ਇਕ ਕੈਦੀ ਸ਼ੇਖ ਅਬਦੁੱਲਾ ਨੇ ‘ਆਈ ਲਵ ਇੰਡੀਆ’ ਦੇ ਨਾਅਰੇ ਵੀ ਲਗਾਏ
ਅਟਾਰੀ/ਬਿਊਰੋ ਨਿਊਜ਼
ਭਾਰਤ ਵਲੋਂ ਅੱਜ ਦੋ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਦੇ ਹਵਾਲੇ ਕੀਤਾ ਗਿਆ। ਭੋਪਾਲ ਜੇਲ੍ਹ ਤੋਂ ਲਿਆਂਦੇ ਇਮਰਾਨ ਕੁਰੈਸ਼ੀ ਅਤੇ ਅੰਮ੍ਰਿਤਸਰ ਜੇਲ੍ਹ ਤੋਂ ਲਿਆਂਦੇ ਸ਼ੇਖ਼ ਅਬਦੁੱਲਾ ਨਾਮੀ ਇਨ੍ਹਾਂ ਦੋਵਾਂ ਕੈਦੀਆਂ ਨੂੰ ਬੀ. ਐਸ. ਐਫ. ਨੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕੀਤਾ। ਇਸ ਮੌਕੇ ਸ਼ੇਖ਼ ਅਬਦੁੱਲਾ ਵਲੋਂ ‘ਆਈ ਲਵ ਇੰਡੀਆ’ ਦੇ ਨਾਅਰੇ ਵੀ ਲਗਾਏ ਗਏ।
ਇਮਰਾਨ ਕੁਰੈਸ਼ੀ 14 ਸਾਲ ਬਾਅਦ ਆਪਣੇ ਵਤਨ ਪਰਤਿਆ ਹੈ। ਇਸ ਦੇ ਬਾਵਜੂਦ ਉਸ ਦੇ ਦਿਲ ਵਿੱਚ ਇਸ ਗੱਲ ਦਾ ਦੁੱਖ ਰਹੇਗਾ ਕਿ ਉਸ ਦਾ ਪਰਿਵਾਰ ਭਾਰਤ ਵਿੱਚ ਰਹਿ ਗਿਆ। ਜ਼ਿਕਰਯੋਗ ਇਮਰਾਨ ਕੁਰੈਸ਼ੀ ਦਾ ਵਿਆਹ ਕੋਲਕਾਤਾ ਦੀ ਰਹਿਣ ਵਾਲੀ ਉਸ ਦੀ ਮਾਮੇ ਦੀ ਲੜਕੀ ਨਾਲ 2004 ਵਿੱਚ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ ਜੋ ਭਾਰਤ ਰਹਿ ਗਏ ਹਨ। ਵਿਆਹ ਕਰਵਾਉਣ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਨੇ ਉਸ ਨੂੰ ਜਾਅਲੀ ਪੈਨ ਕਾਰਡ ਤੇ ਰਾਸ਼ਨ ਕਾਰਡ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਸੀ। ਦੂਜਾ ਕੈਦੀ ਸ਼ੇਖ ਅਬਦੁੱਲਾ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਦਾਖ਼ਲ ਹੋ ਗਿਆ ਸੀ। ਸ਼ੇਖ ਅਬਦੁੱਲਾ ਨੇ ਕਿਹਾ ਕਿ ਉਹ ਸ਼ਾਹਰੁਖ ਖਾਨ ਦਾ ਬਹੁਤ ਵੱਡਾ ਫੈਨ ਸੀ ਅਤੇ ਉਸ ਨੂੰ ਮਿਲਣ ਲਈ ਹੀ ਭਾਰਤ ਦਾਖ਼ਲ ਹੋਇਆ ਸੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …