੂਲ ਵਿੱਚ 73 ਚਾਈਲਡ ਕੇਅਰ ਸਪੇਸਿਜ ਕਾਇਮ ਕਰਨ ਵਾਸਤੇ 2.1 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ।
ਇਸ ਨਿਵੇਸ਼ ਦਾ ਐਲਾਨ ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਵੱਲੋਂ ਕੀਤਾ ਗਿਆ। ਇਹ ਨਿਵੇਸ਼ ਫੋਰਡ ਸਰਕਾਰ ਵੱਲੋਂ ਪ੍ਰੋਵਿੰਸ਼ ਭਰ ਵਿੱਚ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਵਾਉਣ ਦੀ ਪ੍ਰਗਟਾਈ ਗਈ ਵਚਨਬੱਧਤਾ ਦਾ ਹੀ ਹਿੱਸਾ ਹੈ।
ਪ੍ਰੋਵਿੰਸ ਵਿੱਚ ਅਰਲੀ ਯੀਅਰਜ਼ ਕੈਪੀਟਲ ਪ੍ਰੋਗਰਾਮ ਰਾਹੀਂ ਮੁਕੰਮਲ ਹੋਣ ਉੱਤੇ ਇਸ ਪ੍ਰੋਜੈਕਟ ਤਹਿਤ ਇੱਕ ਇਨਫੈਂਟ ਰੂਮ, ਇੱਕ ਟੌਡਲਰ ਰੂਮ ਤੇ ਦੋ ਪ੍ਰੀ ਸਕੂਲ ਰੂਮਜ ਮੁਹੱਈਆ ਕਰਵਾਏ ਜਾਣਗੇ। ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਪਿੱਛੇ ਜਿਹੇ ਕੀਤੇ ਗਏ ਐਲਾਨ ਅਨੁਸਾਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਐਗਨਸ ਟੇਲਰ ਪਬਲਿਕ ਸਕੂਲ ਵਿੱਚ ਕੀਤਾ ਜਾਣ ਵਾਲਾ ਇਹ ਪਸਾਰ ਸਕੂਲ ਤੇ ਚਾਈਲਡ ਕੇਅਰ ਸਪੇਸਿਜ ਲਈ ਖਰਚ ਕੀਤੇ ਜਾਣ ਵਾਲੇ 600 ਮਿਲੀਅਨ ਡਾਲਰ ਦਾ ਹਿੱਸਾ ਹੈ। ਸਮੁੱਚੇ ਨਿਵੇਸ ਰਾਹੀਂ 78 ਸਕੂਲਾਂ ਤੇ ਚਾਈਲਡ ਕੇਅਰ ਪ੍ਰੋਜੈਕਟਸ ਦੀ ਮਦਦ ਕੀਤੀ ਜਾਵੇਗੀ।
ਇਸ ਨਿਵੇਸ਼ ਲਈ ਪ੍ਰੋਵਿੰਸ ਵੱਲੋਂ 95 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਜਾਣਗੇ। ਇਨ੍ਹਾਂ ਪੈਸਿਆਂ ਨਾਲ ਓਨਟਾਰੀਓ ਭਰ ਦੇ 55 ਚਾਈਲਡ ਕੇਅਰ ਸੈਂਟਰਜ਼ ਉੱਤੇ ਮੁਰੰਮਤ ਕਰਕੇ ਜਾਂ ਉਨ੍ਹਾਂ ਦਾ ਪਸਾਰ ਕਰਕੇ 3,000 ਚਾਈਲਡ ਕੇਅਰ ਸਪੇਸਿਜ ਕਾਇਮ ਕੀਤੀਆਂ ਜਾਣਗੀਆਂ। ਇਸ ਨਿਵੇਸ਼ ਨਾਲ ਪਰਿਵਾਰਾਂ ਨੂੰ ਆਪਣੇ ਬੱਚਿਆਂ ਲਈ ਵਧੇਰੇ ਬਦਲ ਮਿਲ ਸਕਣਗੇ। ਓਨਟਾਰੀਓ ਭਰ ਵਿੱਚ ਪ੍ਰੋਵਿੰਸ ਵੱਲੋਂ ਕੁੱਲ 40 ਇਨਫੈਂਟ ਰੂਮ (400 ਨਵੀਆਂ ਸਪੇਸਿਜ), 59 ਟੌਡਲਰ ਰੂਮ (885 ਨਵੀਆਂ ਸਪੇਸਿਜ), 71 ਪ੍ਰੀਸਕੂਲ ਰੂਮ(1,704 ਨਵੀਆਂ ਸਪੇਸਿਜ), ਸੱਤ ਫੈਮਿਲੀ ਏਜਰ ਗਰੁੱਪ ਰੂਮ (105 ਨਵੀਆਂ ਸਪੇਸਿਜ਼) ਕਾਇਮ ਕੀਤੀਆਂ ਜਾਣਗੀਆਂ।
ਇਸ ਮੌਕੇ ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਇਸ ਪਾਸੇ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ। ਪਰ ਅਸੀਂ ਪਰਿਵਾਰਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੇ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …