Breaking News
Home / ਜੀ.ਟੀ.ਏ. ਨਿਊਜ਼ / ਦੋ ਵੱਡੀਆਂ ਸਖ਼ਸ਼ੀਅਤਾਂ ‘ਪਰਵਾਸੀ’ ਦੇ ਵਿਹੜੇ

ਦੋ ਵੱਡੀਆਂ ਸਖ਼ਸ਼ੀਅਤਾਂ ‘ਪਰਵਾਸੀ’ ਦੇ ਵਿਹੜੇ

ਲੰਘਿਆ ਮੰਗਲਵਾਰ ਇਕ ਇਤਿਹਾਸਕਦਿਨ ਸੀ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਗੋਲਡਨਸਟਾਰ ਦੇ ਨਾਂ ਨਾਲਜਾਣੇ ਜਾਂਦੇ ਸਿਰਮੌਰ ਪੰਜਾਬੀ ਗਾਇਕ ਮਲਕੀਤ ਸਿੰਘ, ਅਦਾਰਾ’ਪਰਵਾਸੀ’ ਦੇ ਦਫਤਰ ਪਹੁੰਚੇ ਅਤੇ ਪਹਿਲੀਵਾਰ ਇਕ ਦੂਜੇ ਨੂੰ ਮਿਲੇ।
ਪਰਵਾਸੀ ਦੇ ਮੁਖੀ ਰਜਿੰਦਰ ਸੈਣੀਹੋਰਾਂ ਮੁਤਾਬਕ ਗਾਇਕ ਮਲਕੀਤ ਸਿੰਘ, ਜੋ ਇਨ੍ਹੀਂ ਦਿਨੀਂ ਕੈਨੇਡਾ ਆਏ ਹੋਏ ਹਨ, ਏਬੀਪੀ ਸਾਂਝਾ ਚੈਨਲ’ਤੇ ਟੀਵੀ ਇੰਟਰਵਿਊ ਲਈਅਦਾਰਾ’ਪਰਵਾਸੀ’ ਦੇ ਸਟੂਡੀਓ ਪਹੁੰਚੇ ਹੋਏ ਸਨ।ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੁਝ ਸਮੇਂ ਬਾਅਦਹਰਜੀਤ ਸਿੰਘ ਸੱਜਣ ਵੀਟੀਵੀ ਇੰਟਰਵਿਊ ਲਈ ਪਹੁੰਚ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਮਿਲਣਲਈਰੁਕ ਗਏ। ਮਲਕੀਤ ਸਿੰਘ ਹੋਰਾਂ ਦਾਕਹਿਣਾ ਸੀ ਕਿ ਉਹ ਆਪਭਾਵੇਂ ਇੰਗਲੈਂਡ ਵਿੱਚ ਰਹਿੰਦੇ ਹਨ। ਪ੍ਰੰਤੂ ਉਨ੍ਹਾਂ ਨੂੰ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਵਿੱਚ ਵਸਦੇ ਪੰਜਾਬੀਆਂ ਨੂੰ ਹਰਜੀਤ ਸਿੰਘ ਸੱਜਣ ‘ਤੇ ਉਨ੍ਹਾਂ ਦੀਪ੍ਰਾਪਤੀਲਈਮਾਣ ਹੈ। ਉਨ੍ਹਾਂ ਦੀਲੰਮੇਂ ਸਮੇਂ ਤੋਂ ਉਨ੍ਹਾਂ ਨੂੰ ਮਿਲਣਦੀ ਇੱਛਾ ਸੀ।
ਓਧਰਜਦੋਂ ਰੱਖਿਆ ਮੰਤਰੀ ਸੱਜਣ ਹੋਰੀਂ ਅਦਾਰਾ’ਪਰਵਾਸੀ’ ਦੇ ਦਫਤਰ ਪਹੁੰਚੇ ਤਾਂ ਉਹ ਵੀਅਚਾਨਕਮਲਕੀਤ ਸਿੰਘ ਹੋਰਾਂ ਨੂੰ ਦੇਖ ਕੇ ਬੇਹੱਦ ਖੁਸ਼ ਹੋਏ। ਉਨ੍ਹਾਂ ਨੇ ਮਲਕੀਤ ਸਿੰਘ ਹੋਰਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਗੀਤਾਂ ਦੇ ਬਹੁਤ ਪ੍ਰਸੰਸ਼ਕ ਹਨ।ਉਨ੍ਹਾਂ ਕਿਹਾ ਕਿ ਫੌਜ ਦੀ ਨੌਕਰੀ ਦੌਰਾਨ ਵੀ ਉਹ ਆਪਣੇ ਸਾਥੀਆਂ ਸਮੇਤਉਨ੍ਹਾਂ ਦੇ ਗੀਤ ਸੁਣਦੇ ਸਨ, ਜੋ ਉਨ੍ਹਾਂ ਦਾਖੂਬ ਮਨੋਰੰਜਨ ਕਰਦੇ ਸਨ। ਰੱਖਿਆ ਮੰਤਰੀ ਸੱਜਣ ਨੇ ਤੁਰੰਤ ਮਲਕੀਤ ਸਿੰਘ ਹੋਰਾਂ ਨਾਲ ਖਿੱਚੀ ਤਸਵੀਰ ਨੂੰ ਅਤੇ ਇਸ ਮਿਲਣੀ ਨੂੰ ਟਵੀਟਕੀਤਾਅਤੇ ਅਦਾਰਾ’ਪਰਵਾਸੀ’ਦਾ ਇਸ ਮਿਲਣੀਲਈ ਧੰਨਵਾਦ ਵੀਕੀਤਾ।
ਦੋਹਾਂ ਨੇ ਇਕ ਦੂਜੇ ਨੂੰ ‘ਦਸਤਾਰ’ਦੀ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਵਧਾਉਣਲਈਸ਼ਲਾਘਾਵੀਕੀਤੀ। ਇਸ ਤੋਂ ਇਲਾਵਾਵੀ ਪੰਜਾਬੀਆਂ ਵੱਲੋਂ ਵਿਸ਼ਵਭਰ ਵਿੱਚ ਕੀਤੀਆ ਜਾ ਰਹੀਆਂ ਵੱਡੀਆਂ ਪ੍ਰਾਪਤੀਆਂ ‘ਤੇ ਖੁਸ਼ੀ ਪ੍ਰਗਟਕੀਤੀ।ਮਲਕੀਤ ਸਿੰਘ ਹੋਰਾਂ ਦੱਸਿਆ ਕਿ ਉਹ ਦੁਨੀਆ ਦੇ 64 ਮੁਲਕਾਂ ਵਿੱਚ ਹੁਣ ਤੱਕ ਦਸਤਾਰਪਾ ਕੇ ਸਟੇਜ’ਤੇ ਸ਼ੋਅਕਰ ਚੁੱਕੇ ਹਨ।ਉਨ੍ਹਾਂ ਨੇ ਹਮੇਸ਼ਾ ਸਿੱਖ ਹੋਣ’ਤੇ ਮਾਣਮਹਿਸੂਸਕੀਤਾ ਹੈ।ਰਜਿੰਦਰ ਸੈਣੀਹੋਰਾਂ ਨੇ ਇਨ੍ਹਾਂ ਦੋਵਾਂ ਹਸਤੀਆਂ ਦੀਮਿਲਣੀ’ਤੇ ਖੁਸ਼ੀ ਪ੍ਰਗਟਕੀਤੀਅਤੇ ਕਿਹਾ ਕਿ ਉਨ੍ਹਾਂ ਲਈਵੀਜੀਵਨਦੀ ਇਹ ਇਕ ਇਤਿਹਾਸਕਪ੍ਰਾਪਤੀ ਹੈ ਕਿ ਇਹ ਦੋਵੇਂ ਵੱਡੀਆਂ ਸਖ਼ਸ਼ੀਅਤਾਂ ਉਨ੍ਹਾਂ ਦੇ ਵਿਹੜੇ ਵਿੱਚ ਇਕੱਠੇ ਹੋਏ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …