ਸਕਾਰਬਰੋ : ਲੰਘੇ ਦਿਨੀਂ ਸਕਾਰਬਰੋ ਵਿੱਚ ਇੱਕ 17 ਸਾਲਾ ਲੜਕੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਘਟਨਾ ਦੁਪਹਿਰੇ 3:43 ਉੱਤੇ ਗਿਲਡਰ ਡਰਾਈਵ ਤੇ ਐਗਲਿੰਟਨ ਐਵਨਿਊ ਈਸਟ ਏਰੀਆ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਪੰਜ ਟੀਨੇਜਰਜ਼ ਨੂੰ ਇਲਾਕੇ ਤੋਂ ਭੱਜਕੇ ਜਾਂਦਿਆਂ ਵੇਖਿਆ ਗਿਆ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਹ ਟੀਨੇਜਰਜ ਮਸਕੂਕ ਸਨ ਜਾਂ ਗੋਲੀਆਂ ਦੀ ਆਵਾਜ਼ ਸੁਣਨ ਤੋਂ ਬਾਅਦ ਭੱਜ ਰਹੇ ਸਨ। ਅਜੇ ਤੱਕ ਕਿਸੇ ਮਸ਼ਕੂਕ ਦਾ ਵੇਰਵਾ ਵੀ ਜਾਰੀ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜ਼ਖਮੀ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਲਾਕੇ ਦੀ ਜਾਂਚ ਕੀਤੇ ਜਾਣ ਦੌਰਾਨ ਇਸ ਵਾਰਦਾਤ ਦੇ ਨੇੜੇ ਸਥਿਤ ਗਲੈਨ ਰੇਵੀਨ ਜੂਨੀਅਰ ਪਬਲਿਕ ਸਕੂਲ ਨੂੰ ਹੋਲਡ ਤੇ ਸਕਿਓਰ ਤਹਿਤ ਰੱਖਿਆ ਗਿਆ ਪਰ ਕੁੱਝ ਸਮੇਂ ਬਾਅਦ ਇਹ ਹੁਕਮ ਵਾਪਿਸ ਲੈ ਲਏ ਗਏ।ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਕਾਰਬਰੋ ‘ਚ ਗੋਲੀਆਂ ਮਾਰ ਕੇ 17 ਸਾਲਾ ਲੜਕੇ ਦਾ ਕੀਤਾ ਗਿਆ ਕਤਲ
RELATED ARTICLES