Breaking News

ਗ਼ਜ਼ਲ

ਰਸ਼ੀਦਨਦੀਮ
ਵੇਖੋ ਕੈਸੀ ਗੱਲ ਵਿਸਾਰੀਲੋਕਾਂ ਨੇ।
ਉੱਡ ਜਾਣਾ ਏ ਮਾਰਉਡਾਰੀਲੋਕਾਂ ਨੇ।

ਇੱਕ-ਮਿੱਕ ਹੋ ਕੇ ਬਹਿਣਨਾ ਦਿੱਤਾ ਲੋਕਾਂ ਨੂੰ,
ਰੋਜ਼ ਨਵੀਂ ਇੱਕ ਕੰਧ ਉਸਾਰੀਲੋਕਾਂ ਨੇ।

ਲੰਘਗੀਇਸ਼ਕਝਨਾਂ ਦੇ ਕੰਡੇ ਸਾਰੀਉਮਰ,
ਲਾਉਣਨਾ ਦਿੱਤੀ ਸਾਨੂੰਤਾਰੀਲੋਕਾਂ ਨੇ।

ਹਰਪਾਸੇ ਈਮਾਨਦੀ ਦੌਲਤ ਵੰਡੀ ਏ,
ਆਪਣੇ ਆਪ ਤੋਂ ਵੀ ਇੰਨਕਾਰੀ ਲੋਕਾਂ ਨੇ।

ਹਰਮਨਸੂਰ ਨੂੰ ਸੂਲੀਚਾੜ੍ਹ ਕੇ ਛੱਡਿਆ ਏ,
ਮੌਲਵੀਆਂ ਤੇ ਕੁਝ ਦਰਬਾਰੀਲੋਕਾਂ ਨੇ।

ਸੱਚ ਦੀਵਾ’ਨਹੀਂ ਲੱਗਣ ਦਿੱਤੀ ਲੋਕਾਂ ਨੂੰ,
ਸਾਡੇ ਸ਼ਹਿਰ ਦੇ ਕੁਝ ਅਖ਼ਬਾਰੀਲੋਕਾਂ ਨੇ।

ਰਹਿ ਗਏ ਖੜੇ ਕਤਾਰਾਂ ਅੰਦਰ ਯਾਰ’ਨਦੀਮ’
ਆਉਣਨਾ ਦਿੱਤੀ ਸਾਡੀਵਾਰੀਲੋਕਾਂ ਨੇ।

Check Also

BREAST CANCER

What is Breast Cancer? : Breast cancer is one of the most prevalent types of …