ਮਹਿੰਦਰ ਸਿੰਘ ਵਾਲੀਆ
ਕੋਲੈਸਟਰੋਲ ਇਕ ਰਸਾਇਣ ਹੈ ਜੋ ਲੀਵਰ ਪੈਦਾ ਕਰਦਾ ਹੈ ਅਤੇ ਸਰੀਰ ਦੀਆਂ ਅਨੇਕਾਂ ਗਤੀਵਿਧੀਆਂ ਲਈ ਲੋੜੀਂਦਾ ਹੈ। ਇਸ ਤੋਂ ਬਿਨਾ ਕੋਈ ਸੈਲ, ਹੱਡੀਆਂ ਦਾ ਢਾਂਚਾ, ਯਾਦਸ਼ਕਤੀ, ਦਿਮਾਗੀ ਕ੍ਰਿਆਵਾਂ, ਹਾਰਮੋਨ ਦਾ ਬਣਨਾ, ਸੈਕਸ, ਆਦਿ ਸੰਭਵ ਨਹੀਂ ਹਨ।
ਇਹ ਧਾਰਨਾ ਬਹੁਤ ਪ੍ਰਚਲਤ ਹੈ ਕਿ ਇਕ ਕੋਲੈਸਟਰੋਲ ਐਲ.ਡੀ.ਐਲ. ਮਾੜਾ ਹੁੰਦਾ ਹੈ। ਦੂਜੀ ਕਿਸਮ ਦਾ ਐਚ.ਡੀ.ਐਲ. ਚੰਗਾ ਹੁੰਦਾ ਹੈ, ਪ੍ਰੰਤੂ ਇਹ ਧਾਰਨਾ ਗਲਤ ਹੈ, ਕਿਉਂਕਿ ਕੋਲੈਸਟਰੋਲ ਦਾ ਕੇਵਲ ਇਕੋ ਹੀ ਰਸਾਇਣਕ ਫਾਰਮੂਲਾ ਹੈ। ਇਥੋਂ ਤਕ ਕਿ ਸਾਡੇ ਕੋਲੈਸਟਰੋਲ ਦੇ ਮਾਪਣ ਦਾ ਕੋਈ ਸਾਰਥਿਕ ਢੰਗ ਨਹੀਂ ਹੈ। ਕੇਵਲ ਅੰਦਾਜ਼ਾ ਹੀ ਲਗਦਾ ਹੈ। ਲੀਵਰ ਸਰੀਰ ਨੂੰ ਲੋੜੀਂਦੀ ਮਾਤਰਾ ਲਗਭਗ 80 ਪ੍ਰਤੀਸ਼ਤ ਭਾਗ ਬਨਾਉਂਦਾ ਹੈ। ਬਾਕੀ ਬਾਹਰੀ ਮਾਸਾਹਾਰੀ ਭੋਜਨ ਤੋਂ ਖਾ ਕੇ ਮਿਲਦਾ ਹੈ। ਜਿਵੇਂ ਅੰਡਾ, ਮੀਟਾ, ਮੱਛੀ, ਦੁੱਧ ਜਾਂ ਇਸ ਤੋਂ ਬਣੇ ਪਦਾਰਥ।
ਵਿਸ਼ਵ ਵਿਚ 2015 ਵਿਚ 56 ਮਿਲੀਅਨ ਮੌਤਾਂ ਹੋਈਆਂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਅਰਥਾਤ 15 ਮਿਲੀਅਨ ਮੌਤਾਂ ਦਿਲ ਦੇ ਰੋਗ ਅਤੇ ਸਟਰੋਕ ਕਾਰਨ ਹੋਈਆਂ।
1950 ਈ: ਵਿਚ ਡਾ. ਐਨਸਿਲ ਨੇ ਇਕ ਖੋਜ ਦੁਆਰਾ ਸਿੱਧ ਕੀਤਾ ਕਿ ਕੋਲੈਸਟਰੋਲ ਦੀ ਵੱਧ ਮਾਤਰਾ ਦਿਲ ਰੋਗਾਂ ਲਈ ਜ਼ਿੰਮੇਵਾਰ ਹੈ। ਇਹ ਰਸਾਇਣ ਆਰਟਰੀਸ ਵਿਚ ਰੁਕਾਵਟ ਪੈਦਾ ਕਰਦਾ ਹੈ। ਲਹੂ ਦੇ ਦੌਰੇ ਵਿਚ ਵਿਗਾੜ ਆ ਜਾਂਦਾ ਹੈ। ਦਿਲ ਨੂੰ ਪੂਰਾ ਖੂਨ ਨਹੀਂ ਪਹੁੰਚਦਾ ਅਤੇ ਮੌਤ ਹੋ ਜਾਂਦੀ ਹੈ। ਬਚਾਓ ਲਈ ਕੋਲੈਸਟਰੋਲ ਘੱਟ ਕਰਨ ਦੀਆਂ ਮਹਿੰਗੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪ੍ਰੰਤੂ ਪਿਛਲੇ ਕਈ ਦਹਾਕਿਆਂ ਤੋਂ ਇਸ ਧਾਰਨਾ ਉੱਤੇ ਕਿੰਤੂ-ਪ੍ਰੰਤੂ ਹੋ ਰਿਹਾ ਹੈ। ਕਈ ਡਾਕਟਰ ਇਸ ਖੋਜ ਵਿਚ ਲੱਗੇ ਹੋਏ ਹਨ ਕਿ ਕੀ ਵੱਧ ਕੋਲੈਸਟਰੋਲ ਅਤੇ ਦਿਲ ਦੇ ਰੋਗਾਂ ਦਾ ਕੋਈ ਸਬੰਧ ਹੈ। ਜ਼ਿਆਦਾ ਸਬੂਤ ਸਿੱਧ ਕਰਦੇ ਹਨ ਕਿ ਇਨ੍ਹਾਂ ਦੋਨਾ ਦਾ ਕੋਈ ਸਬੰਧ ਨਹੀਂ ਹੈ।
ਸਬੂਤਾਂ ਦਾ ਵੇਰਵਾ
1. ਅਮਰੀਕਾ ਦੇ ਸਿਹਤ ਵਿਭਾਗ ਵੱਲੋਂ ਹਦਾਇਤਾਂ :-
1980 ਵਿਚ ਯੂ.ਐਸ.ਏ. ਦੀ ਸਰਕਾਰ ਨੇ ਫੈਸਲਾ ਕੀਤਾ ਕਿ ਖੇਤੀਬਾੜੀ ਮਹਿਕਮਾ ਅਤੇ ਸਿਹਤ ਵਿਭਾਗ ਮਿਲ ਕੇ ਹਰ ਪੰਜ ਸਾਲ ਬਾਅਦ ਮੁਲਕ ਦੀ ਸਿਹਤ ਨੂੰ ਮੁੱਖ ਰਖ ਕੇ ਭੋਜਨ ਸਬੰਧੀ ਹਦਾਇਤਾਂ ਜਾਰੀ ਕਰਿਆ ਕਰੇਗੀ।
2015-2020 ਦੇ ਸਮੇਂ ਲਈ ਜਾਰੀ ਕੀਤੀਆਂ ਕਈ ਹਦਾਇਤਾਂ ਹੈਰਾਨੀਜਨਕ ਹਨ। ਨਵੀਆਂ ਹਦਾਇਤਾਂ ਅਨੁਸਾਰ ਕੋਲੈਸਟਰੋਲ ਦਾ ਦਿਲ ਦੇ ਰੋਗਾਂ ਨਾਲ ਕੋਈ ਸਬੰਧ ਨਹੀਂ ਹੈ। ਕੋਈ ਮਾੜਾ ਜਾਂ ਚੰਗਾ ਕੋਲੈਸਟਰੋਲ ਨਹੀਂ ਹੁੰਦਾ। ਇਸ ਦੇ ਸੇਵਨ ਦੀ ਮਾਤਰਾ ਤਹਿ ਨਹੀਂ ਕੀਤੀ ਜਾ ਸਕਦੀ। ਵੱਧ ਕੋਲੈਸਟਰੋਲ ਵਾਲੇ ਭੋਜਨ ਅੰਡਾ, ਬਟਰ, ਅਰਜਨ ਮੀਟ, ਚੀਜ਼ ਆਦਿ ਸੀਮਤ ਮਾਤਰਾ ਵਿਚ ਖਾਦੇ ਜਾ ਸਕਦੇ ਹਨ। ਕੋਲੈਸਟਰੋਲ ਘਟ ਕਰਨ ਦੀਆਂ ਦਵਾਈਆਂ ਦੀ ਕੋਈ ਭੂਮਿਕਾ ਨਹੀਂ ਹੈ। ਵਾਧੂ ਖੰਡ ਅਤੇ ਵਾਧੂ ਨਮਕ ਦੀ ਮਾਤਰਾ ਖਾਣ ਤੋਂ ਚਿਤਾਵਨੀ ਦਿੱਤੀ ਗਈ ਹੈ।
2. ਦਿਲ ਦੇ ਰੋਗ ਕਾਰਨ ਹੁੰਦੀਆਂ ਮੌਤਾਂ ਵਾਲੇ 75 ਪ੍ਰਤੀਸ਼ਤ ਰੋਗੀਆਂ ਵਿਚ ਕੋਲੈਸਟਰੋਲ ਦੀ ਮਾਤਰਾ ਨਾਰਮਲ ਹੁੰਦੀ ਹੈ।
3. ਕੁੱਝ ਮੁਲਕਾਂ ਵਿਚ ਆਮ ਲੋਕਾਂ ਦੀ ਕੋਲੈਸਟਰੋਲ ਦੀ ਔਸਤਨ ਵਧ ਹੈ, ਪ੍ਰੰਤੂ ਦਿਲ ਦੇ ਰੋਗਾਂ ਨਾਲ ਮਰਨ ਵਾਲਿਆਂ ਦੀ ਗ੍ਰਿਫਤਾਰੀ ਘਟ ਹੈ।
4. ਇਹ ਰਸਾਇਣ ਸਰੀਰ ਲਈ ਬਹੁਤ ਜ਼ਰੂਰੀ ਹੈ। ਲੀਵਰ ਆਪ ਬਨਾਉਂਦਾ ਹੈ। ਕਿਸੀ ਬਾਹਰਲੇ ਭੋਜਨ ਉੱਤੇ ਨਿਰਭਰ ਨਹੀਂ ਕਰਦਾ।
5. ਭੋਜਨ ਰਾਹੀਂ ਖਾਧਾ ਭੋਜਨ ਖੂਨ ਵਿਚ ਕੋਲੈਸਟਰੋਲ ਦੀ ਮਾਤਰਾ ਨਹੀਂ ਵਧਾਉਂਦਾ।
6. ਖੂਨ ਵਿਚ ਇਸ ਰਸਾਇਣ ਦੀ ਮਾਤਰਾ ਜੀਨਸ ਉੱਤੇ ਨਿਰਭਰ ਕਰਦੀ ਹੈ।
7. 2016 ਵਿਚ ਡਾਕਟਰ ਨਿਸ਼ਾਰ ਨੇ ਸਿੱਧ ਕੀਤਾ ਕਿ ਕੋਲੈਸਟਰੋਲ ਘਟ ਕਰਨ ਵਾਲੀਆਂ ਦਵਾਈਆਂ ਬੋਰਾਸ ਹਨ। ਵਧਦੀ ਉਮਰ ਨਾਲ ਸਰੀਰ ਵਿਚ ਇਸ ਰਸਾਇਣ ਦੀ ਮਾਤਰਾ ਘਟ ਨਹੀਂ ਹੋ ਜਾਂਦੀ ਹੈ, ਜਦਕਿ ਦਿਲ ਦੇ ਰੋਗਾਂ ਮਰਨ ਵਾਲਿਆਂ ਦੀ ਗਿਣਤੀ ਵਧਦੀ ਹੈ।
ਉਪਰੋਕਤ ਤੱਥਾਂ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਲਹੂ ਵਿਚ ਵੱਧ ਕੋਲੈਸਟਰੋਲ ਦੀ ਮਾਤਰਾ ਬਾਰੇ ਬਹੁਤ ਭੰਬਲਭੂਸਾ ਹੈ, ਜਿਥੇ ਯੂ.ਐਸ.ਏ. ਵਰਗੇ ਦੇਸ਼ ਵਿਚ ਇਹ ਕੋਈ ਮੁੱਦਾ ਨਹੀਂ ਸਮਝਿਆ ਜਾਂਦਾ। ਉਥੇ ਵਿਸ਼ਵ ਦੇ ਬਾਕੀ ਮੁਲਕਾਂ ਵਿਚ ਇਸ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਮਾਹਰਾਂ ਅਨੁਸਾਰ ਦਵਾਈਆਂ ਬਨਾਉਣ ਵਾਲੀਆਂ ਸ਼ਕਤੀਸ਼ਾਲੀ ਅਤੇ ਅਮੀਰ ਕੰਪਨੀਆਂ ਇਕ ਬਹੁਤ ਵੱਡਾ ਰੋੜਾ ਹਨ। ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਸਬੰਧੀ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ।
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਂਪਟਨ (ਕੈਨੇਡਾ) 647-856-4280
Check Also
ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …