-9.7 C
Toronto
Friday, December 5, 2025
spot_img
Homeਪੰਜਾਬਅੱਧੀ ਦਰਜਨ ਅਕਾਲੀ ਵਿਧਾਇਕ 'ਆਵਾਜ਼-ਏ-ਪੰਜਾਬ' ਦੇ ਸੰਪਰਕ ਵਿਚ : ਪਰਗਟ ਸਿੰਘ

ਅੱਧੀ ਦਰਜਨ ਅਕਾਲੀ ਵਿਧਾਇਕ ‘ਆਵਾਜ਼-ਏ-ਪੰਜਾਬ’ ਦੇ ਸੰਪਰਕ ਵਿਚ : ਪਰਗਟ ਸਿੰਘ

pargat-singh-copy-copyਜਲੰਧਰ/ਬਿਊਰੋ ਨਿਊਜ਼ : ਪੰਜਾਬ ਦੀ ਰਾਜਨੀਤੀ ਵਿੱਚ ਚੌਥੇ ਫਰੰਟ ਵਜੋਂ ਬਦਲ ਪੇਸ਼ ਕਰਨ ਦਾ ਦਾਅਵਾ ਕਰਨ ਵਾਲੇ ਆਵਾਜ਼-ਏ-ਪੰਜਾਬ ਫੋਰਮ ਦੇ ਆਗੂ ਪਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਧੀ ਦਰਜਨ ਤੋਂ ਵੱਧ ਵਿਧਾਇਕ ਆਵਾਜ਼-ਏ-ਪੰਜਾਬ ਦੇ ਸੰਪਰਕ ਵਿੱਚ ਹਨ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ઠਦੇ ਕਈ ਆਗੂ ਵੀ ਉਨ੍ਹਾਂ ਨਾਲ ਰਲਣ ਲਈ ਕਾਹਲੇ ਹਨ। ਰਾਜਨੀਤਿਕ ਪੈਂਤੜੇ ਬਾਰੇ ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀ ਤੋਂ ਬਿਨਾਂ ਤਾਂ ਪੰਜਾਬ ਦੇ ਲੋਕਾਂ ਨੂੰ ਢੁੱਕਵਾਂ ਬਦਲ ਨਹੀਂ ਦਿੱਤਾ ਜਾ ਸਕਦਾ। ਇਸ ਲਈ ਰਾਜਨੀਤਿਕ ਪਾਰਟੀ ਬਣਾ ਕੇ ਹੀ ਚੋਣਾਂ ਲੜੀਆਂ ਜਾਣਗੀਆਂ ਅਤੇ ਇਸੇ ਮਹੀਨੇ ਦੇ ਅੰਦਰ ਬਹੁਤ ਸਾਰਾ ਕੰਮ ਨਿਪਟਾ ਲਿਆ ਜਾਵੇਗਾ। ਪਾਰਟੀ ਦਾ ਦਫ਼ਤਰ ਬਣਾਉਣ, ਸੋਸ਼ਲ ਮੀਡੀਆ ‘ਤੇ ਕੰਮ ਕਰਨ ਵਾਲੀ ਟੀਮ ਸਮੇਤ ਹੋਰ ਬਹੁਤ ਸਾਰੇ ઠਬੁਨਿਆਦੀ ਕੰਮਾਂ ਨੂੰ ਨੇਪਰੇ ਚਾੜ੍ਹਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ઠਚੱਲ ਰਹੀਆਂ ਹਨ। ਪਰਗਟ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਚੰਗੇ ਕਿਰਦਾਰ ਵਾਲੀਆਂ ਸ਼ਖ਼ਸੀਅਤਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਡਾ. ਧਰਮਵੀਰ ਗਾਂਧੀ ਤੇ ਡਾ. ਦਲਜੀਤ ਸਿੰਘ ਨਾਲ ਗੱਲਬਾਤ ਹੋ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਸਮਾਜਿਕ ਪੱਧਰ ‘ਤੇ ਕੰਮ ਕਰਦੀਆਂ ਸ਼ਖ਼ਸੀਅਤਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਦਾਅਵਾ ਕੀਤਾ ਕਿ ਸੂਬੇ ਦੇ ਲੋਕਾਂ ਦਾ ‘ਆਪ’ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ઠਲੋਕਾਂ ਨੂੰ ਚੌਥੇ ਬਦਲ ਦੀ ਉਮੀਦ ਦਿਖਾਈ ਦੇਣ ਲੱਗ ਪਈ ਹੈ ਅਤੇ ਇਸ ਮਕਸਦ ਵਿੱਚ ਉਨ੍ਹਾਂ ਦੀ ਸਮੁੱਚੀ ਟੀਮ ਕਾਮਯਾਬ ਹੋਵੇਗੀ।ਪੰਜਾਬ ਵਿਧਾਨ ਸਭਾ ਲਈ 2017 ਵਿੱਚ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਲਈ ਆਵਾਜ਼-ਏ-ਪੰਜਾਬ ਕੋਲ ઠਸਮਾਂ ਬਹੁਤ ਘੱਟ ਹੋਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੇ ਸਾਲ 2012 ਵਿੱਚ ਚੋਣ ਲੜੀ ਸੀ ਤਾਂ ਉਨ੍ਹਾਂ ਕੋਲ ਸਿਰਫ਼ 14 ਦਿਨ ਸਨ ਜਦ ਕਿ ਹੁਣ ਉਨ੍ਹਾਂ ਕੋਲ ਚਾਰ ਮਹੀਨਿਆਂ ਦਾ ਸਮਾਂ ਹੈ, ਜੋ ਕਿ ਕਾਫ਼ੀ ਹੈ। ਟੀਮ ਵਰਕ ਦੀ ਰਣਨੀਤੀ ‘ਤੇ ਜ਼ੋਰ ਦਿੰਦਿਆਂ ਪਰਗਟ ਸਿੰਘ ਨੇ ਕਿਹਾ ਕਿ ਲੋਕ ਭ੍ਰਿਸ਼ਟ ਆਗੂਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 2017 ਦੀਆਂ ਚੋਣਾਂ ਵਿੱਚ ਲੋਕ ਆਵਾਜ਼-ਏ-ਪੰਜਾਬ ਦੇ ਹੱਕ ਵਿੱਚ ਫਤਵਾ ਦੇਣਗੇ ਕਿਉਂਕਿ ਹੁਣ ਮਸਲਾ ਪੰਜਾਬ ਦੀ ਅਣਖ ਤੇ ਗੈਰਤ ਦਾ ਬਣ ਗਿਆ ਹੈ।

RELATED ARTICLES
POPULAR POSTS