17 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਵਿਨੀਪੈਗ ਵਿਚ 3 ਪੰਜਾਬੀ ਭਾਰ ਤੋਲਕਾਂ ਨੇ ਜਿੱਤੇ ਸੋਨ ਤਮਗੇ

ਵਿਨੀਪੈਗ ਵਿਚ 3 ਪੰਜਾਬੀ ਭਾਰ ਤੋਲਕਾਂ ਨੇ ਜਿੱਤੇ ਸੋਨ ਤਮਗੇ

ਐਬਟਸਫੋਰਡ : ਵਿੰਨੀਪੈਗ ਵਿਖੇ ਹੋਈ ਕੈਨੇਡੀਅਨ ਕੌਮੀ ਪਾਵਰ ਲਿਫਟਿੰਗ ਅਤੇ ਬੈਂਚ ਪ੍ਰੈੱਸ ਚੈਪੀਅਨਸ਼ਿਪ ਦੇ ਮੁਕਾਬਲਿਆਂ ‘ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਤਿੰਨ ਪੰਜਾਬੀ ਭਾਰ ਤੋਲਕਾਂ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਵਰਗ ਦੇ ਕੈਨੇਡਾ ਭਰ ਚੋਂ ਭਾਰ ਤੋਲਕਾਂ ਨੇ ਹਿੱਸਾ ਲਿਆ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਲਾਲਪੁਰਾ ਦੇ ਜੰਮਪਲ ਨਰਿੰਦਰਜੀਤ ਸਿੰਘ ਸਿੱਧੂ ਨੇ ਓਪਨ 66 ਕਿਲੋ ਭਾਰ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਤਗਮਾ ਹਾਸਲ ਕੀਤਾ। ਕਿੱਤੇ ਵਜੋਂ ਜੇਲ੍ਹ ਅਧਿਕਾਰੀ 33 ਸਾਲਾ ਸੁਮੀਤ ਸ਼ਰਮਾ ਨੇ 93 ਕਿੱਲੋ ਭਾਰ ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ। ਸੁਮੀਤ ਸ਼ਰਮਾ ਮਈ ਵਿਚ ਚੈਕ ਰੀਪਬਲਿਕ ਵਿਖੇ ਹੋ ਰਹੀ ਵਰਲਡ ਪਾਵਰਲਿਫਟਿੰਗ ਚੈਪੀਅਨਸ਼ਿਪ ਵਿਚ ਹਿੱਸਾ ਲਵੇਗਾ। ਫਗਵਾੜਾ ਨੇੜਲੇ ਪਿੰਡ ਭੁਲੀਰਾਈ ਨਾਲ ਸਬੰਧਿਤ ਹੋਣਹਾਰ ਗੱਭਰੂ ਸਤਵੀਰ ਸਿੰਘ ਰਾਏ ਨੇ ਜੂਨੀਅਰ 66 ਕਿੱਲੋ ਭਾਰ ਵਰਗ ਵਿਚ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਹੈ। ਤਿੰਨੇ ਭਾਰ ਤੋਲਕਾਂ ਨੂੰ ਇਸ ਸ਼ਾਨਦਾਰ ਜਿੱਤ ‘ਤੇ ਦੇਸ਼-ਵਿਦੇਸ਼ ਤੋਂ ਵਧਾਈਆਂ ਮਿਲ ਰਹੀਆਂ ਹਨ।

RELATED ARTICLES
POPULAR POSTS