Breaking News
Home / ਪੰਜਾਬ / ਲੁਧਿਆਣਾ ‘ਚ ਮਰਨ ਵਰਤ ‘ਤੇ ਬੈਠੀਆਂ ’84 ਕਤਲੇਆਮ ਦੀਆਂ ਪੀੜਤ ਔਰਤਾਂ

ਲੁਧਿਆਣਾ ‘ਚ ਮਰਨ ਵਰਤ ‘ਤੇ ਬੈਠੀਆਂ ’84 ਕਤਲੇਆਮ ਦੀਆਂ ਪੀੜਤ ਔਰਤਾਂ

4-12ਮੰਗਾਂ ਨਾ ਮੰਨੇ ਜਾਣ ‘ਤੇ ਦਿੱਤੀ ਆਤਮਦਾਹ ਦੀ ਧਮਕੀ
ਲੁਧਿਆਣਾ  : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੇ ਲੁਧਿਆਣਾ ‘ਚ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਤੇ ਢਿੱਲੀ ਕਾਰਵਾਈ ਕਰਨ ਵਾਲੀ ਅਫਸਰਸ਼ਾਹੀ ਖਿਲਾਫ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਪੰਜ ਕਤਲੇਆਮ ਪੀੜਤਾਂ ਮਰਨ ਵਰਤ ‘ਤੇ ਬੈਠ ਗਈਆਂ ਹਨ। ਹਾਲਾਂਕਿ ਇਨ੍ਹਾਂ ਦੀ ਭੁੱਖ ਹੜਤਾਲ ਪਿਛਲੇ 4 ਦਿਨ ਤੋਂ ਚੱਲ ਰਹੀ ਹੈ। ਲੰਘੇ ਕੱਲ੍ਹ ਲੁਧਿਆਣਾ ਦੀ ਨਵੀਂ ਕਚਿਹਰੀ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਧਮਕੀ ਦਿੰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਇੱਕ ਪੀੜਤ ਔਰਤ ਆਤਮਦਾਹ ਕਰੇਗੀ। ਕਤਲੇਆਮ ਪੀੜਤ ਔਰਤਾਂ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਕਰਨ ਦੀ ਧਮਕੀ ਵੀ ਦਿੱਤੀ ਹੈ। ਪੀੜਤਾਂ ਨੇ ਕਿਹਾ ਕਿ ਸਿੱਖ ਕਤਲੇਆਮ ਨੂੰ ਤਕਰੀਬਨ 32 ਸਾਲ ਹੋ ਗਏ ਹਨ। ਪੰਜਾਬ-ਹਰਿਆਣਾ ਹਾਈਕੋਰਟ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਰਹਿਣ ਲਈ ਘਰ ਮੁਹੱਈਆ ਕਰਵਾਏ ਪਰ ਘਰ ਵੀ ਨਹੀਂ ਮਿਲੇ। ਸਰਕਾਰ ਨੇ ਨਾ ਤਾਂ ਪੀੜਤਾਂ ਨੂੰ ਨੌਕਰੀ ਦਿੱਤੀ ਹੈ ਤੇ ਨਾ ਹੀ ਰੁਜ਼ਗਾਰ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਦ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ।

Check Also

ਪੰਜਾਬ ਦੇ ਬਜਟ ਇਜਲਾਸ ਦਾ ਅੱਜ ਦਾ ਦਿਨ ਹੰਗਾਮਿਆਂ ਭਰਪੂਰ ਰਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ …