23.1 C
Toronto
Saturday, June 27, 2026
spot_img
Homeਪੰਜਾਬਕਾਂਗਰਸੀ ਵਿਧਾਇਕ ਆਦੀਆ ਨੇ ਲਾਇਆ ਧਰਨਾ

ਕਾਂਗਰਸੀ ਵਿਧਾਇਕ ਆਦੀਆ ਨੇ ਲਾਇਆ ਧਰਨਾ

ਦਿੱਲੀ ਤੋਂ ਆਈ ਉਡਾਣ ਦਾ ਸਵਾਗਤ ਕਰਨ ਪੁੱਜੇ ਸ਼ਾਮਚੁਰਾਸੀ ਤੋਂ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਨੇ ਪੰਜਾਬ ਪੁਲਿਸ ‘ਤੇ ਦੁਰਵਿਵਹਾਰ ਦੇ ਦੋਸ਼ ਲਾਉਂਦੇ ਹੋਏ ਹਵਾਈ ਅੱਡੇ ਦੇ ਗੇਟ ਮੂਹਰੇ ਧਰਨਾ ਦਿੱਤਾ। ਵਿਧਾਇਕ ਨੇ ਦੋਸ਼ ਲਾਇਆ ਕਿ ਪੁਲਿਸ ਭਾਜਪਾ ਦੇ ਹਾਰੇ ਹੋਏ ਆਗੂ, ਸਾਬਕਾ ਮੇਅਰ ਤੇ ਹੋਰਾਂ ਨੂੰ ਤਾਂ ਸਵਾਗਤ ਵਾਲੀ ਥਾਂ ‘ਤੇ ਜਾਣ ਦੇ ਰਹੀ ਸੀ, ਵਿਧਾਇਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਿਸ ਸਭ ਕੁਝ ਸਾਂਪਲਾ ਦੇ ਕਹਿਣ ‘ਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਉਨ੍ਹਾਂ ਨੂੰ ਬਾਂਹ ਤੋਂ ਫੜ ਕੇ ਗੇਟ ਤੋਂ ਪਿੱਛੇ ਕਰ ਦਿੱਤਾ।

RELATED ARTICLES
POPULAR POSTS