Breaking News
Home / ਜੀ.ਟੀ.ਏ. ਨਿਊਜ਼ / ਅਫਰੀਕਾ ਬਾਰੇ ਟਿੱਪਣੀ ਕਿਸੇ ਦਾ ਦਿਲ ਦੁਖਾਉਣ ਲਈ ਨਹੀਂ ਸੀ ਕੀਤੀ : ਫਰੀਲੈਂਡ

ਅਫਰੀਕਾ ਬਾਰੇ ਟਿੱਪਣੀ ਕਿਸੇ ਦਾ ਦਿਲ ਦੁਖਾਉਣ ਲਈ ਨਹੀਂ ਸੀ ਕੀਤੀ : ਫਰੀਲੈਂਡ

ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਜਦੋਂ ਉਨ੍ਹਾਂ ਅਫਰੀਕੀ ਲੋਕਾਂ ਲਈ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਆਪਣੀ ਜਮਹੂਰੀਅਤ ਲਈ ਮਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ, ਤਾਂ ਉਨ੍ਹਾਂ ਦਾ ਇਰਾਦਾ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ। ਉਨ੍ਹਾਂ ਸਗੋਂ ਆਖਿਆ ਕਿ ਕੈਨੇਡਾ ਇਸ ਮਹਾਂਦੀਪ ਲਈ ਮਦਦ ਵਿੱਚ ਹੋਰ ਵਾਧਾ ਕਰ ਸਕਦਾ ਹੈ।
ਸੋਮਵਾਰ ਨੂੰ ਫਰੀਲੈਂਡ ਨੇ ਆਖਿਆ ਕਿ ਜੇ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਕਿਸੇ ਨੂੰ ਤਕਲੀਫ ਹੋਈ ਹੋਵੇ ਤਾਂ ਉਹ ਮੁਆਫੀ ਮੰਗਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵਾਸ਼ਿੰਗਟਨ ਵਿੱਚ ਭਾਸ਼ਣ ਦਿੰਦਿਆਂ ਫਰੀਲੈਂਡ ਨੇ ਸਾਰੇ ਜਮਹੂਰੀ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਵਪਾਰ ਤੇ ਐਨਰਜੀ ਸਬੰਧਾਂ ਰਾਹੀਂ ਇੱਕ ਦੂਜੇ ਦੇ ਹੋਰ ਨੇੜੇ ਆਉਣ ਕਿਉਂਕਿ ਦੁਨੀਆ ਭਰ ਵਿੱਚ ਮਾਹੌਲ ਥੋੜ੍ਹਾ ਖਰਾਬ ਚੱਲ ਰਿਹਾ ਹੈ ਤੇ ਕਈ ਦੇਸ਼ਾਂ ਵੱਲੋਂ ਦੂਜੇ ਜਮਹੂਰੀ ਦੇਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ।
ਇਸ ਤੋਂ ਬਾਅਦ ਹੋਏ ਸਵਾਲ ਜਵਾਬ ਸ਼ੈਸ਼ਨ ਵਿੱਚ ਐਫਰੀਕਨ ਡਿਵੈਲਪਮੈਂਟ ਬੈਂਕ ਲਈ ਕੰਮ ਕਰਨ ਵਾਲੇ ਵਿਅਕਤੀ ਨੇ ਪੁੱਛਿਆ ਕਿ ਪੱਛਮੀਂ ਮੁਲਕਾਂ ਵੱਲੋਂ ਮਦਦ ਸਿਰਫ ਯੂਕਰੇਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਇਰਾਦੇ ਨਾਲ ਹੀ ਕੀਤੇ ਜਾਣ ਦਾ ਇਰਾਦਾ ਹੈ। ਇਸ ਵਿਅਕਤੀ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ। ਉਸ ਨੇ ਇਹ ਵੀ ਆਖਿਆ ਕਿ ਇਸ ਨਾਲ ਮਹਾਂਦੀਪ ਵਿੱਚ ਰੂਸ ਦਾ ਦਬਦਬਾ ਹੀ ਵਧੇਗਾ।
ਫਰੀਲੈਂਡ ਨੇ ਆਖਿਆ ਕਿ ਪੱਛਮੀ ਦੇਸ਼ਾਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਹ ਸਿੱਧ ਹੋ ਸਕੇ ਕਿ ਅਸੀਂ ਸੱਚਮੁੱਚ ਭਾਈਵਾਲ ਹਾਂ। ਪਰ ਉਨ੍ਹਾਂ ਇਹ ਵੀ ਆਖਿਆ ਕਿ ਇਹ ਅਫਰੀਕੀ ਮੁਲਕਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣਾ ਰਾਹ ਆਪ ਚੁਣਨ।
ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਹ ਅਚਨਚੇਤੀ ਹੀ ਰੂਸ ਦੇ ਰਾਹ ਵਿੱਚ ਆ ਜਾਣਗੇ। ਉਨ੍ਹਾਂ ਅੱਗੇ ਆਖਿਆ ਕਿ ਆਪਣੀ ਜਮਹੂਰੀਅਤ ਦੀ ਰਾਖੀ ਉਸ ਸੂਰਤ ਵਿੱਚ ਹੀ ਹੁੰਦੀ ਹੈ ਜੇ ਲੋਕ ਆਪਣੇ ਦੇਸ ਲਈ ਮਰ ਮਿਟਣ ਵਾਸਤੇ ਤਿਆਰ ਹੋਣ। ਇਸ ਤਰ੍ਹਾਂ ਦੀ ਬਿਆਨਬਾਜ਼ੀ ਉੱਤੇ ਕਈ ਬੁੱਧੀਜੀਵੀਆਂ ਵੱਲੋਂ ਇਤਰਾਜ ਪ੍ਰਗਟਾਇਆ ਗਿਆ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …